ਅਧਿਆਪਕਾਂ ਨੂੰ ਵਿਦਿਅਕ ਕੰਮਾਂ ਵੱਲ ਧਿਆਨ ਦੇਣ ਦਾ ਮਿਲੇਗਾ ਵੱਧ ਸਮਾਂ: ਅਰੁਨਾ ਚੌਧਰੀ
ਚੰਡੀਗੜ, 7 ਸਤੰਬਰ – ਸਿੱਖਿਆ ਵਿਭਾਗ ਵਿੱਚ ਇਕ ਭਵਿੱਖ ਮੁਖੀ ਕਦਮ ਚੁੱਕਦੇ ਹੋਏ ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਇਕ ਨਿਵੇਕਲਾ ਮੋਬਾਈਲ ਐਪ ਲਾਂਚ ਕੀਤਾ ਜਿਸ ਵਿਚ ਮਿਡ ਡੇਅ ਮੀਲ ਸਬੰਧੀ ਸਾਰੇ ਆਂਕੜੇ ਮੌਜੂਦ ਹਨ ਅਤੇ ਜਿਸ ਨਾਲ ਮਿਡ ਡੇਅ ਮੀਲ ਦੇ ਰਿਕਾਰਡ ਦੀ ਸੁਚੱਜੀ ਸਾਂਭ ਸੰਭਾਲ ਵਿਚ ਮਦਦ ਮਿਲੇਗੀ। ਮੋਬਾਈਲ ਐਪ ਨੂੰ ਰਿਲੀਜ਼ ਕਰਨ ਮੌਕੇ ਬੋਲਦਿਆਂ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਇਸ ਐਪ ਵਿਚ ਮਿਡ ਡੇਅ ਮੀਲ ਦੇ ਨਾਲ ਸਬੰਧਤ ਅੰਕੜਿਆਂ ਦੀ ਸੰਭਾਲ ਲਈ ਲੋੜੀਂਦਾ ਸਾਫਟਵੇਅਰ ਸੂਬੇ ਦੇ ਸਕੂਲੀ ਸਿੱਖਿਆ ਵਿਭਾਗ ਨੇ ਤਿਆਰ ਕੀਤਾ ਹੈ। ਉਨਾਂ ਅੱਗੇ ਜਾਣਕਾਰੀ ਦਿੱਤੀ ਕਿ ਸਕੂਲੀ ਅਧਿਆਪਕਾਂ ਨੂੰ ਮਿਡ ਡੇਅ ਮੀਲ ਨਾਲ ਸਬੰਧਤ ਗਤੀਵਿਧਿਆਂ ਦੇ ਰਿਕਾਰਡ ਦੀ ਸਾਂਭ ਸੰਭਾਲ ਲਈ ਇਸ ਵੇਲੇ 8-9 ਰਜਿਸਟਰ ਤਿਆਰ ਕਰਨੇ ਪੈਂਦੇ ਹਨ ਜਿਸ ਨਾਲ ਉਨਾਂ ਵੱਲੋਂ ਵਿਦਿਅਕ ਕੰਮਾਂ ਵਿਚ ਲਗਾਇਆ ਜਾਣ ਵਾਲਾ ਸਮਾਂ ਗੈਰ ਵਿਦਿਅਕ ਕੰਮਾਂ ਵਿਚ ਖਰਚ ਹੋ ਜਾਂਦਾ ਹੈ। ਇਸ ਉੱਚ ਤਕਨੀਕ ਵਾਲੇ ਐਪ ਕਰਕੇ ਹੁਣ ਅਧਿਆਪਕ ਵਿਦਿਅਕ ਮਾਮਲਿਆਂ ਵੱਲ ਵੱਧ ਧਿਆਨ ਦੇਣ ਦੇ ਸਮਰੱਥ ਹੋ ਸਕਣਗੇ। ਸ੍ਰੀਮਤੀ ਚੌਧਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਨਿਵੇਕਲੀ ਪਹਿਲ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਤਕਨੀਕਾਂ ਨਾਲ ਕੰਮ ਵਿੱਚ ਪਾਰਦਰਸ਼ਤਾ ਅਤੇ ਕਾਰਜਕੁਸ਼ਲਤਾ ਵਿੱਚ
ਸਿੱਖਿਆ ਮੰਤਰੀ ਵੱਲੋਂ ਮਿਡ ਡੇਅ ਮੀਲ ਦੇ ਰਿਕਾਰਡ ਦੀ ਸੁਚੱਜੀ ਸਾਂਭ ਸੰਭਾਲ ਲਈ ਮੋਬਾਈਲ ਐਪ ਲਾਂਚ



