ਬਾਬਾ ਸ਼ਾਦੀ ਸ਼ਾਹ ਦੇ ਸਾਲਾਨਾ ਜੋੜ ਮੇਲੇ ਸਬੰਧੀ ਲਗਾਈ ਛਬੀਲ

ਅੰਮ੍ਰਿਤਸਰ, 1 ਅਗਸਤ (ਗੁਰਪ੍ਰੀਤ ਸਿੰਘ ਮਾਨ) – ਸਾਲ ਦੀ ਤਰ੍ਹਾਂ ਪਿੰਡ ਅੰਨਗੜ੍ਹ ਵਿਖੇ ਵਾਰਡ ਨੰ. 59 ਦੇ ਇੰਚਾਰਜ ਅਤੇ ਕਾਂਗਰਸ ਕਮੇਟੀ ਦੇ ਜਿਲ੍ਹਾ ਜਨਰਲ ਸਕੱਤਰ ਅਸ਼ੋਕ ਸਿੰਘ ਲੱਧੜ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਸ਼ਾਦੀ ਸ਼ਾਹ ਦੀ ਯਾਦ ਵਿੱਚ ਮਨਾਏ ਜਾ ਰਹੇ ਜੋੜ ਮੇਲੇ ਦੋਰਾਨ ਆਪਣੇ ਦਫਤਰ ਵਿਖੇ ਮੇਨ ਰੋਡ ਤੇ ਛਬੀਲ ਲਗਾਈ ਗਈ। ਜਿੱਥੇ ਆਉਣ-ਜਾਣ ਵਾਲੇ ਰਾਹਗੀਰਾਂ ਨੇ ਅਤੇ ਇਲਾਕਾ ਨਿਵਾਸੀਆਂ ਨੇ ਠੰਡੇ ਮਿੱਠੇ ਜਲ ਛੱਕ ਕੇ ਆਨੰਦ ਮਾਨਿਆ। ਇਸ ਮੋਕੇ ਵਿਸ਼ੇਸ਼ ਤੋਰ ਤੇ ਸੰਸਥਾ ਅਮਰ ਖਾਲਸਾ ਫਾਉਂਡੇਸ਼ਨ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਡਾ. ਜਸਬੀਰ ਸਿੰਘ ਰਾਜਪੂਤ, ਪ੍ਰਧਾਨ ਹਰਪਾਲ ਸਿੰਘ ਪੰਨੂ ਅਤੇ ਭਾਈ ਰਾਜੇਸ਼ ਸਿੰਘ ਬੱਗਾ ਹਾਜਿਰ ਹੋਏ ਜਿੰਨ੍ਹਾਂ ਨੇ ਹਾਜਰ ਹੋੇ ਕੇ ਛਬੀਲ ਵਰਤਾਉਣ ਦੀ ਸੇਵਾ ਵੀ ਕੀਤੀ ਅਤੇ ਲੱਧੜ ਪਰਿਵਾਰ ਦੀ ਹਰ ਸਾਲ ਛਬੀਲ ਲਗਾ ਕੇ ਸੇਵਾ ਕਰਨ ਦੀ ਸ਼ਲਾਘਾ ਵੀ ਕੀਤੀ। ਇਸ ਮੋਕੇ ਭਾਈ ਖਾਲਸਾ ਅਤੇ ਅਸ਼ੋਕ ਸਿੰਘ ਲੱਧੜ ਨੇ ਕਿਹਾ ਕਿ ਸਾਨੂੰ ਗੁਰੂਆਂ ਪੀਰਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਮਾਨਵਤਾ ਦੀ ਸੇਵਾ ਅਤੇ ਕੌਮ ਪ੍ਰਤੀ ਚੜ੍ਹਦੀਕਲ੍ਹਾ ਨਾਲ ਯੋਗਦਾਨ ਪਾ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੋਕੇ ਤੇ ਪਰਮਜੀਤ ਸਿੰਘ, ਹਾਕਮ ਸਿੰਘ, ਪਹਿਲਵਾਨ ਸੁਰਿੰਦਰਪਾਲ ਸਿੰਘ, ਗੁਰਿੰਦਰ ਸਿੰਘ, ਪ੍ਰਕਾਸ਼ ਕੌਰ ਸਾਰੇ ਲੱਧੜ, ਬਲਜੀਤ ਸਿੰਘ, ਗੁਰਿੰਦਰ ਸਿੰਘ, ਜੋਗਿੰਦਰ ਸਿੰਘ, ਕੀਰਤ ਸਿੰਘ, ਲਵ ਮੱਟੂ, ਭੋਲੇ ਨਾਥ, ਅਜੈ ਗੁਪਤਾ, ਬੀਰਾ ਸਿੰਘ, ਬਲਜੀਤ ਸਿੰਘ ਬੱਲੂ ਅਤੇ ਵੱਡਣੀ ਗਿਣਤੀ ‘ਚ ਸੰਗਤਾਂ ਹਾਜਰ ਸਨ।

Send this to a friend