ਪਿੰਡ ਮਕੋਰੜ ਸਾਹਿਬ ਦੇ ਸਰਕਾਰੀ ਸਕੂਲ਼ ਵਿੱਚ ਮੀਹ ਕਾਰਨ ਭਰਿਆ ਗੋਢੇ ਗੋਢੇ ਪਾਣੀ

ਮੂਣਕ, 2 ਅਗਸਤ (ਖੁਲਾੲਨਟ ਸਨਿਗਹ ਦੲਹਲੳ)- ਪੰਜਾਬ ਸਰਕਾਰ ਵੱਲੋ ਸਿੱਖਿਆ ਦੇ ਮਿਆਰ ਨੂੰ ਉ¤ੱਚਾ ਚੁੱਕਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਹਨਾ ਫੋਕੇ ਦਾਅਵਿਆ ਦੀ ਪੋਲ ਉਸ ਸਮੇ ਸਾਹਮਣੇ ਆਈ ਜਦੋ ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਮਕੋਰੜ ਸਾਹਿਬ ਵਿੱਚ ਮੀਹ ਦੋਰਾਨ ਕਮਰਿਆ, ਮੇਨ ਗੇਟ ਸਾਰੇ ਹੀ ਸਕੂਲ ਵਿੱਚ ਗੋਢੇ ਗੋਢੇ ਪਾਣੀ ਭਰ ਗਿਆ ।ਸਕੂਲ ਵਿੱਚ ਬੱਚਿਆ ਨੂੰ ਬੈਠਣ ਲਈ ਥਾਂ ਹੀ ਨਹੀ ਸੀ ਸਾਰੇ ਸਕੂਲ ਵਿੱਚ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਸੀ।ਹਲਕਾ ਲਹਿਰਾ ਗਾਗਾ ਦਾ ਸਭ ਤੋ ਵੱਧ ਲੀਡਰਾ ਦਾ ਪਿੰਡ ਮੰਨਿਆ ਜਾਦਾ ਮਕੋਰੜ ਸਾਹਿਬ ਦੇ ਸਰਕਾਰੀ ਸਕੂਲ ਦੀ ਇੰਨੀ ਮਾੜੀ ਦੁਰਦਸਾ ਹੈ ਕਿ ਸਕੂਲ ਵਿੱਚ ਸਫਾਈ ਕਰਮਚਾਰੀ ਨਾ ਹੋਣ ਕਾਰਨ ਬੁਰਾ ਹਾਲ ਹੈ ਥਾਂ ਥਾਂ ਤੇ ਪਾਣੀ ਕਾਰਨ ਕਾਈ ਜੰਮੀ ਹੋਈ ਹੈ ਅਤੇ ਸਕੂਲ਼ ਵਿੱਚ ਪਾਣੀ ਖੜਾ ਹੋਣ ਕਰਕੇ ਮੱਛਰਾਂ ਦੀ ਭਰਮਾਰ ਦਿਨੋ ਦਿਨ ਵੱਧਦੀ ਜਾਂ ਰਹੀ ਹੈ ਕੋਈ ਵੀ ਭਿਆਨਕ ਬੀਮਾਰੀ ਕਿਸੇ ਵੀ ਸਮੇ ਫੈਲ ਸਕਦੀ ਹੈ। ਸਕੂਲ ਵਿੱਚ ਸਟਾਫ ਪੁਰਾ ਨਾ ਹੋਣ ਕਾਰਨ ਬੱਚਿਆ ਦਾ ਭਵਿੱਖ ਖਰਾਬ ਹੋ ਰਿਹਾ ਹੈ। ਪਿੰਡ ਦੀ ਪੰਚਾਇਤ ਤਾਂ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਤੇ ਨਾ ਹੀ ਸੰਬੰਧਿਤ ਮਹਿਕਮਾ ਸਕੂਲ ਦੀ ਕੋਈ ਸਾਰ ਲੈ ਰਿਹਾ।ਪਿਛਲੇ ਸਾਲ ਵੀ ਮੀਹ ਕਾਰਨ ਸਕੂਲ਼ ਵਿੱਚ ਗੋਢੇ ਗੋਢੇ ਪਾਣੀ ਭਰ ਗਿਆ ਸੀ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਬੰਧਿਤ ਮਹਿਕਮਾ ਤੇ ਪਿੰਡ ਦੀ ਪੰਚਾਇਤ ਨੇ ਕੋਈ ਧਿਆਨ ਨਹੀ ਦਿੱਤਾ।ਮਾਮਲਾ ਜਿਉ ਦਾ ਤਿਉ ਹੀ ਲਟਕ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆ ਰਘਬੀਰ ਸਿੰਘ, ਹਰਪਾਲ ਸਿੰਘ, ਮੋਹਨ ਗੁੱਜਰ, ਜੱਗੀ ਸਿੰਘ ਆਦਿ ਨੇ ਦੱਸਿਆ ਕਿ ਜਦੋ ਉਹ ਸਵੇਰੇ ਵੱਲ ਆਏ ਤਾਂ ਵੇਖਿਆ ਕਿ ਸਾਰਾ ਸਕੂਲ ਹੀ ਜਲਥਲ ਹੋਇਆ ਪਿਆ ਹੈ ਅਤੇ ਸਕੂਲ਼ ਦੇ ਮੇਨ ਗੇਟ ਤੇ ਸੜਕ ਤੋ ਤਾਂ ਬੱਚਿਆਂ ਨੂੰ ਕੀ ਨੌਜਵਾਨ ਨੂੰ ਲੱੰਗਣਾ ਮੁਸਕਿਲ ਹੈ ਸਕੂਲ ਦੇ ਨਾਲ ਲੱਗਦਾ ਵਾਟਰ ਵਰਕਸ ਤੇ ਸਕੂਲ਼ ਪਾਣੀ ਨਾਲ ਇੱਕ ਜਲ ਥਲ ਹੋਇਆ ਪਿਆ ਹੈ। ਜਦੋਂ ਹਾਈ ਤੇ ਐਲੀਮੈਂਟਰੀ ਸਕੂਲ਼ ਦੇ ਕਮਰੇ ਵੇਖੇ ਤਾਂ ਉਹ ਵੀ ਪਾਣੀ ਨਾਲ ਭਰੇ ਪਏ ਸਨ ਤੇ ਕਮਰਿਆ ਵਿੱਚ ਟਾਟ, ਦਰੀਆਂ ਆਦਿ ਪਾਣੀ ਵਿੱਚ ਭਿੱਜੇ ਪਏ ਸਨ। ਬੱਚਿਆਂ ਨੂੰ ਬੈਠਣ ਲਈ ਥਾਂ ਨਾ ਹੋਣ ਕਾਰਨ ਇੱਕ ਉ¤ੱਚੇ ਹਾਲ ਕਮਰੇ ਵਿੱਚ ਪ੍ਰਇਮਰੀ ਸਕੂਲ ਦੇ ਵਿਦਿਆਰਥੀਆ ਨੂੰ ਬੈਠਿਆ ਗਿਆ ਉਹਨਾ ਹੋਰ ਦੱਸਿਆ ਕਿ ਸਕੂਲ ਸੜਕ ਤੋ ਨੀਵਾ ਹੋਣ ਕਾਰਨ ਮੀਹ ਦੌਰਾਨ ਸਾਰਾ ਪਾਣੀ ਸਕੂਲ ਅੰਦਰ ਆ ਜਾਦਾ ਹੈ ਅਤੇ ਸਕੂਲ ਦੇ ਪਾਣੀ ਨਿਕਾਸੀ ਦਾ ਕੋਈ ਪ੍ਰਬੰਧ ਨਹੀ ਹੈ ਇਸ ਲਈ ਮੀਹ ਪੈਣ ਤੇ ਸਾਰਾ ਸਕੂਲ ਜਲਥਲ ਹੋ ਜਾਦਾ ਹੈ ਜੋ ਕਿ ਬੱਚਿਆ ਤੇ ਅਧਿਆਪਕਾ ਲਈ ਵੱਡੀ ਪਰੇਸਾਨੀ ਖੜੀ ਹੋ ਜਾਦੀ ਹੈ ਤੇ ਪੜਾਈ ਵਿੱਚ ਵੀ ਵਿਘਨ ਪੈਦਾ ਹੈ।ਬੱਚਿਆ ਦੇ ਮਾਪਿਆ ਤੇ ਸਮੂਹ ਸਟਾਫ ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਵੱਲੋ ਪਿੰਡ ਦੀ ਪੰਚਾਇਤ ਤੇ ਸੰਬੰਧਿਤ ਮਹਿਕਮੇ ਤੋ ਮੰਗ ਕੀਤੀ ਕਿ ਸਕੂਲ ਵਿੱਚੋ ਪਾਣੀ ਨਿਕਾਸੀ ਦਾ ਪ੍ਰਬੰਧ ਸਥਾਈ ਰੂਪ ਵਿੱਚ ਕੀਤਾ ਜਾਵੇ।
ਸਕੂਲ ਵਿੱਚ ਪਾਣੀ ਨਿਕਾਸੀ ਬਾਰੇ ਜਦੋ ਸਰਪੰਚ ਨਾਲ ਫੋਨ ਤੇ ਗੱਲਬਾਤ ਕਰਨ ਲਈ ਫੋਨ ਮਿਲਾਇਆ ਤਾਂ ਵਾਰ ਵਾਰ ਫੋਨ ਕਰਨ ਤੋਂ ਬਾਅਦ ਵੀ ਸਰਪੰਚ ਨੇ ਫੋਨ ਨਹੀ ਚੁੱਕਿਆ ਅਤੇ ਕਈ ਵਾਰ ਨੈਟਵਰਕ ਤੋ ਬਾਹਰ ਦੱਸਦਾ ਰਿਹਾ। ਇਸ ਮੌਕੇ ਕੁਲਦੀਪ ਸਿੰਘ, ਸਮਾਜ ਸੇਵਕ ਅੰਗਰੇਜ ਸਿੰਘ ਕੋਹਲੀ, ਜਸਵੀਰ ਸਿੰਘ ਆਦਿ ਸਮੂਹ ਸਟਾਫ ਹਾਜ਼ਰ ਸਨ।

Send this to a friend