Skip to content
Independent perspectives. Global stories.
BREAKING

ਪਿੰਡ ਕਸੇਲ ਵਿੱਚ ਮਾਮੂਲੀ ਝਗੜੇ ਦੌਰਾਨ ਚੱਲੀ ਗੋਲੀ

Share this story

ਝਬਾਲ/ਸਰਾਏ ਅਮਾਨਤ ਖਾਂ, 5 ਸਤੰਬਰ (ਹਰਦੀਪ ਸਿੰਘ, ਜਤਿੰਦਰ ਵਿੱਕੀ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਸੇਲ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਕਾਰਨ ਇੱਕ ਧਿਰ ਵਲੋਂ ਦੁਸਰੀ ਧਿਰ ਦੇ ਘਰ ਦੇ ਗੇਟ ਸਾਹਮਣੇ ਜਾ ਕੇ ਗਾਲੀ ਗਲੋਚ ਕਰਕੇ ਨਾਲ ਲਿਆਦੇ ਹਥਿਆਰਾਂ ਨਾਲ ਫਾਇਰਿੰਗ ਕਰਨ ਦਾ ਸਮਾਚਾਰ ਮਿਲਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਧਰਮ ਸਿੰਘ ਕੋਮ ਮਜ਼ਬੀ ਸਿੱਖ ਵਾਸੀ ਕਸੇਲ ਨੇ ਦੱਸਿਆ ਕਿ 2-9-17 ਵਾਲੇ ਦਿਨ ਸਵੇਰੇ 10.30 ਵਜੇ ਅਸੀਂ ਆਪਣੇ ਪਿੰਡ ਬਣੇ ਸ਼ਮਸ਼ਾਨ ਘਾਟ ਵਿਖੇ ਕੰਮ ਕਰਾ ਰਹੇ ਸੀ ਮੈ ਆਪਣੀ ਐਕਟਿਵਾ ਉਪਰ ਕੰਮ ਕਰ ਰਹੇ ਬੰਦਿਆ ਕੋਲ ਖੜਾ ਸੀ ਕਿ ਪਿਛਲੇ ਪਾਸਿਓ ਆਪਣੇ ਮੋਟਰਸਾਈਕਲ ਤੇ ਸਵਾਰ ਗੁਰਬਚਨ ਸਿੰਘ ਪੁੱਤਰ ਸਰੂਪ ਸਿੰਘ ਨੇ ਮੇਰੀ ਐਕਟਿਵਾ ਵਿੱਚ ਮੋਟਰਸਾਈਕਲ ਮਾਰ ਦਿੱਤਾ ਫਿਰ ਆਪਣੇ ਮੋਟਰਸਾਈਕਲ ਤੋ ਉਤਰ ਕੇ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਨਾਲ ਹੱਥੌਪਾਈ ਕਰਨ ਲੱਗ ਪਿਆ ਅਤੇ ਉਥੇ ਮੌਜੂਦ ਲੋਕਾਂ ਨੇ ਵਿੱਚ ਪੈ ਕੇ ਸਾਨੂੰ ਛੁਡਾ ੁਦਿੱਤਾ। ਉਸ ਤੋਂ ਬਾਅਦ ਪਿੰਡ ਦੇ ਮੋਹਤਬਾਰਾਂ ਨੇ ਸਾਡਾ ਰਾਜੀਨਾਵਾਂ ਕਰਾਉਣ ਦੀ ਕੋਸ਼ਿਸ਼ ਕੀਤਾ ਪਰ ਬੀਤੀ ਸ਼ਾਮ 6.30 ਵਜੇ ਸ਼ਾਮ ਨੂੰ ਗੁਰਬਚਨ ਸਿੰਘ ਦੀ ਧਿਰ ਨੇ 20-25 ਬੰਦੇ ਲੈ ਕੇ ਸਾਡੇ ਘਰ ਦੇ ਗੇਟ ਦੇ ਸਾਹਮਣੇ ਆਣ ਸਾਨੂੰ ਗਾਲੀ ਗਲੋਚ ਕਰਦੇ ਹੋਏ ਆਪਣੇ ਨਾਲ ਲਿਆਂਦੇ ਹਥਿਆਰਾ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਸੀ ਸਾਰੇ ਪਰਿਵਾਰ ਨੇ ਗੁਆਢੀਆਂ ਦੇ ਘਰ ਟੱਪ ਕੇ ਆਪਣੀਆਂ ਜਾਨਾਂ ਬਚਾਈਆਂ ਤੇ ਜਾਂਦੇ ਹੋਏ ਕਹਿ ਗਏ ਕਿ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਣਾ। ਅਸੀਂ ਤੁਰੰਤ ਫੋਨ ਕਰ ਕੇ ਥਾਣੇ ਵਿੱਚ ਇਤਾਲਾਹ ਦਿੱਤੀ। ਫਿਰ ਅਸੀਂ 181 ਪੁਲਿਸ ਹੈਲਪ ਲਾਈਨ ਉਪਰ ਵੀ ਫੋਨ ਕੀਤਾ। ਤਰੁੰਤ ਥਾਣਾ ਮੁੱਖੀ ਇੰਸ: ਕਿਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ। ਉਹਨਾਂ ਕਿਹਾ ਕਿ ਜੇਕਰ 24 ਘੰਟੇ ਤਕ ਪਰਚਾ ਦਰਜ ਨ ਕੀਤਾ ਗਿਆ ਤਾਂ ਭਗਵਾਨ ਵਾਲਮੀਕ ਸ਼ੰਘਰਸ਼ ਦਲ ਵਲੋਂ ਅਸੀਂ ਥਾਣੇ ਦੇ ਸਾਹਮਣੇ ਅਣਮਿੱਥੇ ਸਮੇਂ ਤਕ ਧਰਨਾ ਦੇਵਾਂਗੇ। ਇਸ ਸਬੰਧੀ ਜਦ ਦੂਸਰੀ ਧਿਰ ਦੇ ਗੁਰਬਚਨ ਸਿੰਘ ਨਾਲ ਫੋਨ ਤੇ ਰਾਬਤਾ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਤਾਂ 2-3 ਦਿਨ ਤੋਂ ਬਾਹਰ ਗਿਆ ਹਾਂ ਮੈਨੂੰ ਇਸ ਝਗੜੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਸਾਡੇ ਘਰ ਦਾ ਕੋਈ ਵੀ ਮੈਂਬਰ ਇਥੇ ਮੌਜੂਦ ਨਹੀਂ ਹੈ ਅਤੇ ਸਾਰੇ ਘਰ ਵਿੱਚ ਤਾਲੇ ਲੱਗੇ ਹੋਏ ਹਨ। ਉਹਨਾਂ ਨੇ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਝੂਠਲਾਇਆ। ਇਸ ਬਾਰੇ ਥਾਣਾ ਮੁੱਖੀ ਇੰਸ ਕਿਰਪਾਲ ਸਿੰਘ ਨੇ ਕਿਹਾ ਕਿ ਅਸੀ ਤਫਤੀਸ਼ ਕਰ ਰਹੇ ਹਾਂ ਜਿਹੜਾ ਵੀ ਇਸ ਘਟਨਾ ਵਿੱਚ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

WRITTEN BY