Skip to content
Independent perspectives. Global stories.
BREAKING

ਸ਼ਹੀਦ ਚੈਂਚਲ ਸਿੰਘ ਸਰਕਾਰੀ ਸਕੂਲ ਲਹੁਕਾ ’ਚ ਸਵੱਛਤਾ ਪਖਵਾੜਾ ਬਣਾਉਣ ਦੀ ਸ਼ੁਰੂਆਤ : ਪ੍ਰਿੰ. ਜ਼ਸਵਿੰਦਰ ਸਿੰਘ

Share this story

ਤਰਨ ਤਾਰਨ, 4 ਸਤੰਬਰ (ਸੁਖਵੰਤ ਧਾਮੀ, ਆਹਲੂਵਾਲੀਆ, ਹਰਜੀਤ ਖਾਰਾ)- ਭਾਰਤ ਸਰਕਾਰ ਰਾਹੀ ਚਲਾਈ ਜਾ ਰਹੀ ਮੁਹਿੰਮ ਸਵੱਛ ਭਾਰਤ ਅਧੀਨ ਮਾਣਯੋਗ ਡਿਪਟੀ ਕਮਿ ਤਰਨ ਤਰਨ ਅਤੇ ਮਾਣਯੋਗ ਜਿਲ੍ਹਾਂ ਸਿੱਖਿਆ ਅਫ਼ਸਰ ਤਰਨ ਤਾਰਨ ਦੀਆ ਹਦਾਇਤਾ ਅਨੁਸਾਰ ਅੱਜ ਤੋਂ ਸਕੁੂਲਾਂ ਵਿਚ ਸਵੱਤਤਾ ਪਖਵਾੜਾਂ ਮਨਾਉਣ ਦੀ ਸੁਰੂਆਤ ਹੋਈ ਹੈ। ਸ਼ਹੀਦ ਚੈਂਚਲ ਸਿੰਘ ਸਰਕਾਰੀ ਸੀਨੀ:ਸੈਕੰਡਰੀ ਸਕੂਲ ਲਹੁਕਾ ਵਿਖੇ ਵੀ 1 ਸਤੰਬਰ ਤੋਂ ਪੰਦਰਾਂ ਸਤੰਬਰ ਤੱਕ ਮਾਨਯੋਗ ਜਿਲ੍ਹਾਂ ਸਿੱਖਿਆ ਅਫ਼ਸਰ ਜੀ ਵਲੋਂ ਪ੍ਰਾਪਤ ਗਤੀਵਿਧੀਆਂ ਅਨੁਸਾਰ ਸਵੱਛਤਾ ਪਖਵਾੜਾ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਲੜੀ ਵਿਚ ਅੱਜ ਸਵੇਰ ਦੀ ਸਭਾ ਵਿਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਤੇ ਸਵੱਛਤਾ ਸਬੰਧੀ ਸਹੁੰ ਚੁੱਕੀ। ਪ੍ਰਿੰਸੀਪਲ ਸ੍ਰ; ਜ਼ਸਵਿੰਦਰ ਸਿੰਘ ਤੇ ਵਿਦਿਆਰਥੀਆਂ ਨੂੰ ਤਨ ਮਨ ਨਾਲ ਇਸ ਅਧਿਆਨ ਨਾਲ ਜੁੜਨ ਲਈ ਉਤਸਾਹਿਤ ਕੀਤਾ। ਸਕੂਲ ਦੇ ਸਵੱਛ ਭਾਰਤ ਅਭਿਆਨ ਦੇ ਇੰਚਾਰਜ ਸ੍ਰੀ ਉਮੇਸ਼ ਕੁਮਾਰ ਨੇ ਹਾਜ਼ਰ ਸਟਾਫ ਮੈਬਰਾਨ ਸ੍ਰ: ਨਰਿੰਦਰ ਸਿੰਘ ਸ੍ਰ; ਗੁਰਇਕਬਾਲ ਸਿੰਘ ਸ੍ਰੀ ਪਵਨ ਕੁਮਾਰ ਮੈ; ਰੂਪਕਮਲ ਮੈ: ਕਿਰਨ ਕੁਮਾਰੀ, ਮੈ: ਕਿਰਨਪਾਲ, ਮੈ: ਰਵਿੰਦਰਪਾਲ ਕੋਰ, ਮੈ: ਪਤਵਿੰਦਰ ਕੋਰ ਸ੍ਰ: ਕੇਵਲ ਸਿੰਘ ਸ੍ਰ: ਭਵਗਾਨ ਸਿੰਘ ਸ੍ਰ: ਗੁਲਜਾਰ ਸਿੰਘ ਅਤੇ ਸਾਰੇ ਵਿਦਿਆਰਥੀਆਂ ਨੂੰ ਸਵੱਛਤਾ ਪ੍ਰਤੀ ਆਪਣੇ ਬਣਦੇ ਫਰਜ਼ਾਂ ਦੀ ਪੂਰਤੀ ਕਰਨ ਲਈ ਜਤਨ ਕਰਨ ਦੀ ਸਹੁੰ ਚੁਕਾਈ।

WRITTEN BY