ਸਰਬੱਤ ਦਾ ਭਲਾ ਟਰਸਟ ਤੇ ਸਰਕਾਰੀ ਮੈਡੀਕਲ ਕਾਲਜ ਨੇ ਮਿਲ ਕੇ ਕੌਮੀ ਪੋਸ਼ਣ ਹਫਤਾ ਮਨਾਇਆ

ਪਟਿਆਲਾ 1 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਅ¤ਜ ਕਲ ਦੇ ਰੁ¤ਝਵੇਂ ਭਰੇ ਜਿੰਦਗੀ ਵਿਚ ਇਨਸਾਨ ਜੀਵਨ ਸ਼ੈਲੀ ਰੋਗਾਂ ਨਾਲ ਗ੍ਰਸਤ ਹੁੰਦਾ ਜਾ ਰਿਹਾ ਹੈ ਅਤੇ ਸ਼ੂਗਰ ਅਤੇ ਮੋਟਾਪੇ ਤੋਂ ਉਤਪੰਨ ਹੋ ਰਹੀਆਂ ਬਿਮਾਰੀਆਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਤਾਂ ਜੋ ਭਾਰਤ ਦੇਸ਼ ਦੇ ਵਾਸੀ ਸਵਸਥ ਜੀਵਨ ਬਤੀਤ ਕਰ ਸਕਣ। ਇਹ ਵਿਚਾਰ ਪਟਿਆਲਾ ਰੇਂਜ ਦੇ ਡੀ ਆਈ ਜੀ ਡਾ. ਸੁਖਚੈਨ ਸਿੰਘ ਗਿ¤ਲ ਨੇ ਸਰਬ¤ਤ ਦਾ ਭ¤ਲਾ ਚੈਰੀਟੇਬਲ ਟਰ¤ਸਟ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਕਮਿਊਨਟੀ ਮੈਡੀਸਨ ਵਿਭਾਗ ਦੇ ਨਾਲ ਮਿਲ ਕੇ ਸਰਕਾਰੀ ਕਾਲਜ ਲੜਕੀਆਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਰਾਸ਼ਟਰੀ ਪੋਸ਼ਣ ਸਪਤਾਹ ਦੇ ਉਦਘਾਟਨੀ ਸਮਾਗਮ ਵਿਚ ਪ੍ਰਗਟ ਕੀਤੇ। ਡਾ. ਗਿ¤ਲ ਨੇ ਦ¤ਸਿਆ ਕਿ ਸੰਤੁਲਿਤ ਆਹਾਰ ਖਾਣ ਨਾਲ ਜੀਵਨ ਸ਼ੈਲੀ ਰੋਗਾਂ ਤੋਂ ਮੁ¤ਕਤੀ ਪਾਈ ਜਾ ਸਕਦੀ ਹੈ। ਇਸ ਮੌਕੇ ਤੇ ਡਾ. ਐ¤ਸ ਪੀ ਐ¤ਸ ਓਬਰਾਏ ਨੇ ਕਿਹਾ ਜਿ¤ਥੇ ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ ਭਲਾਈ ਦੇ ਕੰਮਾਂ ਵਿਚ ਰੁਝਿਆ ਹੋਇਆ ਹੈ ਉਥੇ ਸਿਹਤ ਸੰਭਾਲ ਲਈ ਮੈਡੀਕਲ ਕੈੰਪ ਵੀ ਆਯੋਜਿਤ ਕਰ ਰਹੀ ਹੈ ਤਾਂ ਜੋ ਲੋਕਾਂ ਦੀ ਸਿਹਤ ਦੀ ਰ¤ਖਿਆ ਵੀ ਕੀਤੀ ਜਾ ਸਕੇ।
ਸਰਕਾਰੀ ਮੈਡੀਕਲ ਕਾਲਜ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁ¤ਖੀ ਡਾ. ਅਮਰਜੀਤ ਸਿੰਘ ਨੇ ਰਾਸ਼ਟਰੀ ਪੋਸ਼ਣ ਸਪਤਾਹ ਬਾਰੇ ਜਾਣਕਾਰੀ ਦਿੰਦੇ ਹੋਏ ਦ¤ਸਿਆ ਕਿ ਇਸ ਸਾਲ ਦਾ ਥੀਮ ਛੋਟੇ ਬ¤ਚਿਆਂ ਵਿਚ ਕੁਪੋਸ਼ਣ ਦੀ ਸਮ¤ਸਿਆ ਨੂੰ ਦੂਰ ਕਰਨ ਦੀ ਲੋੜ ਹੈ ਜਿਸ ਲਈ ਗਰਭਵਤੀ ਮਾਵਾਂ ਨੂੰ ਪੋਸ਼ਟਿਕ ਖਾਣਾ ਦੇਣ ਨਾਲ ਉਹ ਤੰਦਰੁਸਤ ਹੋ ਕੇ ਸਿਹਤਮੰਦ ਬਚੇ ਨੂੰ ਜਨਮ ਦੇ ਸਕਦੀਆਂ ਹਨ। ਡਾ. ਆਰ ਐ¤ਸ ਬਲਗੀਰ ਨੇ ਦ¤ਸਿਆ ਕਿ ਜੰਮਦੇ ਬ¤ਚੇ ਨੂੰ ਘੁ¤ਟੀ ਦੇਣ ਦੀ ਪਿਰਤ ਤੋਂ ਬਚਿਆ ਜਾਵੇ ਅਤੇ ਉਸ ਨੂੰ ਸਿਰਫ ਮਾਂ ਦਾ ਦੁ¤ਧ ਹੀ ਦਿ¤ਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਤੇ ਡਾ ਸੁਮੀਤ ਅਤੇ ਡਾ ਵਿਸ਼ਾਲ ਨੇ ਵੀ ਜਾਣਕਾਰੀ ਭਰਪੂਰ ਵਿਚਾਰ ਸਾਂਝੇ ਕੀਤੇ। ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ ਵਲੋਂ ਡਾ. ਅਮਰ ਸਿੰਘ ਆਜ਼ਾਦ, ਸਰਦਾਰ ਜ¤ਸਾ ਸਿੰਘ , ਸਰਕਾਰੀ ਕਾਲਜ ਲੜਕੀਆਂ ਦੇ ਪ੍ਰਿੰਸੀਪਲ ਡਾ. ਚਿਰੀਨਜੀਵ ਕੌਰ, ਡਾ ਬੀਰੇਂਦਰ ਕੌਰ, ਡਾ ਕਵਲਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਰ¤ਖੇ।

Send this to a friend