ਪੇਈਚਿੰਗ- ਚੀਨ ਦੇ ਵਿਦੇਸ਼ ਮੰਤਰਾਲਾ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਿਜ ਕੀਤਾ ਹੈ, ਜਿਨ੍ਹਾਂ ਅਨੁਸਾਰ ਭਾਰਤ ਨਾਲ ਡੋਕਲਾਮ ਵਿਵਾਦ ਖਤਮ ਕਰਨ ਲਈ ਪੇਈਚਿੰਗ ਨੇ ਉਸ ਨੂੰ 20 ਬਿਲੀਅਨ ਡਾਲਰ ਦਾ ਲੋਨ ਦੇਣ ਦਾ ਵਾਅਦਾ ਕੀਤਾ ਸੀ। ਇਹ ਰਿਪੋਰਟਾਂ ਚੀਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ। ਚੀਨੀ ਰਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਦਸਿਆ ਕਿ ਉਨ੍ਹਾਂ ਨੇ ਇਨ੍ਹਾਂ ਖਬਰਾਂ ਨੂੰ ਲੈ ਕੇ ਸਬੰਧਿਤ ਅਧਿਕਾਰੀਆਂ ਕੋਲੋਂ ਜਾਣਕਾਰੀ ਲਈ ਹੈ ਅਤੇ ਇਹ ਰਿਪੋਰਟਾਂ ਪੂਰੀ ਤਰ੍ਹਾਂ ਫਰਜ਼ੀ ਹਨ।ਚੀਨ ਦੇ ਵਿਦੇਸ਼ ਮੰਤਰਾਲਾ ਨੇ ਵੀ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਨੂੰ 20 ਬਿਲੀਅਨ ਡਾਲਰ ਦੇਣ ਦੀ ਗਲ ਗਲਤ ਹੈ।