‘ਵਿਕਾਸ ਪ੍ਰੋਗਰਾਮ’ ਅਧੀਨ ਨਹਿਰੂ ਯੁਵਾ ਕੇਂਦਰ ’ਚ ਹੋਇਆ ਸੈਮੀਨਾਰ
ਜਲੰਧਰ 18 ਅਗਸਤ 2017 – ਯੂਥ ਕਲੱਬਾਂ ਦਾ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੱਧ ਹੋਣਾ ਸਮੇਂ ਦੀ ਮੁੱਖ ਮੰਗ ਹੈ ਤਾਂ ਜੋ ਸਮਾਜ ਨੂੰ ਇਕ ਸਹੀ ਦਿਸ਼ਾ ਪ੍ਰਦਾਨ ਕੀਤੀ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ ਨੇ ਅੱਜ ਨਹਿਰੂ ਯੂਵਾ ਕੇਂਦਰ ਖੇਡ ਅਤੇ ਯੂਵਾ ਮੰਤਰਾਲਾ ਭਾਰਤ ਸਰਕਾਰ ਵਲੋ ਯੂਥ ਕਲਬ ਵਿਕਾਸ ਪ੍ਰੋਗਰਾਮ ਅਧੀਨ ਨਹਿਰੂ ਯੁਵਾ ਕੇਂਦਰ ਦਫ਼ਤਰ ਵਿਖੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਯੂਥ ਕਲਬਾਂ ਦੀ ਸਾਲ ਬਾਅਦ ਅਪਡੇਸ਼ਨ ਉਪਰੰਤ ਆਨਲਾਈਨ ਹੋਣਾ ਜਰੂਰੀ ਹੈ ਤਾਂ ਕਿ ਨਵੇ ਨੋਜਵਾਨਾਂ ਨੂੰ ਯੂਥ ਕਲਬ ਪ੍ਰਬੰਧ ਕਾਰਜ ਵਿਚ ਜਿਆਦਾ ਮੌਕੇ ਮਿਲ ਸਕਣ ਅਤੇ ਪਿੰਡਾਂ ਵਿੱਚ ਪੇਂਡੂ ਯੂਥ ਕਲਬਾਂ ਦਾ ਸੰਗਠਨ ਮਜਬੂਤ ਹੋ ਸਕੇ। ਸ੍ਰੀ ਮਸੀਹ ਨੇ ਇਹ ਵੀ ਕਿਹਾ ਕਿ ਯੂਥ ਕਲਬਾਂ ਨੂੰ ਅਜ ਸਮਾਜਿਕ ਬੁਰਾਈਆਂ ਜਿਵੇ ਕਿ ਨਸ਼ੇ, ਦਾਜ ਦਹੇਜ ਅਤੇ ਭਰੂਣ ਹਤਿਆ ਵਿਰੁਧ ਲਾਮਬੱਧ ਹੋਣ ਦੇ ਨਾਲ ਨਾਲ ਲੋਕਾਂ ਨੂੰ ਵੀ ਸਮਾਜਿਕ ਬੁਰਾਈਆਂ ਖਿਲਾਫ਼ ਲਾਮਬੱਧ ਕਰਨਾ ਚਾਹੀਦਾ ਹੈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਐਨ.ਵਾਈ.ਵੀ.ਵ¦ਟੀਅਰਾਂ ਨੇ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੱਧ ਹੋਣ ਦਾ ਸੰਕਪਲ ਲਿਆ। ਇਸ ਮੋਕੇ ਹਾਜਰ ਐਨ.ਵਾਈ.ਵੀ ਕੰਵਰਪਾਲ ਸਿੰਘ ਕਾਹਲੋਂ, ਵਿਸ਼ਾਲ, ਕੁਮਾਰੀ ਬੰਦਨਾ, ਅੰਜਲੀ, ਕਾਜਲ, ਦਵਿੰਦਰ ਕੋਰ, ਗਗਨ, ਬਲਜੀਤ ਕੋਰ, ਦਵਿੰਦਰ ਕੁਮਾਰ, ਸਪਨਾ, ਸੁਖਚੇਨ ਕੋਰ, ਸਪਨਾ, ਸੁਮਿਤ ਕੁਮਾਰ, ਸੁਖਪ੍ਰੀਤ ਕੋਰ, ਗੁਰਪ੍ਰੀਤ ਸਿੰਘ, ਗੋਰਵ ਚੁੰਬਰ, ਨੀਲਮ, ਸ਼ਬਨਮ, ਸੁਖਵਿੰਦਰ ਸਿੰਘ ਅਤੇ ਬੂਟਾ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ ।