ਝਬਾਲ, 31 ਜੁਲਾਈ (ਜਤਿੰਦਰ ਸ਼ਰਮਾ)- ਸਥਾਨਕ ਭਿਖੀਵਿੰਡ ਰੋਡ ’ਤੇ ਮਾਂ ਚਿੰਤਪੁਰਨੀ ਅਸ਼ਟਮੀ ਦੇ ਸਬੰਧ ਵਿੱਚ ਦੁਕਾਨਦਾਰਾਂ ਵੱਲੋਂ 25ਵੇਂ ਲੰਗਰ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਆਲ ਇੰਡੀਆ ਐਂਟੀ ਕੁਰੱਪਸ਼ਨ ਮਾਝਾ ਜ਼ੋਨ ਦੇ ਚੇਅਰਮੈਨ ਸ੍ਰੀ ਸਾਗਰ ਸ਼ਰਮਾ, ਪ੍ਰਧਾਨ ਰਾਜਵਿੰਦਰ ਸਿੰਘ ਰਾਜਾ, ਨੇ ਸੰਗਤਾਂ ਨੂੰ ਲੰਗਰ ਛਕਾ ਕੇ ਸੇਵਾ ਨਿਭਾਈ। ਇਸ ਸਮੇਂ ਉਪਰੋਕਤ ਦੋਹਾਂ ਆਗੂਆਂ ਨੇ ਪੰਜਾਬ ਟਾਇਮਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਸਾਰਿਆਂ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ, ਜਦ ਕਿ ਇਸ ਸਮੇਂ ਸ੍ਰੀ ਤਾਰਾ ਚੰਦ, ਨਰੇਸ਼ ਪ੍ਰੋਪਰਟੀ ਡੀਲਰ, ਸੁਖਵਿੰਦਰ ਸਿੰਘ ਬੋਬੀ, ਪੱਪਾ ਏ ਵੰਨ ਫੋਟੋ ਸਟੇਟ, ਰਾਜਾ ਪੰਨੂੰ, ਮਾਸਟਰ ਦੀਦਾਰ ਸਿੰਘ, ਵਿਜੇ ਕੁਮਾਰ ਬਾਊ ਕਰਿਆਨਾ ਸਟੋਰ, ਦਵਿੰਦਰਪਾਲ, ਹਰਨੇਕ ਸਿੰਘ ਰੰਧਾਵਾ, ਕਿਰਪਾਲ ਸਿੰਘ ਸੋਹਲ ਸਮੇਤ ਸੇਵਾਦਾਰਾਂ ਵੱਲੋਂ ਅਲਗ-ਅਲਗ ਪਕਵਾਾਂ ਦੇ ਲੰਗਰ ਵਰਤਾਏ ਗਏ।