Skip to content
Independent perspectives. Global stories.
BREAKING

ਹਰ ਨਾਗਰਿਕ ਨੂੰ ਸਵੈਮ ਸਵੱਛਤਾ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ : ਡੀਸੀ ਫ਼ਿਰੋਜ਼ਪੁਰ

Share this story

ਫ਼ਿਰੋਜਪੁਰ, 2 ਅਕਤੂਬਰ (ਸੁਖਦੇਵ ਗੁਰੇਜਾ, ਸਤਬੀਰ ਬਰਾੜ)- ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਜੈਅੰਤੀ ਮੌਕੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਫ਼ਿਰੋਜਪੁਰ ਨੇ ਮੀਟਿੰਗ ਹਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੱਛ ਭਾਰਤ ਮੁਹਿੰਮ ਦੀ ਤੀਜੀ ਵਰ੍ਹੇਗੜ੍ਹ ਮਨਾਉਂਦੀਆਂ ਫ਼ਿਰੋਜਪੁਰ ਵਾਸੀਆਂ ਨੂੰ ਭਾਰਤ ਮਾਂ ਨੂੰ ਸਵੱਛ ਰੱਖਣ ਦੀ ਸਹੁੰ ਚੁਕਾਈ ਕਿ ਦੇਸ਼ ਦਾ ਕੋਈ ਨਾਗਰਿਕ ਨਾ ਖ਼ੁਦ ਗੰਦ ਪਾਊਗਾ ਨਾ ਕਿਸੇ ਨੂੰ ਗੰਦ ਪਾਉਣ ਦੇਵੇਗਾ ਅਤੇ ਹਰ ਸਾਲ 100 ਘੰਟੇ ਇਸ ਕੰਮ ਲਈ ਦੇਵੇਗਾ। ਇਸ ਮੌਕੇ ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫ਼ਿਰੋਜ਼ਪੁਰ ਅਤੇ ਵੱਖ ਵੱਖ ਸਮਾਜ ਸੇਵੀਂ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਦੇ ਨੁਮਾਇੰਦੇ ਹਾਜ਼ਰ ਸਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ, ਉਸ ‘ਚ ਸਿਰਫ਼ ਸਿਆਸੀ ਆਜ਼ਾਦੀ ਹੀ ਨਹੀਂ ਸਗੋਂ ਇੱਕ ਸਵੱਛ ਅਤੇ ਵਿਕਸਿਤ ਦੇਸ਼ ਦੀ ਕਲਪਨਾ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਮਾਂ ਭਾਰਤੀ ਨੂੰ ਆਜ਼ਾਦ ਕਰਵਾਇਆ ਅਤੇ ਹੁਣ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਗੰਦਗੀ ਦੂਰ ਕਰ ਕੇ ਭਾਰਤ ਮਾਤਾ ਦੀ ਸੇਵਾ ਕਰੀਏ। ਉਨ੍ਹਾਂ ਕਿਹਾ ਕਿ ਹਰ ਇਕ ਨਾਗਰਿਕ ਨੂੰ ਸਵੈਮ ਸਵੱਛਤਾ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਸਾਲ ‘ਚ 100 ਘੰਟੇ ਅਰਥਾਤ ਹਫ਼ਤੇ ‘ਚ 2 ਘੰਟੇ ਇਸ ਕੰਮ ਲਈ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਸਾਨੂੰ ਸਾਰਿਆ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਮੈਂ ਨਾ ਗੰਦਗੀ ਕਰਾਂਗਾ ਅਤੇ ਨਾ ਹੀ ਕਿਸੇ ਨੂੰ ਕਰਨ ਦਿਆਂਗਾ ਅਤੇ ਮੈਂ ਸਭ ਤੋਂ ਪਹਿਲਾਂ ਇਸ ਮੁਹਿੰਮ ਦੀ ਸ਼ੁਰੂਆਤ ਖ਼ੁਦ ਤੋਂ, ਪਰਵਾਰ ਤੋਂ, ਮੁਹੱਲੇ ਤੋਂ, ਪਿੰਡ ਤੋਂ ਅਤੇ ਕੰਮ ਵਾਲੀ ਥਾਂ ਤੋਂ ਕਰਾਂਗਾ। ਮੈਂ ਮੰਨਦਾ ਹਾਂ ਕਿ ਦੁਨੀਆ ਦੇ ਜਿਹੜੇ ਵੀ ਦੇਸ਼ ਸਾਫ਼ ਦਿਸਦੇ ਹਨ, ਉਸ ਦਾ ਕਾਰਨ ਹੈ ਕਿ ਉਥੋਂ ਦੇ ਲੋਕ ਗੰਦਗੀ ਨਹੀਂ ਕਰਦੇ ਅਤੇ ਨਾ ਹੀ ਗੰਦ ਹੋਣ ਦਿੰਦੇ ਹਨ ਅਤੇ ਇਸ ਵਿਚਾਰ ਨਾਲ ਹੀ ਮੈਂ ਪਿੰਡ-ਪਿੰਡ ਗਲੀ-ਗਲੀ ਸਵੱਛ ਮਿਸ਼ਨ ਭਾਰਤ ਦਾ ਪ੍ਰਚਾਰ ਕਰਾਂਗਾ। ਮੈਨੂੰ ਆਸ ਹੈ ਕਿ ਸਫ਼ਾਈ ਵੱਲ ਵਧਾਇਆ ਮੇਰਾ ਇਹ ਕਦਮ ਪੂਰੇ ਭਾਰਤ ਨੂੰ ਸਾਫ਼-ਸੁਥਰਾ ਬਣਾਉਣ ‘ਚ ਮਦਦ ਕਰੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਵੱਛਤਾ ਐਪ ਵੀ ਲਾਂਚ ਕੀਤਾ ਗਿਆ ਅਤੇ ਦੱਸਿਆ ਕਿ ਜੇਕਰ ਫ਼ਿਰੋਜ਼ਪੁਰ ਸ਼ਹਿਰ ਅੰਦਰ ਸਫ਼ਾਈ ਪ੍ਰਤੀ ਕੋਈ ਸ਼ਿਕਾਇਤ ਹੋਵੇ ਤਾਂ ਆਪਣੇ ਮੋਬਾਈਲ ਤੇ ਸਵੱਛਤਾ ਐਪ ਡਾਊਨ ਲੋਡ ਕਰ ਕੇ ਉਸ ਜਗ੍ਹਾ ਦੀ ਫ਼ੋਟੋ ਇਸ ਐਪ ਉਪਰ ਲੋਡ ਕਰ ਦਿਓ। ਉਸ ਸ਼ਿਕਾਇਤ ਦਾ ਤੁਰੰਤ ਹੱਲ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਨਗਰ ਕੌਸ਼ਲ ਫ਼ਿਰੋਜ਼ਪੁਰ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀਂ ਅਤੇ ਵਿੱਦਿਅਕ ਅਦਾਰਿਆਂ ਦੇ ਨੁਮਾਇੰਦਿਆਂ ਨੂੰ ਇਸ ਸਵੱਛ ਭਾਰਤ ਮਿਸ਼ਨ ਵਿਚ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ ਅਤੇ ਫ਼ਿਰੋਜਪੁਰ ਸ਼ਹਿਰ ਦੀਆਂ ਉਨ੍ਹਾਂ ਸ਼ਖ਼ਸੀਅਤਾਂ ਨੂੰ ਜਿਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿਚ ਫ਼ਿਰੋਜਪੁਰ ਅੰਦਰ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਆਪਣਾ ਸਹਿਯੋਗ ਦਿੱਤਾ ਹੈ ਉਨ੍ਹਾਂ ਨੂੰ ਫ਼ਿਰੋਜਪੁਰ ਦੇ ਸਵੱਛਤਾ ਬਰੈਂਡ ਅੰਬੈਸਡਰ ਬਣਾਈਆ ਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਨਗਰ ਕੌਂਸਲ ਦੇ ਕਰਮਚਾਰੀਆਂ, ਐਨ.ਸੀ.ਸੀ ਦੇ ਵਾਲਇਟਰਾਂ, ਸਮਾਜ ਸੈਵੀ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਦੇ ਨੁਮਾਇੰਦਿਆਂ ਵੱਲੋਂ ਇਸ ਸਫ਼ਾਈ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਫ਼ਾਈ ਕੀਤੀ ਗਈ।

WRITTEN BY