ਰੋਪੜ, 18 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਜੀ ਚੀਮਾ ਸੋਮਵਾਰ ਨੂੰ ਰੋਪੜ ਵਿਖੇ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਸ. ਨਵਜੋਤ ਸਿੰਘ ਛਤਵਾਲ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਮਾਤਾ ਜੀ ਸਵਰਗੀ ਸੁਰਜੀਤ ਕੌਰ ਜੀ ਦੀ ਬਰਸੀ ਮੌਕੇ ਪੁਜੇ ਅਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਉਨ੍ਹਾਂ ਨਾਲ ਇਸ ਮੌਕੇ ਸ. ਪਰਮਜੀਤ ਸਿੰਘ ਮਕੜ ਪ੍ਰਧਾਨ ਨਗਰ ਕੌਂਸਲ ਰੋਪੜ, ਚੌਧਰੀ ਵੇਦ ਪ੍ਰਕਾਸ਼, ਆਰ ਪੀ ਸ਼ੈਲੀ, ਰਣਜੀਤ ਸਿੰਘ ਗੁਡਵਿਲ, ਮੋਨੂੰ ਕੁਮਾਰ, ਕੁਨਾਲ ਵਸ਼ਿਸ਼ਟ ਵੀ ਪਹੁੰਚੇ। ਡਾ. ਚੀਮਾ ਨੇ ਇਸ ਮੌਕੇ ’ਤੇ ਪਾਰਟੀ ਦੇ ਵਰਕਰਾਂ ਨਾਲ ਸੰਖੇਪ ਗੱਲਬਾਤ ਵੀ ਕੀਤੀ ਅਤੇ ਪਾਰਟੀ ਸਰਗਰਮੀਆਂ ਨੂੰ ਤੇਜ਼ ਕਰਨ ਦੀ ਹਦਾਇਤ ਦਿੱਤੀ।
ਡਾ. ਚੀਮਾ ਸੋਸ਼ਲ ਮੀਡੀਆ ਇੰਚਾਰਜ ਦੇ ਘਰ ਪਹੁੰਚੇ



