ਵਰਜੀਨੀਆ, 3 ਸਤੰਬਰ –ਭਾਰਤੀ ਕਮਿਊਨਿਟੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਅਮਰੀਕਾ ਸਥਿਤ ਭਾਰਤੀ ਅੰਬੈਸੀ ਵਲੋਂ ਅੰਬੈਸੀ ਸਥਿਤ ਦਫਤਰ ਵਿ¤ਚ ਹਫਤੇ ਦੇ ਦੋ ਦਿਨ ਲੋਕਾਂ ਵਾਸਤੇ ਰ¤ਖੇ ਹਨ। ਪਰ ਫਿਰ ਵੀ ਕਈ ਲੋਕੀਂ ਇਸਦਾ ਲਾਹਾ ਇਸ ਕਰਕੇ ਨਹੀਂ ਲੈ ਸਕਦੇ ਕਿ ਉਨ੍ਹਾਂ ਕੋਲ ਸਾਧਨ ਨਹੀਂ ਹਨ। ਉਨ੍ਹਾਂ ਨੂੰ ਭਾਰਤੀ ਵੈਬ ਰਾਹੀਂ ਵੀ ਪੂਰੀ ਜਾਣਕਾਰੀ ਨਹੀਂ ਮਿਲਦੀ ਹੈ। ਇਨਾ ਮੁਸ਼ਕਲਾ ਨੂੰ ਹ¤ਲ ਕਰਨ ਲਈ ਭਾਰਤੀ ਅੰਬੈਸੀ ਲੋਕ ਦੀਆ ਬਰੂਹਾਂ ਤੇ ਆਪਣੀਆਂ ਸੇਵਾਵਾਂ ਦੇਣਾ ਚਾਹੁੰਦੀ ਹੈ। ਜਿਸ ਲਈ ਸਿ¤ਖਸ ਆਫ ਅਮਰੀਕਾ ਅਤੇ ਨੈਸ਼ਨਲ ਕੌਂਸਲ ਆਫ ਅਮਰੀਕਨ ਇੰਡੀਅਨ ਦੇ ਸਾਂਝੇ ਉਪਰਾਲੇ ਨਾਲ ਵਰਜੀਨੀਆ ਦੇ ਸੈਂਟਰਵਿਲ ਹਾਲ ਵਿ¤ਚ ਓਪਨ ਹਾਊਸ ਦਾ ਅਯੋਜਨ ਕੀਤਾ ਗਿਆ ਹੈ। ਜਿਸ ਨੂੰ ਜਸਦੀਪ ਸਿੰਘ ਜ¤ਸੀ ਚੇਅਰਮੈਨ ਸਿਖਸ ਆਫ ਅਮਰੀਕਾ, ਪਵਨ ਬੈਜਵਾੜਾ ਤੇ ਸੁਰੇਸ਼ ਗੁਪਤਾ ਦੇ ਸਾਂਝੇ ਉਪਰਾਲੇ ਨਾਲ ਕਮਿਊਨਿਟੀ ਦੇ ਹਿ¤ਤਾਂ ਨੂੰ ਮੁ¤ਖ ਰ¤ਖਦੇ ਹੋਏ ਇਸ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਜਿਸ ਦੇ ਪ੍ਰਬੰਧਾਂ ਨੂੰ ਡਾ. ਸੁਰਿੰਦਰ ਸਿੰਘ ਗਿ¤ਲ ਅਤੇ ਉਨ੍ਹਾਂ ਦੀ ਟੀਮ ਨੇ ਇਸ ਦੇ ਸਾਰੇ ਪ੍ਰਬੰਧਾ ਨੂੰ ਨੇਪੜੇ ਚਾੜ ਕੇ ਕਮਿਊਨਿਟੀ ਨੂੰ ਸੇਵਾਵਾਂ ਮੁਹ¤ਈਆ ਕਰਾਈਆ ਗਈਆਂ ਹਨ ਜੋ ਕਾਬਲੇ ਤਾਰੀਫ ਰਹੀਆਂ ਹਨ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰਭਜੀਤ ਸਿੰਘ ਕੋਹਲੀ ਵਲੋਂ ਅੰਬੈਸੀ ਤੋਂ ਆਏ ਅਫਸਰਾਂ ਜਿਸ ਵਿ¤ਚ ਪੀ. ਸੀ. ਮਿਸਰਾ ਵੀਜਾ ਕੌਂਸਲਰ, ਚੰਦਨ ਰਾਵਤ ਪਾਸਪੋਰਟ ਕੌਂਸਲਰ, ਬੀ ਸ੍ਰੀ ਕੁਮਾਰ ਫਸਟ ਸੈਕਟਰੀ ਓ ਸੀ ਆਈ ਬਾਰੇ ਭਰਪੂਰ ਜਾਣਕਾਰੀ ਦਿ¤ਤੀ ਅਤੇ ਅੰਬੈਸੀ ਦੇ ਓਪਨ ਹਾਊਸ ਦੀ ਮਹ¤ਤਤਾ ਤੇ ਚਾਨਣਾ ਪਾਇਆ ਗਿਆ। ਉਪਰੰਤ ਪਵਨ ਬੈਜਵਾੜਾ ਪ੍ਰਧਾਨ ਨੂੰ ਨਿੰਮਤ੍ਰਤ ਕਰਕੇ ਜੀ ਆਇਆਂ ਕਹਿਣ ਦਾ ਮੌਕਾ ਦਿ¤ਤਾ। ਪਵਨ ਜੀ ਨੇ ਅੰਬੈਸੀ ਅਤੇ ਕਮਿਊਨਿਟੀ ਦੀ ਨੇੜਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੰਬੈਸੀ ਭਾਰਤੀਆਂ ਲਈ ਸਹਿਯੋਗ ਦੀ ਹਾਮੀ ਭਰਦੀ ਹੈ ਅਤੇ ਹਰ ਮੁਸ਼ਕਲ ਦੇ ਹ¤ਲ ਲਈ ਵਚਨਬ¤ਧ ਹੈ। ਡਾ. ਸੁਰੇਸ਼ ਗੁਪਤਾ ਚੇਅਰਮੈਨ ਨੇ ਕਿਹਾ ਕਿ ਵਾਸ਼ਿੰਗਟਨ ਸਥਿਤ ਅੰਬੈਸੀ ਸਟਾਫ ਇ¤ਕ ਉਦਾਹਰਨ ਹੈ ਜੋ ਹਰ ਮੁਸ਼ਕਲ ਦਾ ਹ¤ਲ ਕਮਿਊਨਿਟੀ ਦੇ ਆਸ਼ੇ ਅਨੁਸਾਰ ਕਰਦੀ ਹੈ। ਅ¤ਜ ਉਨ੍ਹਾਂ ਦਾ ਇ¤ਥੇ ਪਹੁੰਚਣਾ ਕਮਿਊਨਿਟੀ ਲਈ ਲਾਹੇਵੰਦ ਵੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲ ਦੇ ਹ¤ਲ ਲਈ ਸੁਵਿਧਾ ਵੀ ਹੈ। ਜਿਉਂ ਹੀ ਉਨ੍ਹਾਂ ਇਸ ਗ¤ਲ ਦਾ ਪ੍ਰਗਟਾਵਾ ਕੀਤਾ ਤਾਂ ਪੀਸੀ ਮਿਸ਼ਰਾ ਵਲੋਂ ਕਮਿਊਨਿਟੀ ਨੂੰ ਸੰਬੋਧਨ ਕਰਦੇ ਕਿਹਾ ਕਿ ਭਾਰਤੀ ਅੰਬੈਸੀ ਹਰ ਕੰਮ ਨੂੰ ਸਰਲ ਤੇ ਸਾਫ ਕਰਨ ਲਈ ਵਚਨਬ¤ਧ ਹੈ । ਜਿਸ ਲਈ ਅ¤ਜ ਸਾਰੇ ਅਫਸਰ ਤੁਹਾਡੀਆਂ ਬਰੂਹਾਂ ਤੇ ਦਸਤਕ ਕਰਕੇ ਤੁਹਾਡੇ ਹਰ ਸਵਾਲ ਦਾ ਜਵਾਬ ਦੇਣਗੇ। ਫਿਰ ਸਵਾਲ-ਜਵਾਬ ਦਾ ਸੈਸ਼ਨ ਸ਼ੁਰੂ ਹੋਇਆ ਜੋ ਕਿ ਕਈ ਮੁਸ਼ਕਲਾਂ ਦਾ ਹ¤ਲ ਸਹਿਜੇ ਹੀ ਕਰ ਗਿਆ।ਮਨਜੀਤ ਸਿੰਘ ਤਨੇਜਾ ਵਲੋਂ ਓਪਨ ਹਾਊਸ ਦੇ ਨਿਯਮਾਂ ਪ੍ਰਤੀ ਜਾਣਕਾਰੀ ਦਿੰਦੇ ਹੋਏ ਆਪਣੇ ਟੀਮ ਮੈਂਬਰਾਂ ਮਨੀਸ਼ਾ ਸਿੰਘ ਤੇ ਡਾ. ਸੁਰਿੰਦਰ ਗਿ¤ਲ ਨੂੰ ਬਤੌਰ ਸਵਾਲਾਂ ਦੇ ਅਦਾਨ ਪ੍ਰਦਾਨ ਲਈ ਨਿਮੰਤ੍ਰਤ ਕੀਤਾ ਅਤੇ ਸਵਾਲਾ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਜਿਸ ਵਿ¤ਚ ਰੇਨਕੂ ਮਿਸ਼ਰਾ, ਵਿਨੋਦ ਜੈਨ, ਚਤਰ ਸਿੰਘ, ਗੋਤਮ ਸਿਰੀਨਿਵਾਸਨ, ਰਮਨ ਲੋਈਆ, ਰੇਸ਼ਮਾ, ਸ਼ਮੀ ਅਗਰਵਾਲ, ਨਗਿੰਦਰ ਰਾਉ, ਸੁਰਿੰਦਰ ਰਹੇਜਾ ਅਤੇ ਮਿਥਨ ਬੈਨਰਜੀ ਨੇ ਵੀਜ਼ੇ, ਪਾਸਪੋਰਟ, ਓ ਸੀ ਆਈ, ਰੀਨਨਸੇਸ਼ਨ ਅਤੇ ਰਾਜਸੀ ਸ਼ਰਨ ਪ੍ਰਾਪਤ ਕਰਤਾ ਦੀਆਂ ਅੰਬੈਸੀ ਪ੍ਰਤੀ ਜ਼ਿੰਮੇਵਾਰੀਆਂ ਸਬੰਧੀ ਸਵਾਲਾਂ ਦੀ ਝੜੀ ਲਾਈ ਜਿਸ ਨੂੰ ਪੀ. ਸੀ. ਮਿਸ਼ਰਾ, ਚੰਦਨ ਰਾਵਤ, ਬੀ ਸ੍ਰੀ ਕੁਮਾਰ ਵਲੋਂ ਬਹੁਤ ਹੀ ਸੁਲਝੇ ਢੰਗ ਨਾਲ ਜਵਾਬ ਦੇ ਕੇ ਹਰੇਕ ਦੀਆਂ ਆਸਾਂ ਤੇ ਖਰਾ ਉਤਰਨ ਦਾ ਉਪਰਾਲਾ ਕੀਤਾ ਜੋ ਕਮਿਊਨਿਟੀ ਲਈ ਤਾਰੀਫ ਅਤੇ ਬਿਹਤਰੀ ਭਰੀ ਭਰਪੂਰ ਜਾਣਕਾਰੀ ਸੀ। ਜਿ¤ਥੇ ਇਸ ਓਪਨ ਹਾਊਸ ਦੀਆਂ ਤਾਰੀਫਾਂ ਹਰੇਕ ਹਾਜ਼ਰੀਨ ਨੇ ਕੀਤੀਆਂ, ਉ¤ਥੇ ਅਜਿਹੇ ਪ੍ਰੋਗਰਾਮ ਭਵਿ¤ਖ ਵਿ¤ਚ ਹੋਰ ਉਲੀਕਣ ਦੀ ਵਚਨ ਬ¤ਧਤਾ ਵੀ ਅੰਬੈਸੀ ਅਫਸਰਾਂ ਵਲੋਂ ਜਿਤਲਾਈ ਗਈ ਸੀ। ਬਲਜਿੰਦਰ ਸਿੰਘ ਸ਼ੰਮੀ ਨੇ ਸਿਖਸ ਆਫ ਅਮਰੀਕਾ ਦੀ ਹਾਜ਼ਰੀ ਲਗਵਾਉਂਦੇ ਕਿਹਾ ਕਿ ਇਹ ਸਾਡਾ ਦੂਸਰਾ ਓਪਨ ਹਾਊਸ ਹੈ ਜੋ ਪਹਿਲਾ ਮੈਰੀਲੈਂਡ ਵਿ¤ਚ ਕੀਤਾ ਸੀ ਅਤੇ ਹੁਣ ਵਰਜੀਨੀਆ ਵਿ¤ਚ ਕੀਤਾ ਗਿਆ ਹੈ ਜਿਸ ਲਈ ਅੰਬੈਸੀ ਅਫਸਰ ਧੰਨਵਾਦ ਦੇ ਪਾਤਰ ਹਨ।ਅਖੀਰ ਵਿ¤ਚ ਵੋਟ ਆਫ ਧੰਨਵਾਦ ਦੇ ਮਤੇ ਨੂੰ ਅਸ਼ੋਕ ਬਤਰਾ ਨੇ ਸੁਲਝੇ ਢੰਗ ਨਾਲ ਪੇਸ਼ ਕਰਕੇ ਕਿਹਾ ਕਿ ਇਸ ਉਪਰਾਲੇ ਦਾ ਸਿਹਰਾ ਡਾ. ਸੁਰਿੰਦਰ ਸਿੰਘ ਗਿ¤ਲ ਨੂੰ ਜਾਂਦਾ ਹੈ ਜਿਨ੍ਹਾਂ ਨੇ ਅੰਬੈਸੀ ਅਤੇ ਕਮਿਊਨਿਟੀ ਨੂੰ ਜੋੜਨ ਦੀ ਕੜੀ ਵਿ¤ਚ ਅਹਿਮ ਰੋਲ ਅਦਾ ਕੀਤਾ ਹੈ।
ਉਨ੍ਹਾਂ ਆਏ ਮਹਿਮਾਨਾਂ, ਪ¤ਤਰਕਾਰਾਂ, ਟੀ ਵੀ ਚੈਨਲਾਂ ਅਤੇ ਐਸੋਸੀਏਸ਼ਨਾਂ ਦੀ ਭਰਪੂਰ ਸ਼ਲਾਘਾ ਕੀਤੀ। ਸਿਖਸ ਆਫ ਅਮਰੀਕਾ ਦਾ ਪ੍ਰੋਗਰਾਮ ਨੂੰ ਸਪਾਂਸਰਸ਼ਿਪ ਕਰਨ ਦਾ ਜ਼ਿਕਰ ਕਰਦੇ ਕਿਹਾ ਕਿ ਇਨ੍ਹਾਂ ਤੋਂ ਬਗੈਰ ਪ੍ਰੋਗਰਾਮ ਕਦੇ ਕਾਮਯਾਬ ਨਹੀਂ ਹੋ ਸਕਦਾ। ਜਿਸ ਲਈ ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਸਦਾ ਇਨ੍ਹਾਂ ਦੀ ਰਿਣੀ ਹੈ। ਜਿ¤ਥੇ ਪੰਜਾਬੀ ਜੰਕਸ਼ਨ ਵਲੋਂ ਆਏ ਮਹਿਮਾਨਾਂ ਦੀ ਬਿਹਤਰ ਢੰਗ ਨਾਲ ਖਾਣ ਪੀਣ ਰਾਹੀਂ ਆਉ ਭਗਤ ਕੀਤੀ ਅਤੇ ਉਨਾ ਦੀਆ ਸਵਾਦਲੀਆਂ ਚੀਜ਼ਾਂ ਦੀ ਸ਼ਲਾਘਾ ਕੀਤੀ ਗਈ।
ਸਮੁ¤ਚੇ ਤੌਰ ਤੇ ਓਪਨ ਹਾਊਸ ਕਮਿਊਨਿਟੀ ਦੇ ਆਸ਼ੇ ਤੇ ਆਸਾਂ ਤੇ ਲਾਹੇਵੰਦ ਸਾਬਤ ਹੋਇਆ ਹੈ। ਜਿਸ ਲਈ ਅੰਬੈਸੀ ਵਧਾਈ ਦੀ ਪਾਤਰ ਹੈ। ਆਸ ਹੈ ਕਿ ਭਵਿਖ ਵਿ¤ਚ ਅਜਿਹੇ ਪ੍ਰੋਗਰਾਮ ਦੂਜੀਆ ਸਟੇਟਾਂ ਵਿ¤ਚ ਵੀ ਕਰਵਾਏ ਜਾਣਗੇ।
ਭਾਰਤੀ ਅੰਬੈਸੀ ਦਾ ਓਪਨ ਹਾਊਸ ਕਮਿਊਨਿਟੀ ਲਈ ਲਾਹੇਵੰਦ ਸਾਬਤ ਹੋਇਆ


