June 23, 2026 12:52 am

ਖੇਤਾਂ ‘ਚ ਜੰਗਲ ਪਾਣੀ ਜਾਣ ‘ਤੇ ਮਜ਼ਦੂਰਾਂ ਅਤੇ ਕਿਸਾਨਾਂ ਵਿਚਾਲੇ ਹੋਇਆ ਝਗੜਾ

ਬਾਘਾ ਪੁਰਾਣਾ, 22 ਅਕਤੂਬਰ (ਭੁਪਿੰਦਰ ਬਰਾੜ)-ਸਥਾਨਕ ਮੁੱਖ ਅਨਾਜ ਮੰਡੀ ‘ਚ ਕੰਮ ਕਰਦੇ ਮਜਦੂਰਾਂ ਲਈ ਕਮੇਟੀ ਵੱਲੋਂ ਪਖਾਨਿਆਂ ਦੇ ਪੁਖਤਾ ਪ੍ਰਬੰਧ ਨਾ ਕੀਤੇ ਗਏ ਹੋਣ ਕਾਰਨ ਅਤੇ ਸੀਜਨ ਦੌਰਾਨ ਮਜ਼ਦੂਰਾਂ ਦੀ ਤਦਾਦ ‘ਚ ਬੇਤਹਾਸਾ ਵਾਧੇ ਕਾਰਨ ਪੈਦਾ ਹੋਈ ਪੈਖਾਨਿਆ ਦੀ ਥੁੜ ਨੇ ਇੱਥੇ ਵੱਡਾ ਵਿਵਾਦ ਪੈਦਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਅਨਾਜ ਮੰਡੀ ‘ਚ ਝੋਨੇ ਦਾ ਸਫਾਈ, ਲਟਾਈ ਅਤੇ ਭਰਾਈ ਆਦਿ ਦਾ ਕੰਮ ਕਰਦੇ ਮਜ਼ਦੂਰ ਅੱਜ ਜਦ ਖੇਤਾਂ ਵਿੱਚ ਜੰਗਲ-ਪਾਣੀ ਲਈ ਗਏ ਤਾਂ ਕਿਸਾਨਾ ਵੱਲੋਂ ਉਨ੍ਹਾਂ ਨੂੰ ਸਖ਼ਤੀ ਨਾਲ ਵਰਜਿਆ।
fight
ਕਿਸਾਨਾ ਮਜ਼ਦੂਰਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਵਧੇ ਤਕਰਾਰ ਕਾਰਨ ਨੌਬਤ ਹੱਥੋਪਾਈ ਤੱਕ ਆ ਗਈ। ਮਜਦੂਰਾਂ ਨੇ ਦੋਸ਼ ਲਾਇਆ ਕਿ ਕਿਸਾਨਾ ਨੇ ਉਨ੍ਹਾਂ ਦੀ ਭਾਰੀ ਕੁੱਟਮਾਰ ਕੀਤੀ ਜਿਸ ਦੌਰਾਨ ਉਨ੍ਹਾਂ ਦੇ ਗੰਭੀਰ ਸੱਟਾਂ ਵੱਜੀਆ। ਮਜ਼ਦੂਰਾਂ ਦੀ ਕੁੱਟਮਾਰ ਨੂੰ ਲੈ ਕੇ ਮੰਡੀ ਮਜ਼ਦੂਰ ਜਥੇਬੰਦੀਆ ਪ੍ਰਵਾਸੀ ਮਜਦੂਰਾਂ ਦੀ ਹਮਾਇਤ ਤੇ ਉੱਤਰ ਆਇਆ ਅਤੇ ਮਜਦੂਰਾਂ ਨੇ ਕੰਮਕਾਜ ਠੱਪ ਕਰਕੇ ਸੜ੍ਹਕ ਉਪਰ ਜਾਮ ਲਗਾ ਦਿੱਤਾ। ਮਜਦੂਰਾਂ ਨੇ ਦੋਸ਼ੀ ਕਿਸਾਨਾ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ ਦਾ ਐਲਾਨ ਕਰ ਦਿੱਤਾ, ਜਦਕਿ ਉਧਰ ਕਿਸਾਨਾ ਨੇ ਆਪਣੀ ਫ਼ਸਲ ਦੀ ਤਬਾਹੀ ਅਤੇ ਖੇਤਾ ਵਿੱਚ ਗੰਦ ਪਾਉਣ ਲਈ ਮਜਦੂਰਾ ਨੂੰ ਜਿੰਮੇਵਾਰ ਦੱਸਿਆ ਅਤੇ ਨਾਲ ਦੀ ਨਾਲ ਉਨ੍ਹਾਂ ਨੇ ਕੁੱਟਮਾਰ ਵਾਲੀ ਘਟਨਾ ਨੂੰ ਵੀ ਅਸਲੋ ਝੂਠੀ ਗਰਦਾਨਿਆ। ਉਧਰ ਦਜਿੰਦਰ, ਨਸਰੂ ਸਾਹ, ਸੇਰ ਚੰਦ, ਰਘੂਨੰਦਨ ਸੁਭਾਸ, ਸੰਕਰ, ਸੁਨੀਲ ਅਤੇ ਸੰਜੇ ਆਦਿ ਮਜਦੂਰਾਂ ਨੇ ਦੱਸਿਆ ਕਿ ਕਿਸਾਨਾ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਜਖ਼ਮੀ ਕਰ ਦਿੱਤਾ। ਮਜ਼ਦੂਰਾਂ ਨੇ ਪੁਲੀਸ ਸਟੇਸ਼ਨ ਵਿਖੇ ਦਰਖਾਸਤ ਦੇ ਕੇ ਦੋਸ਼ੀ ਕਿਸਾਨਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਨਗਰ ਕੌਸਲ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਨੇ ਪੱਤਰਕਾਰਾ ਨੂੰ ਦੱਸਿਆ ਕਿ ਕਿਸਾਨਾ ਅਤੇ ਮਜਦੂਰਾ ਵਿਚਕਾਰ ਇਸ ਤਕਰਾਰ ਅਤੇ ਤਨਾਅ ਨੂੰ ਨਿਪਟਾਉਦ ਵਾਸਤੇ ਦੋਹਾ ਧਿਰਾ ਨੂੰ ਬਿਠਾਕੇ ਸਮਝੋਤਾ ਕਰਵਾਉਣ ਦੀਆ ਕੋਸ਼ਿਸਾ ਜਾਰੀ ਹਨ ਕੁੱਲ ਮਿਲਾਕੇ ਇਸ ਘਟਨਾ ਲਈ ਮੁੱਖ ਤੋਰ ਤੇ ਜਿੰਮੇਵਾਰ ਮਾਰਕੀਟ ਕਮੇਟੀ ਦੇ ਊਣੇ ਪ੍ਰਬੰਧ ਹੀ ਹਨ ਜਿਨ੍ਹਾ ਕਾਰਨ ਇਸ ਕਲੇਸ਼ ਦੇ ਵਿਵਾਦ ਰੂਪ ਧਾਰਿਆ । ਮਜਦੂਰ ਜਥੇਬੰਦੀਆ ਨੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਦੇ ਪੈਖਾਨਿਆ ‘ਚ ਪਿਛਲੇ ਤਿੰਨ ਦਿਨਾ ਤੋ ਪਾਣੀ ਦੀ ਸਪਲਾਈ ਹੀ ਠੱਪ ਪਈ ਹੈ । ਪਤਾ ਲੱਗਾ ਹੈ ਕਿ ਪਾਣੀ ਦੀ ਮੋਟਰ ਹੀ ਪਿਛਲੇ ਕਈ ਦਿਨਾਂ ਤੋ ਸੜੀ ਹੋਈ ਹੈ ਜਿਸ ਦੀ ਮਰੁੰਮਤ ਲਈ ਸੁਸਤ ਕਾਰਵਾਈ  ਹੀ ਚੱਲ ਰਹੀ ਹੈ।

Send this to a friend