ਭਵਾਨੀਗੜ, 24 ਅਗਸਤ (ਕ੍ਰਿਸ਼ਨ ਗਰਗ)-ਆਮ ਆਦਮੀ ਪਾਰਟੀ ਦੇ ਐਮ ਪੀ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਵ¤ਡੇ ਵ¤ਡੇ ਵਾਅਦੇ ਕਰਕੇ ਸਥਾਪਤ ਹੋਈ ਕੈਪਟਨ ਸਰਕਾਰ ਸਿਰਫ ਪੰਜ ਮਹੀਨਿਆਂ ਦੇ ਸੀਮਤ ਸਮੇ ਅੰਦਰ ਹੀ ਫ਼ਲਾਪ ਹੋ ਗਈ। ਸ੍ਰੀ ਮਾਨ ਨੇ ਪਿੰਡ ਨੰਦਗੜ, ਗਹਿਲਾਂ, ਸਕਰੌਦੀ, ਆਲੋਅਰਖ ਅਤੇ ਮਾਝੀ ਵਿਖੇ ਸੰਪਰਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਜਿ¤ਤਣ ਲਈ ਪੰਜਾਬ ਦੇ ਲੋਕਾਂ ਨੂੰ ਹਰ ਘਰ ਵਿੱਚ ਸਰਕਾਰੀ ਨੌਕਰੀ ਦੇਣ, ਕਿਸਾਨੀ ਕਰਜੇ ਉ¤ਤੇ ਲਕੀਰ ਫੇਰਨ ਅਤੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿ¤ਚ ਬੰਦ ਕਰਨ ਦੇ ਦਾਅਵੇ ਕੀਤੇ, ਪਰ ਸੱਤਾ ਸੰਭਾਲਦਿਆਂ ਹੀਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਵਾਅਦਿਆਂ ਤੋਂ ਭ¤ਜ ਗਏ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਪੰਜਾਬ ਦੀ ਜਨਤਾ ਨੂੰ ਕੈਪਟਨ ਸਾਹਿਬ ਦੇ ਦਰਸ਼ਨ ਹੀ ਨਹੀਂ ਹੋਏ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਦੇ ਚੋਣ ਵਾਅਦਿਆਂ ਤੋਂ ਭ¤ਜਣ ਕਾਰਨ ਕਿਸਾਨਾਂ ਵਿ¤ਚ ਖੁਦਕਸੀਆਂ ਦਾ ਰੁਝਾਨ ਹੋਰ ਵ¤ਧ ਗਿਆ ਹੈ, ਰੇਤਾ ਬਜਰੀ ਦੀ ਲੁ¤ਟ ਹੁਣ ਅਕਾਲੀਆਂ ਦੀ ਕਾਂਗਰਸੀ ਕਰਨ ਲ¤ਗ ਪਾਏ ਅਤੇ ਨਸ਼ਾ ਤਸਕਰ ਬਿਨ੍ਹਾਂ ਕਿਸੇ ਰੋਕ ਟੋਕ ਆਪਣੇ ਧੰਦੇ ਪੂਰੇ ਜ਼ੋਰ ਸ਼ੋਰ ਨਾਲ ਚਲਾ ਰਹੇ ਹਨ। ਆਪ ਆਗੂ ਨੇ ਵਿਅੰਗ ਕਸਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਤੋਂ ਅ¤ਕੇ ਲੋਕਾਂ ਨੇ ਕਾਂਗਰਸ ਸਰਕਾਰ ਸਥਾਪਤ ਕਰ ਦਿੱਤੀ, ਪਰ ਹੁਣ ਪੰਜਾਬ ਦੇ ਲੋਕ ਕਹਿ ਰਹੇ ਹਨ ‘‘ਪਛਤਾਉਂਦਾ ਹੈ ਪੰਜਾਬ, ਹਾਏ ਕੈਪਟਨ ਦੀ ਸਰਕਾਰ।’’ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਜਥੇਬੰਦਕ ਤਾਕਤ ਨੂੰ ਮਜਬੂਤ ਕਰਕੇ ਲੋਕਾਂ ਨੂੰ ਬਦਲ ਪੇਸ਼ ਕਰੇਗੀ। ਉਨ੍ਹਾਂ ਡੇਰਾ ਸਿਰਸਾ ਮੁਖੀ ਸਬੰਧੀ ਪੰਚਕੂਲਾ ਦੀ ਸੀਬੀਆਈ ਅਦਾਲਤ ਵਲੋਂ 25 ਅਗਸਤ ਨੂੰ ਕੀਤੇ ਜਾ ਰਹੇ ਫੈਸਲੇ ਬਾਰੇ ਬੋਲਦਿਆਂ ਕਿਹਾ ਕਿ ਫੈਸਲਾ ਕੋਈ ਵੀ ਹੋਵੇ, ਪਰ ਦੇਸ ਦੇ ਆਪਾਂ ਨੂੰ ਆਪਣਾ ਭਾਈਚਾਰਾ ਕਾਇਮ ਰ¤ਖਣਾ ਚਾਹੀਦਾ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁ¤ਲੀ, ਦਿਨੇਸ ਬਾਂਸਲ, ਹਰਪ੍ਰੀਤ ਬਾਜਵਾ, ਨਰਿੰਦਰ ਕੌਰ ਭਰਾਜ, ਦਲਵੀਰ ਸਿੰਘ ਢਿ¤ਲੋਂ, ਜਸਵੀਰ ਕੁਦਨੀ, ਪ੍ਰਗਟ ਸਿੰਘ, ਜਗਤਾਰ ਸਿੰਘ ਸਕਰੌਦੀ, ਤੇਜਪਾਲ ਪੰਨਵਾਂ, ਬਲਕਾਰ ਸਿੰਘ ਮਾਝੀ ਅਤੇ ਬਿੰਦਰ ਕਾਕੜਾ ਸਮੇਤ ਪਾਰਟੀ ਵਰਕਰ ਵੀ ਹਾਜਰ ਸਨ।