ਸ੍ਰੀਨਗਰ- ਕਸ਼ਮੀਰ ’ਚ ਪੁਲਵਾਮਾ ਜ਼ਿਲੇ ਦੇ ਹਾਕਰੀਪੋਰਾ ਪਿੰਡ ’ਚ ਫੌਜ ਨੇ ਮੰਗਲਵਾਰ ਸਵੇਰੇ ਸਾਢੇ ਚਾਰ ਵਜੇ ਲਸ਼ਕਰ ਕਮਾਂਡਰ ਅਬੁ ਦੁਜਾਨਾ ਸਮੇਤ 2 ਅ¤ਤਵਾਦੀਆਂ ਨੂੰ ਮਾਰ ਦਿੱਤਾ। ਸੁਰੱਖਿਆ ਫੋਰਸਾਂ ਦੀ ਇਹ ਇੱਕ ਵੱਡੀ ਪ੍ਰਾਪਤੀ ਅਬੂ ਦੁਜਾਨਾ ਕਸ਼ਮੀਰ ’ਚ ਲਸ਼ਕਰ ਦਾ ਮੁੱਖ ਕਮਾਂਡਰ ਸੀ।ਉਹ ਪਿ¤ਛਲੇ 7 ਸਾਲ ਤੋਂ ਕਸ਼ਮੀਰ ’ਚ ਸਰਗਰਮ ਸੀ। ਦੁਜਾਨਾ ’ਤੇ 8 ਲ¤ਖ ਰੁਪਏ ਦਾ ਇਨਾਮ ਸੀ।ਜੰਮੂ ਕਸ਼ਮੀਰ ਦੇ ਡੀ.ਜੀ.ਪੀ ਨੇ ਮੁਕਾਬਲੇ ਦੀ ਪੁਸ਼ਟੀ ਕਰਦੇ ਹੋਏ ਦ¤ਸਿਆ ਕਿ ਅਬੂ ਦੁਜਾਨਾ ਅਤੇ ਆਰਿਫ ਲਲਹਾਰੀ ਉਸ ਘਰ ’ਚ ਮੌਜੂਦ ਸਨ।ਇਸ ਘਟਨਾ ਤੋਂ ਬਾਅਦ ਇਲਾਕੇ ਨੂੰ ਹਾਈ ਅਲਰਟ ‘ਤੇ ਰ¤ਖਿਆ ਹੈ। ਇੰਟਨੈ¤ਟ ‘ਤੇ ਪਾਬੰਧੀ ਲਗਾ ਦਿ¤ਤੀ ਗਈ ਹੈ।ਜਾਣਕਾਰੀ ਅਨੁਸਾਰ ਜਿਸ ਘਰ ’ਚ ਅ¤ਤਵਾਦੀ ਲੁ¤ਕੇ ਹੋਏ ਸਨ ਉਸ ਘਰ ਨੂੰ ਅ¤ਗ ਲਗਾ ਦਿ¤ਤੀ ਗਈ ਸੀ।