June 23, 2026 2:01 pm

ਸਿੱਖਿਆ ਵਿਭਾਗ ਦੇ ਮੁਅੱਤਲ ਹੋਏ ਅਧਿਕਾਰੀਆਂ, ਕਰਮਚਾਰੀਆਂ ਨੂੰ ਪੰਜਾਬ ਦਿਵਸ ਮੌਕੇ ਰਾਹਤ

ਚੰਡੀਗੜ੍ਹ, 1 ਨਵੰਬਰ (ਪੀ.ਟੀ.)-ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਨੇ ਸਿੱਖਿਆ ਵਿਭਾਗ ਦੇ ਅਧਿਕਾਰੀ/ਕਰਮਚਾਰੀ ਜੋ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਮੁਅੱਤਲੀ ਅਧੀਨ ਹਨ ਉਨ੍ਹਾਂ ਪ੍ਰਤੀ ਨਵਾਂ ਪੰਜਾਬ ਦਿਵਸ ਅਤੇ ਖੁਸੀਆਂ ਖੇੜਿਆਂ ਦੇ ਤਿਉਹਾਰ ਦੀਵਾਲੀ ਦੀ ਆਮਦ ਤੇ ਨਰਮੀ ਦਾ ਵਤੀਰਾ ਅਪਣਾਉਂਦੇ ਹੋਏ ਪੈਡਿੰਗ ਇੰਨਕੁਆਰੀ ਤੋਂ ਬਹਾਲ ਕਰ ਦਿੱਤਾ ਜਾਂਦਾ ਹੈ।  ਸਿੱਖਿਆ ਮੰਤਰੀ ਨੇ ਇਹ ਕਿ ਵੀ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਪੈਡਿੰਗ ਇੰਨਕੁਆਰੀ ਬਹਾਲ ਕੀਤਾ ਜਾਵੇਗਾ ਉਨ੍ਹਾਂ ਖਿਲਾਫ ਜੋ ਪੜਤਾਲਾਂ ਚੱਲ ਰਹੀਆਂ ਹਨ ਉਨ੍ਹਾਂ ਪੜਤਾਲਾਂ ਦੇ ਸਿੱਟਿਆਂ ਅਨੁਸਾਰ ਫੈਸਲਾ ਮੈਰਿਟ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਲਿਆ ਜਾਵੇਗਾ।

Send this to a friend