ਥਾਣਾ ਸਾਂਝ ਕਮੇਟੀ ਬਰੇਟਾ ਦੀ ਮੀਟਿੰਗ ਹੋਈ

ਬਰੇਟਾ, 8 ਅਗਸਤ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)-ਸਥਾਨਕ ਪੁਲਿਸ ਸਾਂਝ ਕੇਂਦਰ ਦੇ ਚੇਅਰਮੈਨ ਥਾਣੇਦਾਰ ਜਸਵੀਰ ਸਿੰਘ ਥਾਣਾ ਮੁੱਖੀ ਅਤੇ ਇੰਚਾਰਜ ਸਾਂਝ ਕੇਂਦਰ ਸਹਾਇਕ ਥਾਣੇਦਾਰ ਜਗਦੀਸ਼ ਸਿੰਘ ਨੇ ਸਾਂਝ ਕਮੇਟੀ ਮੈਬਰਾਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਸਾਂਝ ਕੇਂਦਰ ਵੱਲੋਂ ਦਿੱਤੀਆਂ ਗਈਆ ਸੇਵਾਵਾਂ ਅਤੇ ਉਨ੍ਹਾਂ ਤੋਂ ਪ੍ਰਾਪਤ ਆਮਦਨ ਅਤੇ ਖਰਚ ਬਾਰੇ ਦੱਸਿਆ। ਸਾਂਝ ਕੇਂਦਰ ਦੇ ਕੰਮ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸਾਂਝ ਕਮੇਟੀ ਮੈਂਬਰਾਂ ਤੋਂ ਸਲਾਹ ਮੰਗੀ। ਇਸ ਸਮਂੇ ਕਮੇਟੀ ਦੇ ਸੈਕਟਰੀ ਨਰੇਸ਼ ਰਿੰਪੀ, ਮੈਂਬਰ ਹਰਪਾਲ ਸਿੰਘ ਕਟੌਦੀਆ, ਸ੍ਰੀਮਤੀ ਅਰਚਨਾ ਰਾਣੀ, ਕੁਲਵੀਰ ਕੌਰ ਸਾਬਕਾ ਸਰਪੰਚ ਰੰਘੜਿਆਲ ਅਤੇ ਸਾਂਝ ਸਟਾਫ ਹਾਜ਼ਰ ਸਨ।

Send this to a friend