Skip to content
Independent perspectives. Global stories.
BREAKING

ਸ੍ਰੀ ਨਨਕਾਣਾ ਸਾਹਿਬ ਤੋਂ ਯੂਨੀਵਰਸਿਟੀ ਬਦਲਣ ਦਾ ਵਿਦੇਸ਼ੀ ਸਿਖਾਂ ਵਲੋਂ ਵਿਰੋਧ

Share this story

ਵਾਸ਼ਿੰਗਟਨ ਡੀਸੀ, 27 ਸਤੰਬਰ-ਵਿਦੇਸ਼ੀ ਸਿਖਾਂ ਅਤੇ ਪਾਕਿਸਤਾਨ ਦੇ ਸਾਂਝੇ ਉਪਰਾਲੇ ਨਾਲ ਬਾਬੇ ਨਾਨਕ ਦੇ ਨਾਮ ਤੇ ਯੂਨੀਵਰਸਿਟੀ ਨਨਕਾਣਾ ਸਾਹਿਬ ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਸਬੰਧੀ ਨਨਕਾਣਾ ਸਾਹਿਬ ਦੀ ਐਮ ਐਨ ਏ ਡਾ. ਸਾਜਰ ਮਨਸਾਬ ਖਰਲ ਅਮਰੀਕਾ ਦੌਰੇ ਤੇ ਆਏ ਸਨ ਤਾਂ ਉਨ੍ਹਾਂ ਗੁਰੂ ਨਾਨਕ ਦੇ ਨਾਮ ਤੇ ਯੂਨੀਵਰਸਿਟੀ ਨਨਕਾਣਾ ਸਾਹਿਬ ਬਣਾਉਣ ਦਾ ਭਰੋਸਾ ਦਿਤਾ ਸੀ। ਜਿਸ ਨੂੰ ਨੇਪਰੇ ਚਾੜ੍ਹਨ ਦਾ ਕਾਰਜ ਉਨ੍ਹਾਂ ਨਵਾਜ ਸ਼ਰੀਫ ਪ੍ਰਧਾਨ ਮੰਤਰੀ ਰਾਹੀਂ ਪੂਰਾ ਕਰਵਾਇਆ ਸੀ। ਪਰ ਓਕਾਫ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਾਰੂਕ ਨੇ ਇਸ ਦੀ ਥਾਂ ਬਦਲ ਕੇ ਇਸਲਾਮਾਬਾਦ ਕਰ ਦਿਤੀ ਹੈ, ਜਿਸ ਦਾ ਸੰਸਾਰ ਦੇ ਸਿਖਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸਿਖਾਂ ਦਾ ਕਹਿਣਾ ਹੈ ਕਿ ਇਵੈਕਵੀ ਟਰਸਟ ਪ੍ਰਾਪਰਟੀ ਦੇ ਚੇਅਰਮੈਨ ਨੇ ਪਹਿਲਾ ਵੀ ਕੁਝ ਐਲਾਨ ਕੀਤੇ ਸਨ ਪਰ ਉਨ੍ਹਾਂ ਨੂੰ ਨੇਪਰੇ ਨਹੀਂ ਚਾੜ੍ਹਿਆ ਹੈ। ਇਸ ਦਾ ਮਨੋਰਥ ਸਬਜ਼ਬਾਗ ਦਿਖਾਉਣਾ ਹੈ, ਜਿਸ ਲਈ ਰਮੇਸ਼ ਸਿੰਘ ਅਰੋੜਾ ਅਤੇ ਤਾਰਾ ਸਿੰਘ ਇਸ ਦੀ ਹਮਾਇਤ ਇਸ ਕਰਕੇ ਕਰ ਰਹੇ ਹਨ ਕਿਉਂਕਿ ਉਹ ਸਰਕਾਰ ਦੇ ਨੁਮਾਇੰਦੇ ਹੋਣ ਕਰਕੇ ਉਹ ਵਿਰੋਧ ਨਹੀਂ ਕਰ ਸਕਦੇ।ਸਿਖਸ ਆਫ ਅਮਰੀਕਾ ਜਥੇਬੰਦੀ ਅਮਰੀਕਾ, ਵਰਲਡ ਯੁਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ, ਸ਼੍ਰੋਮਣੀ ਅਕਾਲੀ ਦਲ ਅਮਰੀਕਾ, ਸਿਖ ਇੰਟਰਨੈਸ਼ਨਲ ਨੇਸ਼ਨ ਅਮਰੀਕਾ ਨੇ ਕਿਹਾ ਕਿ ਇਹ ਕਦਾਚਿਤ ਵੀ ਪ੍ਰਵਾਨ ਨਹੀਂ ਕੀਤਾ ਜਾਵੇਗਾ ਕਿ ਨਨਕਾਣਾ ਸਾਹਿਬ ਤੋਂ ਯੂਨੀਵਰਸਿਟੀ ਕਿਸੇ ਹੋਰ ਥਾਂ ਤਬਦੀਲ ਕੀਤੀ ਜਾਵੇ। ਜਸਦੀਪ ਸਿੰਘ ਜਸੀ ਚੇਅਰਮੈਨ ਸਿਖਸ ਆਫ ਅਮਰੀਕਾ ,ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ, ਸਤਪਾਲ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ, ਅਮਰੀਕਾ, ਡਾ. ਸੁਰਿੰਦਰ ਸਿੰਘ ਗਿਲ ਉਘੇ ਪਤਰਕਾਰ, ਅਮਰ ਸਿੰਘ ਸਾਬਕਾ ਚੇਅਰਮੈਨ, ਦਲਵੀਰ ਸਿੰਘ ਚੇਅਰਮੈਨ ਸਿਖ ਐਸੋਸੀਏਸ਼ਨ ਬਾਲਟੀਮੋਰ, ਡਾ. ਦਰਸ਼ਨ ਸਿੰਘ ਸਲੂਜਾ, ਸੁਰਜੀਤ ਸਿੰਘ ਸਿਧੂ , ਬਲਜਿੰਦਰ ਸਿੰਘ ਸ਼ੰਮੀ ਬੀ ਜੇ ਪੀ, ਵਲੋਂ ਜ਼ੋਰਦਾਰ ਢੰਗ ਨਾਲ ਵਿਦੇਸ਼ੀ ਸਿਖਾਂ ਨੂੰ ਅਪੀਲ ਕੀਤੀ ਗਈ ਕਿ ਜਦੋਂ ਓਕਾਫ ਬੋਰਡ ਦਾ ਚੇਅਰਮੈਨ ਵਿਦੇਸ਼ੀ ਦੌਰੇ ਤੇ ਆਏ ਤਾਂ ਇਸ ਦਾ ਵਿਰੋਧ ਕੀਤਾ ਜਾਵੇ। ਉਨ੍ਹਾਂ ਸੰਸਾਰ ਦੇ ਸਿਖਾਂ ਨੂੰ ਬੇਨਤੀ ਕੀਤੀ ਕਿ ਨਨਕਾਣਾ ਸਾਹਿਬ ਯੂਨੀਵਰਸਿਟੀ ਬਣਾਉਣ ਲਈ ਹੀ ਸਰਕਾਰ ਨੂੰ ਆਪਣੀ ਹਮਾਇਤ ਦੇਣਗੇ।ਉਹ ਹੋਰ ਕਿਸੇ ਵੀ ਥਾਂ ਯੂਨੀਵਰਸਿਟੀ ਨੂੰ ਪ੍ਰਵਾਨ ਨਹੀਂ ਕਰਨਗੇ। ਪਾਕਿਸਤਾਨ ਸਰਕਾਰ ਇਸ ਪ੍ਰਤੀ ਤੁਰੰਤ ਕਾਰਵਾਈ ਕਰਕੇ ਯੂਨੀਵਰਸਿਟੀ ਨਨਕਾਣਾ ਸਾਹਿਬ ਬਣਾਉਣ ਦਾ ਐਲਾਨ ਕਰੇ।

WRITTEN BY