ਡੇਅਰੀ ਵਿਕਾਸ ਬੋਰਡ ਵਲੋਂ ਵਿਸ਼ੇਸ਼ ਕੈਂਪ ਦੌਰਾਨ ਦੁੱਧ ਦੇ ਨਮੂਨਿਆਂ ਦੀ ਪਰਖ- 25 ਵਿਚੋਂ 7 ਵਿਚ ਪਾਣੀ ਦੀ ਮਾਤਰਾ ਵੱਧ ਨਿਕਲੀ

ਜਲੰਧਰ, 3 ਅਗਸਤ – ਲੋਕਾਂ ਨੂੰ ਮਿਲਾਵਟ ਰਹਿਤ ਦੁੱਧ ਪ੍ਰਦਾਨ ਕਰਨ ਦੇ ਯਤਨ ਤਹਿਤ ਡੇਅਰੀ ਵਿਕਾਸ ਬੋਰਡ ਵਲੋਂ ਰਿਜ਼ਨਲ ਡਿਸੀਜ਼ ਡਾਇਗਨੌਜ਼ ਲੈਬੋਰੇਟਰੀ, ਉ¤ਤਰੀ ਜ਼ੋਨ , ਜਲੰਧਰ ਵਿਖੇ ਦੁੱਧ ਦੀ ਮੁਫਤ ਪਰਖ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਰਾਮ ਲੁਭਾਇਆ ਨੇ ਕਿਹਾ ਕਿ ਕੋਈ ਵੀ ਵਿਅਕਤੀ ਲੈਬੋਰੇਟਰੀ ਵਿਖੇ ਦੁੱਧ ਦੀ ਪਰਖ ਰੋਜ਼ਾਨਾ ਕੰਮਕਾਜ ਵਾਲੇ ਦਿਨ ਸਵੇਰੇ 10 ਤੋਂ 11 ਵਜੇ ਤੱਕ ਬਿਲਕੁਲ ਮੁਫਤ ਕਰਵਾ ਸਕਦਾ ਹੈ। ਅੱਜ ਇੱਥੇ ਦਾਦਾ ਨਗਰ ਵਿਖੇ ਇਕ ਵਿਸ਼ੇਸ਼ ਕੈਂਪ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਲੁਭਾਇਆ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਜਦ ਦੁੱਧ ਦੀ ਕਮੀ ਹੁੰਦੀ ਹੈ ਤਾਂ ਲੋਕ੍ਯਾਂ ਨੂੰ ਮਿਲਾਵਟ ਵਾਲਾ ਦੁੱਧ ਸਪਲਾਈ ਕਰਨ ਦੀ ਸ਼ਿਕਾਇਤਾਂ ਕਾਫੀ ਮਾਤਰਾ ਵਿਚ ਮਿਲਦੀਆਂ ਹਨ, ਜਿਸਦੇ ਮੱਦੇਨਜ਼ਰ ਜਿੱਥੇ ਲੋਕ ਲਾਡੋਵਾਲੀ ਰੋਡ ਵਿਖੇ ਸਥਿਤ ਲੈਬੋਰੇਟਰੀ ਵਿਖੇ ਆਪਣੇ ਦੁੱਧ ਦੇ ਨਮੂਨੇ ਦੀ ਪਰਖ ਕਰਵਾ ਸਕਦੇ ਹਨ ਉ¤ਥੇ ਹੀ ਵਿਭਾਗ ਵਲੋਂ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾਕੇ ਮੋਬਾਇਲ ਵੈਨਾਂ ਰਾਹੀਂ ਦੁੱਧ ਦੀ ਪਰਖ ਕੀਤੀ ਜਾ ਰਹੀ ਹੈ। ਲੋਕਾਂ ਨੂੰ ਪਾਸਚੂਰਾਇਜ਼ਡ ਦੁੱਧ ਦੀ ਵਰਤੋਂ ਕਰਨ ਦੀ ਸਲਾਹ ਦਿੰਦਿਆਂ ਉਨਾਂ ਕਿਹਾ ਕਿ ਦੁੱਧ ਦੀ ਗੁਣਵੱਤਾ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਸਬੰਧੀ ਜਿੱਥੇ ਲੋਕ ਡੇਅਰੀ ਵਿਕਾਸ ਬੋਰਡ ਨਾਲ ਸੰਪਰਕ ਕਰਨ ਉ¤ਥੇ ਹੀ ਮੁਫਤ ਦੁੱਧ ਪਰਖ ਸਹੂਲਤ ਦਾ ਲਾਭ ਜ਼ਰੂਰ ਲੈਣ। ਕੈਂਪ ਦੌਰਾਨ ਡੇਅਰੀ ਵਿਕਾਸ ਬੋਰਡ ਵਲੋਂ ਦੁੱਧ ਦੇ ਕੁੱਲ 25 ਨਮੂਨੇ ਇਕੱਤਰ ਕੀਤੇ ਗਏ ਜਿਸ ਵਿਚੋਂ 7 ਵਿਚ ਪਾਣੀ ਦੀ ਮਿਕਦਾਰ ਵੱਧ ਪਾਈ ਗਈ। ਇਸ ਮੌਕੇ ਅਸ਼ੋਕ ਕੁਮਾਰ, ਗੁਰਵਿੰਦਰ ਸਿੰਘ, ਵੀ.ਕੇ. ਖੋਸਲਾ ਤੇ ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Send this to a friend