Skip to content
Independent perspectives. Global stories.
BREAKING

ਭਾਰਤ ਵੱਲੋਂ ਅਫਗਾਨਿਸਤਾਨ ’ਚ ਫੌਜ ਤਾਇਨਾਤ ਕਰਨ ਤੋਂ ਇੰਨਕਾਰ : ਸੀਤਾਰਮਨ

Share this story

ਅਫਗਾਨਿਸਤਾਨ ਲਈ ਜਾਰੀ ਰਹੇਗੀ ਵਿਕਾਸ ਤੇ ਮੈਡੀਕਲ ਸਹਾਇਤਾ

ਨਵੀਂ ਦਿਲੀ, 26 ਸਤੰਬਰ- ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਭਾਰਤ ਤਿੰਨ ਦਿਨਾ ਦੌਰੇ ’ਤੇ ਆਏ ਹਨ। ਉਹ ਭਾਰਤ ਦਾ ਦੌਰਾ ਕਰਨ ਵਾਲੇ ਟਰੰਪ ਮੰਤਰੀ ਮੰਡਲ ਦੇ ਪਹਿਲੇ ਮੰਤਰੀ ਹਨ। ਇਸ ਲਈ ਉਨ੍ਹਾਂ ਦਾ ਇਹ ਦੌਰਾ ਦੋਨਾਂ ਮੁਲਕਾਂ ਲਈ ਬਹੁਤ ਅਹਿਮੀਅਤ ਰੱਖਦਾ ਹੈ। ਜੇਮਸ ਮੈਟਿਸ ਅਤੇ ਸ੍ਰੀਮਤੀ ਸੀਤਾਰਮਨ ਦਰਮਿਆਨ ਅੱਤਵਾਦ ਦੀਆਂ ਚੁਣੋਤੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਭਾਰਤ ਦੇ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਸਾਂਝੇ ਬਿਆਨ ਵਿੱਚ ਇਹ ਸਾਫ ਕੀਤਾ ਕਿ ਭਾਰਤ ਅਫਗਾਨਿਸਤਾਨ ਵਿੱਚ ਆਪਣੀਆਂ ਫੌਜਾਂ ਤਾਇਨਾਤ ਨਹੀਂ ਕਰੇਗਾ। ਹਾਲਾਂਕਿ ਭਾਰਤ ਵਿਕਾਸ ਕਾਰਜਾਂ ਅਤੇ ਹੋਰ ਮੈਡੀਕਲ ਸਹੂਲਤ ਨੂੰ ਜਾਰੀ ਰੱਖੇਗਾ। ਭਾਰਤ ਨੇ ਸਪਸ਼ਟ ਕੀਤਾ ਕਿ ਉਹ ਅਤਵਾਦ ਨਾਲ ਜੂਝ ਰਹੇ ਅਫਗਾਨਿਸਤਾਨ ‘ਚ ਸਥਿਰਤਾ ਅਤੇ ਸ਼ਾਂਤੀ ਬਣਾਏ ਰਖਣ ਦੀਆਂ ਕੋਸ਼ਿਸ਼ਾਂ ਅਤੇ ਵਿਕਾਸ ਯੋਜਨਾਵਾਂ ’ਚ ਸਹਿਯੋਗ ਦੇ ਲਈ ਵਚਨਬਧ ਹੈ। ਭਾਰਤ ਦੀ ਯਾਤਰਾ ’ਤੇ ਆਏ ਅਮਰੀਕਾ ਦੇ ਰਖਿਆ ਮੰਤਰੀ ਜੇਮਸ ਮੈਟਿਸ ਦੇ ਨਾਲ ਇਥੇ ਦੋ ਪਖੀ ਗਲਬਾਤ ਦੇ ਬਾਅਦ ਸੰਯੁਕਤ ਬਿਆਨ ਜਾਰੀ ਕਰਨ ਦੇ ਮੌਕੇ ‘ਤੇ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਇਕ ਅਮਰੀਕੀ ਪਤਰਕਾਰ ਦੇ ਸਵਾਲ ਦੇ ਜਵਾਬ ‘ਚ ਕਿਹਾ ਕਿ ਭਾਰਤ ਅਫਗਾਨਿਸਤਾਨ ‘ਚ ਸਥਿਰਤਾ ਬਣਾਏ ਰਖਣ ’ਚ ਯੋਗਦਾਨ ਲਈ ਵਚਨਬਧ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ‘ਚ ਵਿਕਾਸ ਨਾਲ ਜੁੜੇ ਮੁਦਿਆਂ ਅਤੇ ਲੋਕਤਾਂਤ੍ਰਿਕ ਵਿਵਸਥਾ ਨੂੰ ਬੜਾਵਾ ਦੇਣ ਦੇ ਮਾਮਲੇ ‘ਚ ਆਪਣੀ ਭੂਮੀਕਾ ਨਿਭਾਉਂਦਾ ਰਹੇਗਾ ਅਤੇ ਜ਼ਰੂਰਤ ਪਈ ਤਾਂ ਇਸ ਨੂੰ ਵਧਾਇਆ ਵੀ ਜਾਵੇਗਾ। ਮੈਡੀਕਲ ਖੇਤਰ ‘ਚ ਵੀ ਭਾਰਤ-ਅਫਗਾਨਿਸਤਾਨ ਦੇ ਬਾਰੇ ‘ਚ ਟਰੰਪ ਪ੍ਰਸ਼ਾਸਨ ਦੀ ਨਵੀਂ ਨੀਤੀ ਦਾ ਸੁਆਗਤ ਕਰਦਾ ਹੈ। ਰਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮੈਟਿਸ ਦੇ ਨਾਲ ਅਫਗਾਨਿਸਤਾਨ ਦੇ ਸੰਬੰਧ ‘ਚ ਦੋਹਾਂ ਦੇਸ਼ਾਂ ਦੇ ਸੰਯੁਕਤ ਕੋਸ਼ਿਸ਼ਾਂ ਦੇ ਬਾਰੇ ‘ਚ ਵੀ ਚਰਚਾ ਕੀਤੀ। ਇਸ ਤੋਂ ਪਹਿਲੇ ਸ਼੍ਰੀ ਮੈਟਿਸ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ‘ਚ ਲੋਕਤੰਤਰ ਨੂੰ ਬੜਾਵਾ ਦੇਣ ਅਤੇ ਉਥੇ ਸਥਿਰਤਾ ਅਤੇ ਸੁਰਖਿਆ ਬਣਾਏ ਰਖਣ ‘ਚ ਭਾਰਤ ਦੇ ਯੋਗਦਾਨ ਦੀ ਤਾਰੀਫ ਕਰਦਾ ਹੈ।

WRITTEN BY