ਆਈ.ਆਈ.ਟੀ. ਦਿੱਲੀ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਕੀਤਾ ਨੋਡਲ ਸੈਂਟਰ ਸਥਾਪਤ

ਖਿਆਲਾ (ਆਦਮਪੁਰ), 18 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਆਈ.ਆਈ.ਟੀ. ਦਿਲੀ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਵਰਚੁਅਲ ਲੈਬ ਦਾ ਨੋਡਲ ਸੈਂਟਰ ਸਥਾਪਤ ਕੀਤਾ ਹੈ। ਵਰਚੁਅਲ ਲੈਬ, ਆਈ.ਸੀ.ਟੀ. ਦੁਆਰਾ ਨੈਸਨਲ ਮਿਸਨ ਆਫ ਐਜੂਕੇਸਨ ਅਧੀਨ ਮਨੁਖੀ ਸਰੋਤ ਵਿਕਾਸ ਮੰਤਰਾਲੇ (ਐਮ.ਐਚ.ਆਰ.ਡੀ.) ਦੀ ਇਕ ਪਹਿਲ ਕਦਮੀ ਹੈ। ਇਕ ਵਰਚੁਅਲ ਪ੍ਰਯੋਗਸਾਲਾ ਪ੍ਰਯੋਗ ਦਾ ਇਕ ਸਾਧਨ ਹੈ ਜੋ ਲੋਕਾਂ ਨੂੰ ਗਿਆਨ, ਡੇਟਾ, ਆਵਾਜ, ਵੀਡੀਓ, ਔਜਾਰਾਂ ਅਤੇ ਹੋਰ ਬਹੁਤ ਸਾਰੇ ਸਰੋਤ ਸਾਂਝੇ ਕਰਨ ਦੀ ਆਗਿਆ ਦਿੰਦੀ ਹੈ। ਇਹ ਬਹੁਤ ਸਾਰੇ ਵਿਸ਼ਿਆਂ ਦੀ ਸਿਖਲਾਈ ਜਾਂ ਪ੍ਰਯੋਗ ਦੀ ਪ੍ਰਕਿਰਿਆ ਨੂੰ ਵਧਾਉਣ, ਬਿਹਤਰ ਬਣਾਉਣ, ਇਕਸਾਰ ਕਰਨ ਲਈ ਇਕ ਅਨੁਕੂਲ ਵਾਤਾਵਰਣ ਮੁਹਈਆ ਕਰਦੀ ਹੈ, ਇਸ ਤਰ੍ਹਾਂ ਵਿਗਿਆਨਕ ਖੋਜ ਦੀ ਪ੍ਰਭਾਵਸੀਲਤਾ ਵਿਚ ਵਾਧਾ ਕਰਨ ਅਤੇ ਦੁਰਲਭ ਜਾਂ ਮਹਿੰਗੇ ਸਾਧਨਾਂ ਦੀ ਵਰਤੋਂ ਨੂੰ ਵਧਾਉਣ ਵਿਚ ਯੋਗਦਾਨ ਪਾਉਂਦਾ ਹੈ। ਵਾਈਸ ਚਾਂਸਲਰ ਪ੍ਰੋ. ਜਤਿੰਦਰ ਸਿੰਘ ਬਲ ਨੇ ਕਿਹਾ ਕਿ ਵਰਚੁਅਲ ਲੈਬ ਅੰਡਰ ਗਰੈਜੂਏਟ ਪਧਰ, ਪੋਸਟ ਗਰੈਜੂਏਟ ਪਧਰ ਦੇ ਨਾਲ-ਨਾਲ ਰਿਸਰਚ ਸਕਾਲਰਸ ਵਿਦਿਆਰਥੀਆਂ ਦੀਆਂ ਜਰੂਰਤਾਂ ਨੂੰ ਪੂਰਾ ਕਰਨਗੇ। ਉਨ੍ਹਾਂ ਨੇ ਅਗੇ ਕਿਹਾ ਕਿ ਵਰਚੁਅਲ ਲੈਬਾਂ ਦੀ ਧਾਰਨਾ ਵਿਦਿਆਰਥੀਆਂ ਨੂੰ ਆਪਣੀ ਰਫਤਾਰ ਤੇ ਸਿੱਖਣ ਦੇ ਸਮਰੱਥ ਕਰੇਗੀ ਅਤੇ ਉਹਨਾਂ ਨੂੰ ਆਪਣੀ ਉਤਸੁਕਤਾ ਨੂੰ ਜਗਾ ਕੇ ਪ੍ਰਯੋਗ ਕਰਨ ਲਈ ਉਤਸਾਹਿਤ ਕਰੇਗੀ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚਮਕਦੇ ਕੈਰੀਅਰ ਲਈ ਅਸ਼ੀਰਵਾਦ ਦਿੱਤਾ।ਚਾਂਸਲਰ ਨੇ ਕਿਹਾ ਕਿ ਸਮਾਜ ਦੀ ਤਾਕਤ ਇਸਦੇ ਨੌਜਵਾਨਾਂ ਦੇ ਪੂਰਨ ਦੇ ਵਿਕਾਸ ਵਿਚ ਹੀ ਹੁੰਦੀ ਹੈ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਆਈ.ਆਈ.ਟੀ. ਦਿਲੀ ਦੇ ਨਾਲ ਐਮ.ਓ.ਯੂ. ਦਸਤਖਤ ਕੀਤਾ ਹੈ, ਜੋ ਯੂਨੀਵਰਸਿਟੀ ਵਿਖੇ ਨੋਡਲ ਸੈਂਟਰ ਆਫ ਵਰਚੁਅਲ ਲੈਬਜ ਸਥਾਪਤ ਕਰਨ ਲਈ ਹੈ। ਇਸ ਮੌਕੇ ’ਤੇ ਸਬੰਧਤ ਅਦਾਰਿਆਂ ਦੇ ਡੀਨ ਅਤੇ ਵਿਭਾਗਾਂ ਦੇ ਮੁੱਖੀ ਮੌਜੂਦ ਸਨ।

Send this to a friend