ਜੇਮਜ਼ ਸੀ ਮਕੈਲਨ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ

ਵਾਸ਼ਿੰਗਟਨ ਡੀ. ਸੀ. 3 ਅਗਸਤ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿਚ ਇਕ ਸਾਦੇ ਸਮਾਗਮ ਦੌਰਾਨ ਆਰਮੀ ਦੇ ਤਜ਼ਰਬੇਕਾਰ, ਬਹਾਦਰ ਅਤੇ ਦੇਸ਼ ਪ੍ਰਤੀ ਵਫਾਦਾਰੀ ਨਿਭਾਉਣ ਦੇ ਬਦਲੇ ਜੇਮਜ਼ ਸੀ ਮਕੈਲਿਨ ਨੂੰ ਅਮਰੀਕਾ ਦਾ ਸਰਵੋਤਮ ਬਹਾਦਰੀ ਮੈਡਲ ਪ੍ਰਦਾਨ ਕੀਤਾ, ਜਿਥੇ ਪੂਰੀ ਕੈਬਨਿਟ ਦੀ ਹਾਜ਼ਰੀ ਵਿਚ ਟਰੰਪ ਨੇ ਜੇਮਜ਼ ਦੀ ਬਹਾਦਰੀ ਦੀਆਂ ਤਾਰੀਫਾਂ ਕੀਤੀਆਂ, ਉਥੇ ਉਸ ਵਲੋਂ ਨਿਭਾਈ ਫੌਜੀ ਬਹਾਦਰੀ ਅਤੇ ਦੇਸ਼ ਪ੍ਰਤੀ ਨਿਭਾਈ ਵਫਾਦਾਰੀ ਦੇ ਨਾਲ ਨਾਲ ਆਪਣੇ ਸਾਥੀਆਂ ਨੂੰ ਜ਼ਖਮੀ ਹਾਲਤ ਵਿਚ ਆਪਣੇ ਮੋਢਿਆਂ ਤੇ ਚੁਕ ਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚੋਂ ਕਢਣ ਦੇ ਕਿਸੇ ਦੀ ਤਫ਼ਸੀਰ ਵੀ ਸੁਣਾਈ ਗਈ। ਇਹ ਸਭ ਕੁਝ ਉਸਨੇ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚਲਦਿਆਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਦੇਸ਼ ਦੇ ਰਖਿਆ ਨੂੰ ਸਮਰਪਿਤ ਹੋ ਕੇ ਆਪਣੇ ਸਾਥੀਆ ਨੂੰ ਬਚਾਇਆ। ਵੀਤਨਾਮ ਦੀ ਲੜਾਈ ਵਿਚ ਅਜਿਹਾ ਕੁਝ ਕਰਨ ਵਾਲਾ ਅਮਰੀਕਾ ਦਾ ਇਹ ਪਹਿਲਾ ਫੌਜੀ ਸੀ ਜਿਸ ਨੇ ਦੁਸ਼ਮਣ ਨੂੰ ਇਕ ਪਾਸੇ ਰੋਕੀ ਰਖਿਆ, ਦੂਜੇ ਪਾਸੇ ਜ਼ਖਮੀ ਹਾਲਤ ਵਿਚ ਹੁੰਦੇ ਹੋਏ ਵੀ ਪੰਜ ਫੌਜੀਆਂ ਦੀ ਜਾਨ ਦੀ ਰਾਖੀ ਦਾ ਅਜਿਹਾ ਦੇਸ਼ ਭਗਤ ਬਣਿਆ ਜਿਸ ਦਾ ਸਾਨੀ ਬਣਨਾ ਤਾ ਇਕ ਪਾਸੇ ਰਿਹਾ, ਉਸ ਜਿਹੀ ਬਹਾਦਰੀ ਨੂੰ ਵੀ ਮਾਤ ਪਾਉਣਾ ਵੀ ਮੁਸ਼ਕਲ ਹੈ। ਜਿਥੇ ਉਸਦੇ ਪਰਿਵਾਰ ਦੀ ਤਾਰੀਫ ਕਰਦੇ ਟਰੰਪ ਨੇ ਜੇਮਜ਼ ਵਰਗੇ ਹੀਰੇ ਫੌਜੀ ਨੂੰ ਸਰਵੋਤਮ ਮੈਡਲ ਨਾਲ ਸਨਮਾਨਤ ਕੀਤਾ। ਉਸ ਦੀ ਬਹਾਦਰੀ ਦੀਆਂ ਅਹਿਮ ਕਹਾਣੀਆਂ ਨੂੰ ਬਿਆਨ ਕਰਕੇ ਸਭ ਨੂੰ ਹੈਰਾਨ ਕਰ ਦਿਤਾ। ਜੇਮਜ਼ ਸੀ ਮਕੈਲਨ ਇਸ ਸਾਲ ਦਾ ਉਤਮ ਫੌਜੀ ਅਤੇ ਸਰਵੋਤਮ ਮੈਡਲ ਦਾ ਭਾਗੀਦਾਰ ਬਣਿਆ।

Send this to a friend