ਨੂਰਪੁਰ ਬੇਦੀ, 18 ਸਤੰਬਰ (ਹਰਜੀਤ ਗਿੱਲ, ਬਲਜਿੰਦਰ ਸਿੱਧੂ)- ਮਾਣਕੂਮਾਜਰਾ ਦੇ ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਬਾਬਾ ਦਿਲਬਾਗ ਸਿੰਘ ਦੇ ਬੇਟੇ ਉਂਕਾਰ ਸਿੰਘ ਦਾ ਵਿਆਹ ਸਮਾਗਮ ਨੇ ਗੁਰਮਤਿ ਸਮਾਗਮ ਦਾ ਰੂਪ ਧਾਰਨ ਕਰ ਲ਼ਿਆ। ਇਸ ਮੌਕੇ ਵਖ ਵਖ ਸਿਆਸੀ ਆਗੂਆਂ ਨੇ ਵਿਆਹੁਤਾ ਜੋੜੀ ਨੂੰ ਆਸ਼ੀਰਵਾਦ ਦਿਤਾ।ਬਾਬਾ ਦਿਲਬਾਗ ਸਿੰਘ ਦੇ ਲੜਕੇ ਨੂੰ ਆਸ਼ੀਰਵਾਦ ਦੇਣ ਲਈ ਸਾ.ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕਤਰ ਸ.ਅਮਰਜੀਤ ਸਿੰਘ ਚਾਵਲਾ, ਪਲਵਿੰਦਰ ਕੌਰ ਰਾਣੀ, ਦਰਬਾਰਾ ਸਿੰਘ ਬਾਲਾ,ਬਾਬਾ ਜਰਨੈਲ ਸਿੰਘ, ਰਣਜੀਤ ਸਿੰਘ ਗੁਡਵਿਲ, ਗੁਰਦੀਪ ਸਿੰਘ ਬਟਾਰਲਾ, ਬਲਜਿੰਦਰ ਕੌਰ ਕਲਮਾਂ, ਅਮਰੀਕ ਸਿੰਘ ਗੋਬਿੰਦਗੜ੍ਹ ਆਇਰਨ ਸਟੋਰ, ਲਖਵਿੰਦਰ ਸਿੰਘ ਸੈਣੀਮਾਜਰਾ, ਮਾ.ਗੋਪਾਲ ਸੈਣੀ, ਜਸਵੀਰ ਸਿੰਘ ਰਾਣਾ, ਸੁਰਜੀਤ ਸਿੰਘ ਚੈਹੜਮਜਾਰਾ, ਹਰਜਿੰਦਰ ਸਿੰਘ ਭਾਓਵਾਲ, ਕਿਸ਼ੋਰ ਸਿੰਘ ਬੰਗੜ, ਸਾ.ਸਰਪੰਚ ਕਮਲ ਸਿੰਘ ਅਬਿਆਣਾ, ਅਵਤਾਰ ਸਿੰਘ ਸੰਘਾ ਅਤੇ ਹੋਰ ਆਗੂਆਂ ਵਿਸ਼ੇਸ਼ ਤੌਰ ਤੇ ਪੁਜੇ। ਬਾਬਾ ਦਿਲਬਾਗ ਸਿੰਘ ਦੇ ਬੇਟੇ ਦੇ ਵਿਆਹ ਸਮਾਗਮ ਮੌਕੇ ਪੁਜੇ ਡਾ.ਚੀਮਾ, ਸ.ਚਾਵਲਾ ਤੇ ਹੋਰ ਆਗੂ।
ਬਾਬਾ ਦਿਲਬਾਗ ਸਿੰਘ ਦੇ ਬੇਟੇ ਦੇ ਵਿਆਹ ਸਮਾਗਮ ਮੌਕੇ ਵੱਖ-ਵੱਖ ਆਗੂਆਂ ਵੱਲੋਂ ਸ਼ਿਰਕਤ



