June 23, 2026 9:24 pm

ਸੀ. ਬੀ. ਆਈ. ਦੀ ਵੈਧਤਾ ਦੀ ਜਾਂਚ-ਪੜਤਾਲ ਕਰੇਗੀ ਸਰਕਾਰ : ਪ੍ਰਧਾਨ ਮੰਤਰੀ

ਨਵੀਂ ਦਿੱਲੀ, 11 ਨਵੰਬਰ (ਪੀ.ਟੀ.)-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਗੁਹਾਟੀ ਹਾਈਕੋਰਟ ਦੁਆਰਾ ਚੁੱਕੇ ਗਏ ਸੀਬੀਆਈ ਦੀ ਵੈਧਤਾ ਦੇ ਮਸਲੇ ਦੀ ਜਾਂਚ-ਪੜਤਾਲ ਜਲਦ ਕਰੇਗੀ। ਪ੍ਰਧਾਨ ਮੰਤਰੀ ਨੇ ਸੀਬੀਆਈ ਤੇ ਸਟੇਟ ਐਂਟੀ ਕਰਪਸ਼ਨ ਬਿਊਰੋ ਆਨ ਕਾਮਨ ਸਟਰੇਟੇਜੀ ਟੂ ਕਾਂਬੈਟ ਕਰਪਸ਼ਨ ਐਂਡ ਕਰਾਇਮ ਸਮੇਲਨ ਦੇ ਦੌਰਾਨ ਕਿਹਾ ਕਿ ਹਾਲ ਹੀ ‘ਚ ਸੀਬੀਆਈ ਦੀ ਵੈਧਤਾ ਨੂੰ ਲੈ ਕੇ ਕੁਝ ਸਵਾਲ ਸਾਹਮਣੇ ਆਏ ਹਨ। ਸਾਡੀ ਸਰਕਾਰ ਇਸ ਮਸਲੇ ਦੀ ਜਾਂਚ-ਪੜਤਾਲ ਗੰਭੀਰਤਾ ਨਾਲ ਤੇ ਜਲਦੀ ਕਰੇਗੀ।

Send this to a friend