Skip to content
Independent perspectives. Global stories.
BREAKING

ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੀ ਹੈ ਸ੍ਰੀ ਸੱਤ ਨਾਰਾਇਣ ਮੰਦਿਰ ਕਮੇਟੀ-ਰਾਣਾ ਗੁਰਜੀਤ ਸਿੰਘ

Share this story

*ਸ੍ਰੀ ਸੱਤ ਨਾਰਾਇਣ ਮੰਦਿਰ ਵਿਖੇ 28ਵੇਂ ਕੈਂਪ ਦੌਰਾਨ 1250 ਮਰੀਜ਼ਾਂ ਦੀਆਂ ਅੱਖਾਂ ਦੀ ਜਾਂ


ਕਪੂਰਥਲਾ, 10 ਸਤੰਬਰ :
ਸ੍ਰੀ ਸੱਤ ਨਾਰਾਇਣ ਮੰਦਿਰ ਕਮੇਟੀ ਧਾਰਮਿਕ ਕਾਰਜਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਪਾ ਰਹੀ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਹ ਪ੍ਰਗਟਾਵਾ ਬਿਜਲੀ ਤੇ ਸਿੰਚਾਈ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਅੱਜ ਸਥਾਨਕ ਸ੍ਰੀ ਸੱਤ ਨਾਰਾਇਣ ਮੰਦਿਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਅੱਖਾਂ ਦੇ 28ਵੇਂ ਕੈਂਪ ਦੇ ਉਦਘਾਟਨ ਕਰਨ ਮੌਕੇ ਆਪਣੇ ਸੰਬੋਧਨ ਵਿਚ ਕੀਤਾ। ਉਨਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਹੀ ਅਸਲ ਮਾਅਨਿਆਂ ਵਿਚ ਲੋਕ ਸੇਵਾ ਕਰ ਰਹੀਆਂ ਹਨ।
ਇਸ ਦੌਰਾਨ ਉਨਾਂ ਡਾਕਟਰਾਂ ਅਤੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਅਤੇ ਡਾਕਟਰਾਂ ਨੂੰ ਮਰੀਜ਼ਾਂ ਦਾ ਬਿਹਤਰੀਨ ਇਲਾਜ ਕਰਨ ਲਈ ਕਿਹਾ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰੂਬੀ ਨੈਲਸਨ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਟੀਮ ਨੇ 1250 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ, ਜਿਨਾਂ ਵਿਚੋਂ 500 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ। ਇਨਾਂ ਦਾ ਆਪ੍ਰੇਸ਼ਨ ਰੂਬੀ ਨੈਲਸਨ ਹਸਪਤਾਲ ਜਲੰਧਰ ਵਿਖੇ ਕੀਤਾ ਜਾਵੇਗਾ। ਡਾਕਟਰਾਂ ਦੀ ਟੀਮ ਵਿਚ ਡਾ. ਜੈਕਬ ਪ੍ਰਭਾਕਰ, ਡਾ. ਭਾਵਨਾ ਗਰਗ ਅਤੇ ਡਾ. ਇਕਤੇਸ਼ ਸਿੰਘ ਸ਼ਾਮਿਲ ਸਨ। ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਅਸ਼ਵਨੀ ਸ਼ਰਮਾ, ਡਾ. ਰਾਜਿੰਦਰ ਭੋਲਾ, ਡਾ ਰਣਵੀਰ ਕੌਸ਼ਲ, ਡਾ. ਸ਼ਰਨਜੀਤ ਸਿੰਘ, ਭੀਮ ਸੈਨ ਅਗਰਵਾਲ, ਸ਼ਾਮ ਸੁੰਦਰ ਅਗਰਵਾਲ, ਪਵਨ ਧੀਰ, ਪਵਨ ਅਗਰਵਾਲ, ਮਨੋਜ ਭਸੀਨ, ਨਰਿੰਦਰ ਮਨਸੂ ਤੇ ਹੋਰ ਹਾਜ਼ਰ ਸਨ।

WRITTEN BY