Skip to content
Independent perspectives. Global stories.
BREAKING

ਅਮਰੀਕਾ ਦੇ ਲਾਸ ਵੇਗਾਸ ’ਚ ਗੋਲੀਬਾਰੀ ਦੌਰਾਨ 50 ਮੌਤਾਂ, 400 ਤੋਂ ਵਧ ਜ਼ਖਮੀ

Share this story

ਲਾਸ ਵੇਗਾਸ (ਅਮਰੀਕਾ), 2 ਅਕਤੂਬਰ (ਬਲਜੀਤ ਸਿੰਘ ਬਰਾੜ)- ਅਮਰੀਕਾ ਦੇ ਲਾਸ ਵੇਗਾਸ ’ਚ ਇੱਕ ਸੰਗੀਤ ਸਮਾਰੋਹ ਦੌਰਾਨ ਹੋਈ ਗੋਲੀਬਾਰੀ ’ਚ 50 ਲੋਕਾਂ ਦੀ ਮੌਤ ਹੋ ਗਈ ਹੈ।ਪੁਲਿਸ ਵੱਲੋਂ ਦਿੱਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਹਮਲਾਵਰ ਸਥਾਨਕ ਨਿਵਾਸੀ ਸੀ ਅਤੇ ਉਹ ਮਾਰਿਾ ਜਾ ਚੁੱਕਾ ਹੈ। ਮਿਲੀ ਸੂਚਨਾ ਮੁਤਾਬਿਕ ਬੰਦੂਕਧਾਰੀ ਵੱਲੋਂ ਮੰਡਾਲੇ ਬੇ ਰਿਸੋਰਟ ’ਚ ਕਸੀਨੋ ’ਤੇ ਕੀਤੇ ਗਏ ਹਮਲੇ ’ਚ ਮ੍ਰਿਤਕਾਂ ਤੋਂ ਇਲਾਵਾ 400 ਤੋਂ ਵਧ ਲੋਕ ਜ਼ਖਮੀ ਹੋਏ ਹਨ। ਲਾਸ ਵੇਗਾਸ ਦੇ ਕੈਸੀਨੋ ’ਚ ਰੂਟ-91 ਕੰਟਰੀ ਮਿਊਜ਼ਿਕ ਫੈਸਟੀਵਲ ਚੱਲ ਰਿਹਾ ਸੀ। ਉਸੇ ਦੌਰਾਨ ਹਮਲਾਵਰ ਅੰਦਰ ਦਾਖਲ ਹੋ ਗਿਆ ਅਤੇ ਮਸ਼ੀਨਗਨ ਨਾਲ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿਤੀ। ਪੁਲਸ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।ਪਹਿਲਾਂ ਲਾਸ ਵੇਗਾਸ ਮੈਟਰੋਪਾਲੀਟਨ ਪੁਲਸ ਨੇ ਟਵਿਟਰ ‘ਤੇ ਜਾਣਕਾਰੀ ਦਿਤੀ ਸੀ ਕਿ ਉਸ ਨੇ ਇਕ ਸ਼ੂਟਰ ਨੂੰ ਢੇਰ ਕਰ ਦਿੱਤਾ ਹੈ ਅਤੇ ਨਾਲ ਹੀ ਲੋਕਾਂ ਨੂੰ ਘਟਨਾ ਵਾਲੀ ਥਾਂ ਵਲ ਨਾ ਜਾਣ ਦੀ ਅਪੀਲ ਕੀਤੀ ਗਈ।ਫਿਰ ਇਸ ਖਬਰ ਦੀ ਪ੍ਰੈਸ ਰਿਲੀਜ਼ ਵਿੱਚ ਪੁਸ਼ਟੀ ਕਰ ਦਿੱਤੀ ਗਈ। ਸ਼ੂਟਿੰਗ ਦੀ ਘਟਨਾ ਦੇ ਚਲਦੇ ਮੈਕਰੇਨ ਇੰਟਰਨੈਸ਼ਨਲ ਏਅਰਪੋਰਟ ਆਉਣ ਵਾਲੀਆਂ ਉਡਾਨਾਂ ਦਾ ਰਸਤਾ ਬਦਲ ਦਿਤਾ ਗਿਆ ਸੀ। ਚਸ਼ਮਦੀਦਾਂ ਨੇ ਕਿਹਾ ਕਿ ਸਿੰਗਰ ਜੇਸਨ ਐਲਡਿਨ ਉਸ ਸਮੇਂ ਸਟੇਜ ’ਤੇ ਆਪਣੀ ਪੇਸ਼ਕਾਰੀ ਦੇ ਰਹੇ ਸਨ ਜਦੋਂ ਸ਼ੂਟਿੰਗ ਸ਼ੁਰੂ ਹੋ ਗਈ। ਨੇੜਲੇ ਲਾਸ ਵੇਗਾਸ ਹਸਪਤਾਲ ’ਚ ਗੋਲੀਆਂ ਲਗਣ ਕਾਰਨ ਕਈ ਜ਼ਖਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ ਜਦਕਿ ਬਾਕੀਆਂ ਨੂੰ ਦੂਰ-ਦੁਰਾਡੇ ਦੇ ਹਸਪਤਾਲਾਂ ’ਚ ਇਲਾਜ ਲਈ ਭੇਜ ਦਿੱਤਾ ਗਿਆ ਹੈ।

WRITTEN BY