ਸੜਕ ਦੁਰਘਟਨਾ ਵਿਚ ਜ਼ਖ਼ਮੀਆਂ ਦਾ ਇਲਾਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ : ਡੀਸੀ
ਫ਼ਿਰੋਜ਼ਪੁਰ 10 ਅਗਸਤ- ਅਜ ਦੁਪਹਿਰੇ ਫਿਰੋਜ਼ਪੁਰ-ਫਰੀਦਕੋਟ ਰੋਡ ਤੇ ਅਨਾਜ ਮੰਡੀ ਨਜ਼ਦੀਕ ਬਸ ਅਤੇ ਆਟੋ ਰਿਕਸ਼ੇ ਦੀ ਟਕਰ ਵਿਚ 3 ਸਕੂਲੀ ਵਿਦਿਆਰਥੀਆਂ ਸਮੇਤ ਆਟੋ ਚਾਲਕ ਸਖ਼ਤ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਥੋਂ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਫਿਰੋਜਪੁਰ ਵਿਚ ਸਥਿਤ ਆਰਮੀ ਸਕੂਲ ਦੇ ਬਚੇ ਸਕੂਲ ਤੋ ਪੜ ਕੇ ਅਪਣੇ ਘਰ ਨੂੰ ਫਰੀਦਕੋਟ ਰੋਡ ਤੇ ਆਟੋ ਤੇ ਜਾ ਰਹੇ ਸਨ ਕਿ ਫਰੀਦਕੋਟ ਵਲੋ ਆ ਤੇਜ ਰਫਤਾਰ ਆ ਰਹੀ ਵਿਰਕ ਕੰਪਨੀ ਦੀ ਬਸ ਦੇ ਡਰਾ?ਿਵਰ ਨੇ ਅਨਗੇਲੀ ਨਾਲ ਆਟੋ ਤੇ ਚੜਾ ਦਿਤਾ ਜਿਸ ਨਾਲ ਆਟੋ ਵਿਚ ਸਵਾਰ ਬਚੇ ਗੰਭੀਰ ਜਖਮੀ ਹੋ ਗਏ ਜਿੰਨਾ ਨੂੰ ਬਾਗੀ ਹਸਪਤਾਲ ਦਾਖਲ ਕਰਵਾ?ਿਆ ਗਿਆ ਇਸ ਘਟਨਾ ਦਾ ਪਤਾ ਲਗਦਿਆਂ ਹੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਸਹਾਇਕ ਕਮਿਸ਼ਨਰ (ਜਨ.) ਸ੍ਰ: ਰਣਜੀਤ ਸਿੰਘ ਅਤੇ ਸਕਤਰ ਰੈਡ ਕਰਾਸ ਸ੍ਰੀ ਅਸ਼ੋਕ ਬਹਿਲ ਨੂੰ ਜ਼ਖ਼ਮੀਆਂ ਦੇ ਇਲਾਜ ਅਤੇ ਉਨ੍ਹਾਂ ਦਾ ਹਾਲ ਚਾਲ ਪੁਛਣ ਲਈ ਮੌਕੇ ਤੇ ਭੇਜਿਆ।
ਉਨ੍ਹਾਂ ਕਿਹਾ ਕਿ ਹਾਦਸੇ ਵਿਚ ਜ਼ਖਮੀ ਹੋਏ ਤਿੰਨੇ ਸਕੂਲੀ ਵਿਦਿਆਰਥੀਆਂ ਅਤੇ ਆਟੋ ਚਾਲਕ ਦਾ ਇਲਾਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਇਆ ਜਾਵੇਗਾ। ਉਨ੍ਹਾਂ ਇਸ ਮੰਦਭਾਗੀ ਘਟਨਾ ਤੇ ਦੁਖ ਦਾ ਪ੍ਰਗਟਾਵਾ ਕੀਤਾ ਤੇ ਅਰਦਾਸ ਕੀਤੀ ਕਿ ਇਸ ਹਾਦਸੇ ਦੇ ਜ਼ਖ਼ਮੀ ਜਲਦੀ ਤੋਂ ਜਲਦੀ ਠੀਕ ਹੋਣ।
ਸਹਾਇਕ ਕਮਿਸ਼ਨਰ (ਜਨ.) ਸ੍ਰ: ਰਣਜੀਤ ਸਿੰਘ ਨੇ ਕਿਹਾ ਕਿ ਇਸ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਵਿਦਿਆਰਥਣ ਅਨਹਦ ਪੁਤਰੀ ਰਾਜ ਕੁਮਾਰ ਵਾਸੀ ਪਿੰਡ ਵਜੀਦਪੁਰ ਨੂੰ ਲੁਧਿਆਣੇ ਰੈਫ਼ਰ ਕੀਤਾ ਗਿਆ ਹੈ, ਜਦ ਕਿ ਰੋਹਨ ਅਤੇ ਅਨੰਤ ਕੌਰ ਦਾ ਇਥੋਂ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ ਜੋ ਕਿ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਆਟੋ ਚਾਲਕ ਸੁਖਦੇਵ ਸਿੰਘ ਵਾਸੀ ਮਿਸ਼ਰੀ ਵਾਲਾ ਦੀ ਲਤ ਟੁਟੀ ਹੈ ਤੇ ਸਟਾਂ ਲਗੀਆਂ ਹਨ, ਜਿਸ ਨੂੰ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।