ਫ਼ਰੀਦਕੋਟ, 29 ਨਵੰਬਰ (ਗੁਰਪ੍ਰੀਤ ਸਿੰਘ)- ਪੰਜਾਬ ਸਰਕਾਰ ਵੱਲੋਂ ਅਗਲੇ ਦਿਨੀਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਤੋਂ ਐਨ ਪਹਿਲਾਂ ਫ਼ਰੀਦਕੋਟ ਪੁਲੀਸ ਨੇ ਅੱਜ ਛੇ ਜਿਲਿ•ਆਂ ਵਿੱਚ ਵੱਡੀ ਪੱਧਰ ‘ਤ ੇਛਾਪੇਮਾਰੀ ਕਰਕੇ ਦਸ ਬੇਰੁਜ਼ਗਾਰ ਲਾਈਨਮੈਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਣਯੋਗ ਹੈ ਕਿ ਬੇਰੁਜ਼ਗਾਰ ਲਾਈਨਮੈਨਾਂ ਦੀ ਚਾਰ ਹਜ਼ਾਰ ਬੇਰੁਜ਼ਗਾਰ ਲਾਈਨਮੈਨਾਂ ਦੀ ਪੱਕੀ ਭਰਤੀ ਕਰਵਾਉਣ ਦੀ ਮੰਗ ਨੂੰ ਲੈ ਕੇ ਇਹਨਾਂ ਮੈਚਾਂ ਵਿੱਚ ਵਿਘਨ ਪਾਉਣ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਨੇ ਬੇਰੁਜ਼ਗਾਰ ਲਾਈਨਮੈਨਾਂ ਦੇ ਦਖਲ ਨੂੰ ਰੋਕਣ ਲਈ ਅੱਜ ਵੱਡੀ ਪੱਧਰ ‘ਤੇ ਛਾਪੇਮਾਰੀ ਕਰਵਾਈ। ਲਾਈਨਮੈਨ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਮੜ•ਾਕ ਨੇ ਦੱਸਿਆ ਕਿ ਪੁਲੀਸ ਨੇ ਛਾਪੇਮਾਰੀ ਦੌਰਾਨ ਜਸਵਿੰਦਰ ਸਿੰਘ ਹਰੀ ਨੌਂ, ਅਸ਼ੋਕ ਕੁਮਾਰ ਰਾਮਸਰ, ਸੰਤੋਖ ਸਿੰਘ ਪੰਜਗਰਾਈਂ, ਤਰਸੇਮ ਸਿੰਘ ਡੋਡ, ਰਾਜਬੀਰ ਸਿੰਘ ਦਬੜ•ੀਖਾਨਾ, ਸੱਤਪਾਲ ਸਿੰਘ, ਰਾਜੇਸ਼ ਕੁਮਾਰ ਅਤੇ ਰਮੇਸ਼ ਕੁਮਾਰ ਕੋਟਕਪੂਰਾ ਨੂੰ ਹਿਰਾਸਤ ਵਿੱਚ ਲਿਆ ਹੈ। ਫ਼ਰੀਦਕੋਟ ਪੁਲੀਸ ਨੇ ਅੱਜ ਮੋਗਾ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮਾਨਸਾ ਜਿਲਿ•ਆਂ ਵਿੱਚ ਛਾਪੇਮਾਰੀ ਦੌਰਾਨ ਦੋ ਦਰਜਨ ਤੋਂ ਵੱਧ ਬੇਰੁਜ਼ਗਾਰ ਲਾਈਨਮੈਨ ਪੁਲੀਸ ਤੋਂ ਬਚ ਕੇ ਭੱਜਣ ਵਿੱਚ ਸਫ਼ਲ ਹੋ ਗਏ। ਇਸ ਤੋਂ ਪਹਿਲਾਂ ਪੁਲੀਸ 14 ਬੇਰੁਜ਼ਗਾਰ ਲਾਈਨਮੈਨਾਂ ਬਣਵਾਲਾ ਥਰਮਲ ਪਲਾਂਟ ਦੇ ਉਦਘਾਟਨੀ ਸਮਾਗਮ ‘ਚੋਂ ਗ੍ਰਿਫ਼ਤਾਰ ਕਰਕੇ ਮਾਨਸਾ ਜੇਲ• ‘ਚ ਭੇਜ ਚੁੱਕੀ ਹੈ। ਪੁਲੀਸ ਸੂਤਰਾਂ ਅਨੁਸਾਰ ਗ੍ਰਿਫ਼ਤਾਰ ਲਾਈਨਮੈਨ 8 ਦਸੰਬਰ ਤੋਂ ਬਾਅਦਰਿਹਾਅ ਕੀਤੇ ਜਾਣਗੇ। ਕਿਉਂਕਿ ਵਿਸ਼ਵ ਕਬੱਡੀ ਕੱਪ ਦੇ ਨਾਲ-ਨਾਲ ਰਾਜਪੁਰਾ ਥਰਮਲ ਪਲਾਂਟ ਦੇ ਉਦਘਾਟਨ ਵਿੱਚ ਵੀ ਇਹ ਲਾਈਨਮੈਨ ਵਿਘਨ ਪਾ ਸਕਦੇ ਹਨ। ਇਸੇ ਦੌਰਾਨ ਬੇਰੁਜ਼ਗਾਰ ਲਾਈਨਮੈਨਾਂ ਨੇ ਸਰਕਾਰੀ ਸਮਾਗਮਾਂ ਵਿੱਚ ਗੁਰੀਲੇ ਤਰੀਕੇ ਨਾਲ ਵਿਘਨ ਪਾਉਣ ਦੀ ਧਮਕੀ ਦਿੱਤੀ ਹੈ। ਪੰਜਾਬ ਪੁਲੀਸ ਨੇ ਉਹਨਾਂ ਬੇਰੁਜ਼ਗਾਰ ਲਾਈਨਮੈਨਾਂ ਨੂੰ ਵੀ ਜੇਲ• ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਜਿੰਨ•ਾਂ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਦੇ ਚੋਣ ਦਫ਼ਤਰ ਏਜੰਟ ਵਜੋਂ ਕੰਮ ਕੀਤਾ, ਜਿੰਨ•ਾਂ ਵਿੱਚ ਹਰਬਰਿੰਦਰ ਸਿੰਘ ਹੈਪੀ ਬਰਾੜ ਵੀ ਸ਼ਾਮਿਲ ਹੈ।