Skip to content
Independent perspectives. Global stories.
BREAKING

6060 ਮਾਸਟਰ ਕਾਡਰ ਪੋਸਟਾਂ ਲਈ ਨਿਯੁਕਤੀ ਪੱਤਰ 25 ਤੱਕ ਦੇਣ ਦਾ ਮੌਕਾ

Share this story

ਚੰਡੀਗੜ, 21 ਸਤੰਬਰ (ਬਲਜੀਤ ਸਿੰਘ ਬਰਾੜ)- ਸਿਖਿਆ ਵਿਭਾਗ ਵਲੋਂ ਕੀਤੀ ਜਾ ਰਹੀ 6060 ਮਾਸਟਰ ਕਾਡਰ ਪੋਸਟਾਂ ਦੀ ਕੀਤੀ ਭਰਤੀ ਵਿਚੋਂ ਖਾਲੀ ਰਹਿੰਦੀਆਂ ਆਸਾਮੀਆਂ ਲਈ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪਤਰ ਦੇਣ ਲਈ 25 ਸਤੰਬਰ ਤਕ ਆਖਰੀ ਮੌਕਾ ਦਿਤਾ ਗਿਆ ਹੈ। ਇਹ ਜਾਣਕਾਰੀ ਡੀ.ਪੀ.ਆਈ. (ਸੈਕੰਡਰੀ ਸਿਖਿਆ) ਸ੍ਰੀ ਪਰਮਜੀਤ ਸਿੰਘ ਨੇ ਅਜ ਇਥੇ ਜਾਣਕਾਰੀ ਦਿਤੀ।ਡੀ.ਪੀ.ਆਈ. ਸ੍ਰੀ ਪਰਮਜੀਤ ਸਿੰਘ ਨੇ ਦਸਿਆ ਕਿ ਸਿਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੀ ਅਗਵਾਈ ਅਤੇ ਸਕਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤਹਿਤ ਸਿਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦਾ ਮਿਆਰ ਉਚਾ ਚੁਕਣ ਲਈ ਖਾਲੀ ਰਹਿੰਦਿਆਂ ਪੋਸਟਾਂ ਨੂੰ ਭਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨਾਂ ਦਸਿਆ ਕਿ 6060 ਮਾਸਟਰ ਕਾਡਰ ਦੀਆਂ ਅਸਾਮੀਆਂ ਵਿਚੋਂ ਬਾਕੀ ਖਾਲੀ ਰਹਿੰਦੀਆਂ ਅਸਾਮੀਆਂ ਵਿਚ ਯੋਗ ਪਾਏ ਉਮੀਦਵਾਰਾਂ ਦੀ ਤੀਜੀ ਵੇਟਿੰਗ ਲਿਸਟ ਤਿਆਰ ਕਰਨ ਉਪਰੰਤ ਯੋਗ ਉਮੀਦਵਾਰਾਂ ਦੀ ਮੈਰਿਟ ਸੂਚੀ ਵਿਭਾਗ ਦੀ ਵੈਬਸਾਇਟ ‘ਤੇ 1 ਸਤੰਬਰ 2017 ਤੇ 4 ਸਤੰਬਰ 2017 ਨੂੰ ਪਾਈ ਗਈ ਸੀ। ਇਨਾਂ ਉਮੀਦਵਾਰਾਂ ਨੂੰ ਪੰਜ ਸਤੰਬਰ ਨੂੰ ਮੌਹਾਲੀ ਵਿਖੇ ਮਲਟੀ ਪਰਪਜ਼ ਖੇਡ ਸਟੇਡੀਅਮ ਵਿਖੇ ਆਫਰ ਲੈਟਰ ਪ੍ਰਾਪਤ ਕਰਨ ਲਈ ਆਖਿਆ ਸੀ। ਉਨਾਂ ਕਿਹਾ ਕਿ ਜਿਹੜੇ ਉਮੀਦਵਾਰ ਹਾਜ਼ਰ ਨਹੀਂ ਹੋ ਸਕੇ ਉਨਾਂ ਨੂੰ ਪਬਲਿਕ ਨੋਟਿਸ ਰਾਹੀਂ ਆਖਰੀ ਮੌਕਾ ਦਿਤਾ ਜਾਂਦਾ ਹੈ ਕਿ ਉਹ 25 ਸਤੰਬਰ 2017 ਤਕ ਕਿਸੇ ਵੀ ਕੰਮ ਵਾਲੇ ਦਿਨ ਡੀ.ਪੀ.ਆਈ. ਦਫਤਰ ਵਿਖੇ ਆ ਕੇ ਆਫਰ ਲੈਟਰ ਲੈਣ ਲਈ ਸੰਪਰਕ ਕਰ ਸਕਦੇ ਹਨ।ਡੀ.ਪੀ.ਆਈ. ਨੇ ਸਪਸ਼ਟ ਕੀਤਾ ਕਿ ਕੋਈ ਵੀ ਉਮੀਦਵਾਰ ਜੇ 25 ਸਤੰਬਰ ਤਕ ਹਾਜ਼ਰ ਨਹੀਂ ਹੁੰਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਹ ਆਫਰ ਲੈਟਰ ਨਹੀਂ ਲੈਣਾ ਚਾਹੁੰਦਾ ਅਤੇ ਉਸ ਨੂੰ ਹੋਰ ਮੌਕਾ ਨਹੀਂ ਦਿਤਾ ਜਾਵੇਗਾ।

WRITTEN BY