ਬੋਹਾ, 3 ਅਕਤੂਬਰ (ਸੰਤੋਖ ਸਾਗਰ)-ਸਥਾਨਕ ਸਰਕਾਰੀ ਸੈਕੰਡਰੀ ਸਕੂਲ ਬੋਹਾ ਵਿਖੇ ਤਲਵੰਡੀ ਸਾਬੋ ਪਾਵਰ ਲਿਮਟਿਡ,ਬਣਾਂਵਾਲਾ ਅਤੇ ਸਿੱਖਿਆ ਵਿਭਾਗ ਦੇ ਸਾਂਝੇ ਉਪਰਾਲੇ ਸਦਕਾ ਪ੍ਰਿੰਸੀਪਲ ਮੁਕੇਸ ਕੁਮਾਰ ਦੀ ਅਗਵਾਈ ਵਿੱਚ ਊਰਜਾ ਦੀ ਸਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਭਾਗ ਲਿਆ।ਜਾਗਰੂਕਤਾ ਕੈਂਪ ਵਿੱਚ ਪ੍ਰਿੰਸੀਪਲ ਮੁਕੇਸ਼ ਕੁਮਾਰ ਨੇ ਸਬੋਧਨ ਕਰਦਿਆ ਕਿਹਾ ਕਿ ਊਰਜਾ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਵਰਤਮਾਨ ਸਮੇ ਵਿੱਚ ਅਹਿਮ ਲੋੜ ਬਣ ਗਈ ਹੈ,ਉਹਨਾਂ ਨਾਲ ਹੀ ਕਿਹਾ ਕਿ ਬਿਜਲੀ ਦੀ ਵਧ ਰਹੀ ਖਪਤ ਨੂੰ ਵੀ ਰੋਕਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕੁਦਰਤੀ ਸਾਧਨਾਂ ਅਤੇ ਬਿਜਲੀ ਦੀ ਬੱਚਤ ਹੋ ਸਕੇ।ਇਸ ਮੌਕੇ ਕਲੱਬ ਊਰਜਾ ਦੇ ਕੋਆਰਡੀਨੇਟਰ ਸ੍ਰੀ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਨੇ ਕਿਹਾ ਕਿ ਊਰਜਾ ਦੀ ਸੰਭਾਲ ਸਬੰਧੀ ਜਾਗਰੂਕ ਕੈਪਾਂ ਦਾ ਮੁੱਖ ਉਦੇਸ ਸਮਾਜ ਦੇ ਹਰ ਨਾਗਰਿਕ ਨੂੰ ਊਰਜਾ,ਕੁਦਰਤੀ ਸਾਧਨਾਂ ਅਤੇ ਬਿਜਲੀ ਦੀ ਬੱਚਤ ਸਬੰਧੀ ਸਿੱਖਿਅਤ ਕਰਨਾ ਹੈ।ਸਕੂਲ ਦੇ ਸਾਇੰਸ ਮਾਸਟਰ ਮੁਕੇਸ਼ ਕੱਕੜ ਨੇ ਕਿਹਾ ਕਿ ਸਾਨੂੰ ਬਿਜਲੀ ਦੀ ਬੱਚਤ ਕਰਨ ਲਈ ਰੋਜਾਨਾ ਜੀਵਨ ਵਿੱਚ ਆਦਤ ਵਜੋ ਵਿਕਸਿਤ ਕਰਨਾ ਚਾਹੀਦਾ ਹੈ। ਸਕੂਲ ਦੇ ਪ੍ਰਿੰਸੀਪਲ ਨੇ ਕੰਚਨ ਨਾਗੇਸੀਆ ਐਸੋਸੀਏਟ ਜਨਰਲ ਮੈਨੇਜਰ ਲੋਕ ਭਲਾਈ ਵਿਭਾਗ, ਜਸਮੀਨ ਕੌਰ, ਐਸੋਸੀਏਟ ਅਫਸਰ, ਲੋਕ ਸੰਪਰਕ ਵਿਭਾਗ, ਜਗਦੀਪ ਸਿੰਘ ਕਲੱਬ ਊਰਜਾ ਕੋ-ਆਰਡੀਨੇਟਰ ਤਲਵੰਡੀ ਸਾਬੋ ਪਾਵਰ ਲਿਮਟਿਡ, ਬਣਾਂਵਾਲਾ ਦਾ ਸਕੂਲਾਂ ਵਿੱਚ ਚਲਾਏ ਜਾ ਰਹੇ ਕਲੱਬ ਊਰਜਾ ਸਬੰਧੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਜਾਗਰੂਕਤਾ ਕੈਂਪ ਦੌਰਾਨ ਸਕੂਲ ਦੇ ਪ੍ਰਿੰਸੀਪਲ ਮੁਕੇਸ ਕੁਮਾਰ, ਕਲੱਬ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਅਤੇ ਸਮੂਹ ਸਟਾਫ ਵਲੋ ਸਾਰੀਆਂ ਕਲਾਸਾ ਲਈ,ਦਫਤਰ ਅਤੇ ਲੈਬਜ ਲਈ ਐਲ.ਈ.ਡੀ.ਬੱਲਬ ਵੀ ਵੰਡੇ ਗਏ। ਊਰਜਾ ਜਾਗਰੂਕਤਾ ਕੈਂਪ ਦੌਰਾਨ ਪਰਮਿੰਦਰ ਤਾਂਗੜੀ, ਸਰੋਜ ਰਾਣੀ, ਸਿਵਾਲਿਕਾ, ਮੇਘਾ ਸਿੰਘ, ਮਿੱਠੂ ਸਿੰਘ, ਧਰਮਪਾਲ ਸ਼ਰਮਾਂ, ਸੁਖਵੀਰ ਸਿੰਘ, ਹਰਵਿੰਦਰ ਸਿੰਘ, ਅਮਿਤ ਕੁਮਾਰ, ਮਨਪ੍ਰੀਤ ਕੌਰ, ਕਿਰਨ ਕੌਰ, ਮੰਜੂ ਯਾਦਵ, ਗਗਨਦੀਪ ਕੌਰ, ਕਰਮਜੀਤ ਕੌਰ, ਸੁਭਮ ਜੈਨ, ਰਿਸ਼ੀਪਾਲ, ਸੁਮਨ ਅਤੇ ਵਿਦਿਆਰਥੀ ਸਾਮਿਲ ਹੋਏ।
ਕੁਦਰਤੀ ਸਾਧਨਾਂ ਦੀ ਸੰਭਾਲ ਵਰਤਮਾਨ ਸਮੇਂ ਦੀ ਅਹਿਮ ਲੋੜ : ਪ੍ਰਿੰ. ਮੁਕੇਸ਼ ਕਮਾਰ



