June 23, 2026 10:05 am

ਹਰਿਆਣਾ ਦੀਆਂ ਮੰਡੀਆਂ ‘ਚ 35.39 ਲੱਖ ਮੀਟ੍ਰਿਕ ਟਨ ਝੋਨਾ ਪੁੱਜਿਆ

ਚੰਡੀਗੜ੍ਹ, 30 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਹਰਿਆਣਾ ਦੀਆਂ ਮੰਡੀਆਂ ਵਿਚ ਹੁਣ ਤਕ 35.39 ਲੱਖ ਮੀਟ੍ਰਿਕ ਝੋਨਾ ਪੁੱਜਿਆ ਹੈ, ਜਦੋਂ ਕਿ ਪਿਛਲੇ ਸਾਲ ਦੇ ਇਸ ਦਿਨ ਤੱਕ 32.86 ਲੱਖ ਮੀਟ੍ਰਿਕ ਟਨ ਝੋਨਾ ਆਇਆ ਸੀ। ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲ ਆਮਦ ਵਿਚੋਂ 6 ਖਰੀਦ ਏਜੰਸੀਆਂ ਵੱਲੋਂ 31.09 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਅਤੇ ਬਾਕੀ 4.30 ਲੱਖ ਮੀਟ੍ਰਿਕ ਟਨ ਦੀ ਖਰੀਦ ਡੀਲਰਾਂ ਅਤੇ ਚੋਲ ਮਿਲ ਮਾਲਕਾਂ ਵੱਲੋਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਕੁਰੂਕਸ਼ੇਤਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਸਭ ਤੋਂ ਵੱਧ 8.13 ਲੱਖ ਮੀਟ੍ਰਿਕ ਟਨ ਝੋਨਾ ਪੁਹੰਚਿਆ ਹੈ। ਇਸ ਤੋਂ ਇਲਾਵਾ, ਕਰਨਾਲ ਵਿਚ 7.82 ਲੱਖ ਮੀਟ੍ਰਿਕ ਟਨ, ਫਤਿਹਾਬਾਦ ਵਿਚ 4.65 ਲੱਖ ਮੀਟ੍ਰਿਕ ਟਨ, ਅੰਬਾਲਾ ਵਿਚ 4.33 ਲੱਖ ਮੀਟ੍ਰਿਕ ਟਨ, ਕੈਥਲ ਵਿਚ 3.61 ਲੱਖ ਮੀਟ੍ਰਿਕ ਟਨ, ਯਮੁਨਾਨਗਰ ਵਿਚ 2.30 ਲੱਖ ਮੀਟ੍ਰਿਕ ਟਨ, ਜੀਂਦ ਵਿਚ 1.12 ਲੱਖ ਮੀਟ੍ਰਿਕ ਟਨ, ਸਿਰਸਾ ਵਿਚ 76,067 ਮੀਟ੍ਰਿਕ ਟਨ, ਪਲਵਲ ਵਿਚ 72,198 ਮੀਟ੍ਰਿਕ ਟਨ, ਪਾਣੀਪਤ ਵਿਚ 63,696 ਮੀਟ੍ਰਿਕ ਟਨ, ਪੰਚਕੂਲਾ ਵਿਚ 53,432 ਮੀਟ੍ਰਿਕ ਟਨ, ਸੋਨੀਪਤ ਵਿਚ 47,626 ਮੀਟ੍ਰਿਕ ਟਨ,  ਹਿਸਾਰ 15,719 ਮੀਟ੍ਰਿਕ ਟਨ, ਫਰੀਦਾਬਾਦ ਵਿਚ 5,204 ਮੀਟ੍ਰਿਕ ਟਨ, ਰੋਹਤਕ ਵਿਚ 4,917 ਮੀਟ੍ਰਿਕ ਟਨ, ਝੱਜਰ ਵਿਚ 1,312 ਮੀਟ੍ਰਿਕ ਟਨ ਅਤੇ ਮੇਵਾਤ ਵਿਚ 604 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ। ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੇ ਗਏ ਝੌਨੇ ਦੇ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ 13.32 ਲੱਖ ਮੀਟ੍ਰਿਕ ਟਨ, ਹੈਫੇਡ ਵੱਲੋਂ 8.60 ਲੱਖ ਮੀਟ੍ਰਿਕ ਟਨ, ਐਗਰੋ ਵੱਲੋਂ 4.94 ਲੱਖ ਮੀਟ੍ਰਿਕ ਟਨ, ਹਰਿਆਣਾ ਵੇਅਰ ਹਾਊਸਿੰਗ ਨਿਗਮ ਵੱਲੋਂ 2.82 ਲੱਖ ਮੀਟ੍ਰਿਕ ਟਨ ਅਤੇ ਕਾਨਫੇਡ ਵੱਲੋਂ 1.33 ਲੱਖ ਮੀਟ੍ਰਿਕ ਟਨ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ 5,699 ਮੀਟ੍ਰਿਕ ਟਨ ਝੌਨੇ ਦੀ ਖਰੀਦ ਕੀਤੀ ਗਈ ਹੈ।

Send this to a friend