ਅਯੋਧਿਆ ਵਿਵਾਦ ਸਬੰਧੀ ਸੁਪਰੀਮ ਕੋਰਟ ’ਚ ਅਗਲੀ ਸੁਣਵਾਈ 5 ਦਸੰਬਰ ਨੂੰ

ਨਵੀਂ ਦਿਲੀ- ਅਯੋਧਿਆ ਰਾਮ ਮੰਦਰ ਅਤੇ ਬਾਬਰੀ ਮਸਜਿਦ ਨੂੰ ਲੈ ਕੇ ਸੁਪਰੀਮ ਕੋਰਟ ’ਚ ਚਲ ਰਹੀ ਸੁਣਵਾਈ ‘ਚ ਕੋਰਟ ਨੇ ਸਾਰੇ ਧਿਰਾਂ ਨੂੰ ਤਿੰਨ ਮਹੀਨੇ ‘ਚ ਸਾਰੇ ਦਸਤਾਵੇਜ਼ਾਂ ਦੇ ਅਨੁਵਾਦ ਕਰਾ ਲੈਣ ਦਾ ਨਿਰਦੇਸ਼ ਦਿਤਾ ਹੈ। ਇਸ ਦੇ ਬਾਅਦ ਹੀ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਨ ਨੂੰ ਕਿਹਾ ਹੈ। ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਇਸ ਅਦਾਲਤ ‘ਚ ਜਸਟਿਸ ਆਸ਼ੋਕ ਭੂਸ਼ਣ ਅਤੇ ਜਸਟਿਸ ਐਸ.ਅਬਦੁਲ ਨਜੀਰ ਦੀ ਅਦਾਲਤ ਨੇ ਇਹ ਨਿਰਦੇਸ਼ ਦਿਤਾ। ਸੁਪਰੀਮ ਕੋਰਟ ਹੁਣ ਮਾਮਲੇ ਦੀ ਸੁਣਵਾਈ 5 ਦਸੰਬਰ ਤੋਂ ਕਰੇਗੀ।ਸੁੰਨੀ ਵਕਫ ਬੋਰਡ ਨੇ ਸੁਪਰੀਮ ਕੋਰਟ ‘ਚ ਕਿਹਾ ਹੈ ਕਿ ਇਤਿਹਾਸਕ ਦਸਤਾਵੇਜ਼ਾਂ ਦੇ ਅਨੁਵਾਦ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ। ਉਸ ਨੇ ਕਿਹਾ ਕਿ ਮੂਲ ਇਤਿਹਾਸਕ ਦਸਤਾਵੇਜ਼ ਸੰਸਕ੍ਰਿਤ, ਪਾਲੀ ਊਰਦੂ ਅਰਬੀ ਅਤੇ ਦੂਜੀ ਭਸ਼ਾਵਾਂ ’ਚ ਹੈ।

Send this to a friend