ਕਾਹਨੂੰਵਾਨ, 21 ਸਤੰਬਰ (ਡਾ. ਜਸਪਾਲ ਸਿੰਘ ਭਿ¤ਟੇਵ¤ਡ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਅਤੇ ਵਰਕਰਾਂ ਦੀ ਇ¤ਕ ਵਿਸ਼ੇਸ਼ ਮੀਟਿੰਗ ਕਸਬਾ ਭੈਣੀ ਮੀਆਂ ਖਾਨ ਵਿ¤ਚ ਦਲ ਦੇ ਜ਼ਿਲ੍ਹਾ ਆਗੂ ਜਤਿੰਦਰਬੀਰ ਸਿੰਘ ਹੋਈ।ਇਸ ਮੀਟਿੰਗ ਦੀ ਪ੍ਰਧਾਨਗੀ ਜਗਮੋਹਨ ਸਿੰਘ ਖਾਲਸਾ ਨੇ ਕੀਤੀ।ਇਸ ਮੀਟਿੰਗ ਵਿ¤ਚ ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਵਿ¤ਚ ਪੰਜਾਬ ਦੀ ਨਿ¤ਘਰ ਰਹੀ ਆਰਥਿਕ ਹਾਲਤ ਅਤੇ ਧਾਰਮਿਕ ਪ¤ਖ ਤੋਂ ਦੇਸ ਅੰਦਰ ਫੈਲ ਰਹੀ ਆਸੀਹਨਸ਼ੀਲਤਾ ਬਾਰੇ ਵਿਚਾਰਾਂ ਕੀਤੀਆਂ।ਇਸ ਮੌਕੇ ਜਤਿੰਦਰਬੀਰ ਸਿੰਘ ਪੰਨੂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਪਿਛਲੇ 70 ਸਾਲਾਂ ਚ ਵ¤ਖ ਵ¤ਖ ਸਿਆਸੀ ਪਾਰਟੀਆਂ ਨੇ ਆਪਣੇ ਰਾਜ ਭਾਗ ਚ ਦੇਸ਼ ਅਤੇ ਪੰਜਾਬ ਅੰਦਰ ਅਜਿਹੇ ਹਾਲਾਤ ਪੈਦਾ ਕੀਤੇ ਕਿ ਗਰੀਬ ਅਤੇ ਘ¤ਟ ਗਿਣਤੀ ਲੋਕਾਂ ਨੂੰ ਦਬਾਅ ਹੇਠ ਰ¤ਖਿਆ।ਜਿਸ ਕਾਰਨ ਦੇਸ਼ ਵਿ¤ਚ ਫੈਡਰਲ ਢਾਂਚਾ ਬੁਰੀ ਤਰ੍ਹਾਂ ਫੇਲ ਹੋਇਆ ਹੈ।ਉਹਨਾਂ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਕਰਨ ਵਾਲੀ ਸਿ¤ਖ ਕੌਮ ਅਤੇ ਪੰਜਾਬੀਆਂ ਨੂੰ ਕਿਸੇ ਵੀ ਕੇਂਦਰੀ ਸਰਕਾਰ ਨੇ ਨਿਆਂ ਨਹੀਂ ਦਿ¤ਤਾ।ਜਿਸ ਕਾਰਨ ਪੰਜਾਬ ਦੇ ਲੋਕ ਅਜੇ ਵੀ ਆਪਣੇ ਹ¤ਕਾਂ ਲਈ ਸੰਤਾਪ ਭੋਗ ਰਹੇ ਹਨ।ਉਹਨਾਂ ਕਿਹਾ ਕਿ ਦੇਸ਼ ਵਿ¤ਚ ਫੈਡਰਲ ਢਾਂਚਾ ਕਾਇਮ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿਮਰਨਜੀਤ ਸਿੰਘ ਮਾਨ ਹਰੇਕ ਵਰਗ ਨੂੰ ਬਰਾਬਰ ਦੇ ਹ¤ਕ ਦੇਣਗੇ।ਇਸ ਮੌਕੇ ਜਗਮੋਹਨ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਅਤੇ ਸਿ¤ਖ ਕੌਮ ਦਾ ਨੁਕਸਾਨ ਆਪਣੇ ਆਪ ਨੂੰ ਸਿ¤ਖ ਕੌਮ ਦੇ ਵਾਰਿਸ ਕਹਾਉਣ ਵਾਲੇ ਅਖੌਤੀ ਅਕਾਲੀਆਂ ਨੇ ਕੀਤਾ ਹੈ।ਇਸ ਮੌਕੇ ਪ੍ਰੇਮ ਸਿੰਘ ਚੀਮਾ, ਬਲਰਾਜ ਸਿੰਘ ਧੰਦਲ, ਬਲਵਿੰਦਰ ਸਿੰਘ ਧੰਨੇ, ਦਵਿੰਦਰ ਸਿੰਘ, ਹਰਪਾਲ ਸਿੰਘ ਖਾਲਸਾ, ਜਗੀਰ ਸਿੰਘ,ਬਾਬਾ ਸਤਨਾਮ ਸਿੰਘ, ਮੋਹਿਤਪ੍ਰੀਤ ਸਿੰਘ, ਬਲਵੀਰ ਸਿੰਘ,ਬਾਬਾ ਗੁਰਮੀਤ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ ਆਦਿ ਵੀ ਹਾਜ਼ਰ ਸਨ।
ਫੈਡਰਲ ਢਾਂਚੇ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਸਮਰੱਥ : ਪੰਨੂ



