ਸਮਾਣਾ, 5 ਸੰਤਬਰ (ਪ੍ਰੇਮ ਵਧਵਾ, ਰਿਸ਼ਵ ਮਿਤਲ)- ਡੀ. ਏ. ਵੀ. ਸਕੂਲ ਸਮਾਣਾ ਵਿਖੇ ਅਧਿਆਪਕ ਦਿਵਸ ਦੇ ਸ਼ੁਭ ਮੌਕੇ ਲੋਕ ਕਲਿਆਣ ਲਈ ਸਮਰਪਿਤ ਮੁਫਤ ਹੋਮਿਉਪੈਥਿਕ ਡਿਸਪੈਂਸਰੀ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਸਾਹਿਬ ਸ੍ਰੀ ਐਚ. ਆਰ. ਗੰਧਾਰ (ਮੁਖ ਸਲਾਹਕਾਰ, ਪ੍ਰਧਾਨ – ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿਲੀ) ਦੇ ਸੁਯੋਗ ਦਿਸ਼ਾ ਨਿਰਦੇਸ਼ ਤੇ ਸਕੂਲ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਦੀ ਸੁਨਿਸ਼ਚਿਤ ਅਗਵਾਈ ਹੇਠ ਕੀਤਾ ਗਿਆ ਹੈ ਜਿਸ ਵਿਚ ਮਹਾਰਾਣੀ ਪਰਨੀਤ ਕੌਰ (ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ) ਵਲੋਂ ਮੁਖ ਮਹਿਮਾਨ ਦੇ ਤੌਰ ਸ਼ਿਰਕਤ ਕੀਤੀ ਗਈ।ਇਸ ਸਮਾਰੋਹ ਵਿਚ ਸਕੂਲ ਪ੍ਰਬੰਧਕ ਸ਼੍ਰੀਮਤੀ ਮਧੂ
ਬਹਿਲ, ਖੇਤਰੀ ਦਿਸ਼ਾ ਨਿਰਦੇਸ਼ਕ ਸ਼੍ਰੀ ਵਿਜੇ ਕੁਮਾਰ ਜੀ ਵੀ ਸ਼ਾਮਲ ਸਨ। ਇਸ ਸ਼ੁਭ ਮੌਕੇ ਤੇ ਰਾਜ ਭਰ ਵਿਚੋਂ ਕਈ ਮਹਤਵਪੂਰਨ ਸ਼ਖਸੀਅਤਾਂ ਇਸ ਉਦਘਾਟਨ ਸਮਾਰੋਹ ਵਿਚ ਪਹੁੰਚੀਆਂ ਜਿਨ੍ਹਾਂ ਵਿਚ ਸ. ਰਾਜਿੰਦਰ ਸਿੰਘ (ਐਮ. ਐਲ. ਏ . ਸਮਾਣਾ), ਸ. ਹਰਦਿਆਲ ਸਿੰਘ ਕੰਬੋਜ (ਐਮ. ਐਲ. ਏ. ਰਾਜਪੁਰਾ), ਸ. ਨਿਰਮਲ ਸਿੰਘ (ਐਮ. ਐਲ. ਏ. ਸ਼ੁਤਰਾਣਾ), ਡਾ. ਤੇਜਿੰਦਰ ਪਾਲ ਸਿੰਘ(ਚੇਅਰਮੈਨ, ਪੰਜਾਬ ਹੋਮਿਉਪੈਥਿਕ ਕਾਊਂਸਲ) ਤੇ ਡਾ. ਐਮ. ਆਰ. ਬੈਨੀਵਾਲ (ਜੁਆਇੰਟ ਡਾਇਰੈਕਟਰ ਹੋਮਿਉਪੈਥੀ, ਪੰਜਾਬ),ਜਿਲ੍ਹਾ ਵਾਲੀਬਾਲ ਕੋਚ ਬਹਾਦਰ ਸਿੰਘ, ਸ਼੍ਰੀ ਪੁਨੂ ਖਾਨ (ਸਮਾਜ ਸੇਵੀ,ਕਕਰਾਲਾ), ਸ਼੍ਰੀ ਇੰਦਰਜੀਤ ਸਿੰਘ ਡਾਵਰ (ਪ੍ਰਧਾਨ, ਪਿੰਗਲਾ ਆਸ਼ਰਮ,ਸਮਾਣਾ),ਵਾਈਸ ਚੇਅਰਮੈਨ ਸ. ਲਾਭ ਸਿੰਘ ਕਕਰਾਲਾ, ਗੁਰਪ੍ਰੀਤ ਮਾਜਰੀ , ਸੁਖਦੀਪ ਸੁਖਾ, ਨਰਿੰਦਰ ਧਿਮਾਨ, ਬਲਦੇਵ ਕ੍ਰਿਸ਼ਨ, ਸ਼ਸ਼ੀ ਧਿਮਾਨ ਤੇ ਹੋਰ ਵੀ ਕਈ ਮੰਨੀਆਂ- ਪ੍ਰਮੰਨੀਆਂ ਸਮਾਜ ਸੇਵੀ ਸੰਸਥਾਵਾਂ ਸ਼ਾਮਲ ਸਨ। ਡੀ. ਏ. ਵੀ. ਸਕੂਲ ਸਮਾਣਾ ਮੁਖੀ ਦੇ ਉਚੇਚੇ ਯਤਨਾਂ ਨਾਲ ਖੋਲ੍ਹੀ ਜਾਣ ਵਾਲੀ ਇਹ ਡਿਸਪੈਂਸਰੀ ਮੰਨੇ- ਪ੍ਰਮੰਨੇ ਰਿਟਾਇਰਡ ਹੋਮਿਉਪੈਥਿਕ ਮਾਹਰ ਡਾ. ਨਿਰਮਲ ਸਿੰਘ ਦੀ ਨਿਗਰਾਨੀ ਹੇਠ ਸੁਚਾਰੂ ਢੰਗ ਨਾਲ ਕੰਮ ਕਰੇਗੀ। ਸਮਾਜ ਸੇਵਾ ਦੇ ਉਦੇਸ਼ ਨੂੰ ਲੈ ਕੇ ਚਲਦਿਆਂ ਇਹ ਡਿਸਪੈਂਸਰੀ ਸਮਾਣਾ ਤੇ ਆਲੇ- ਦੁਆਲੇ ਦੇ ਇਲਾਕੇ ਲਈ ਬੜੀ ਲਾਹੇਵੰਦ ਸਿਧ ਹੋਵੇਗੀ।ਨਿਯਮਿਤ ਰੂਪ ਨਾਲ ਇਹ ਡਿਸਪੈਂਸਰੀ ਹਰੇਕ ਹਫਤੇ ਸ਼ਨੀਵਾਰ ਦੇ ਦਿਨ ਸਵੇਰੇ 9 ਤੋਂ ਸ਼ਾਮੀ 4 ਵਜੇ ਤਕ ਖੁਲ੍ਹੀ ਰਹੇਗੀ ਜਿਥੇ ਲੋੜਵੰਦਾਂ ਤੇ ਮਰੀਜਾਂ ਦੀ ਜਾਂਚ ਪਰਖ ਕਰਕੇ ਮੁਫਤ ਦਵਾਈਆਂ ਦੇ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਸਭ ਤੋਂ ਖਾਸ ਗਲ ਮਰੀਜਾਂ ਨੂੰ ਬਸ ਸਟੈਂਡ,ਸਮਾਣਾ ਤੋਂ ਡਿਸਪੈਂਸਰੀ ਤਕ ਆਉਣ- ਜਾਣ ਲਈ ਮੁਫਤ ਬਸ ਸੇਵਾ ਮੁਹਈਆ ਕਰਵਾਈ ਜਾਵੇਗੀ।ਸਕੂਲ ਮੁਖੀ ਡਾ. ਮੋਹਨ ਲਾਲ ਸ਼ਰਮਾ ਜੀ ਦੇ ਉਦਮ ਸਦਕਾ ਸਮਾਜ ਸੇਵਾ ਵਲ ਪੁਟਿਆ ਇਹ ਇਕ ਹੋਰ ਕਦਮ ਬੇਮਿਸਾਲ ਤੇ ਹੋਰਨਾਂ ਲਈ ਵੀ ਪ੍ਰੇਰਨਾਸਰੋਤ ਹੈ। ਇਸ ਦੌਰਾਨ ਪੁਜੀਆਂ ਸਭ ਸ਼ਖਸੀਅਤਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਕੂਲ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਤੇ ਡਾ. ਸ਼ਰਮਾ ਦੁਆਰਾ ਕੀਤੇ ਪੁਰਜੋਰ ਯਤਨਾਂ ਦੀ ਸ਼ਲਾਘਾ ਕੀਤੀ ਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿਤੀ।ਇਸ ਮੌਕੇ ਸਮਾਣਾ ਸ਼ਹਿਰ ਦੀਆਂ ਕਈ ਹੋਰ ਪ੍ਰਮੁਖ ਸ਼ਖਸੀਅਤਾਂ ਵੀ ਮੌਜੂਦ ਸਨ।
ਡੀ.ਏ.ਵੀ. ਸਕੂਲ ਸਮਾਣਾ ਵਿਖੇ ਮੁਫ਼ਤ ਹੋਮਿਉਪੈਥਿਕ ਡਿਸਪੈਂਸਰੀ ਦਾ ਉਦਘਾਟਨ



