June 22, 2026 4:42 pm

ਪਿੰਡ ਸਨੇਟਾ ਨੇੜੇ ਢਾਬੇ ਤੋਂ 70 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ : ਭੁੱਲਰ

ਐਸ.ਏ.ਐਸ.ਨਗਰ, 17 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਕਿ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਭੈੜੇ ਅਨਸਰਾਂ ਵਿਰੁੱਧ ਆਰੰਭੀ ਗਈ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵਲੋਂ 70 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਇਸ ਤੋਂ ਇਲਾਵਾ ਮੋਹਾਲੀ ਪੁਲਿਸ ਵੱਲੋਂ ਚੋਰੀ ਦੇ ਕਾਸਟਿਕ ਸੋਡੇ ਦੇ 08 ਡਰੰਮ ਵੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸ਼ਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਸੀ.ਆਈ.ਏ.ਸਟਾਫ ਦੀ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਬੱਸ ਸਟੈਂਡ ਪਿੰਡ ਸਨੇਟਾ ਵਿਖੇ ਮੌਜੂਦ ਸੀ ਤਾਂ ਸ:ਥ: ਬਿਮਲ ਕ੍ਰਿਸ਼ਨ ਨੂੰ ਮੁਖਬਰੀ ਮਿਲੀ ਕਿ ਖਰੜ- ਬਨੂੜ ਰੋਡ ਤੇ ਪਿੰਡ ਸਨੇਟਾ ਦੇ ਨੇੜੇ ਸਥਿਤ ਏਕਮ ਪੰਜਾਬੀ ਢਾਬੇ ਦਾ ਮਾਲਕ ਸੋਨੀ ਆਪਣੇ ਕਰਿੰਦੇ ਰਾਜੇਸ਼ ਕੁਮਾਰ ਪੁੱਤਰ ਜਗਫੂਲ ਪਿੰਡ ਸੰਦਲਖੇੜੀ, ਜਿਲਾ ਕੈਥਲ (ਹਰਿਆਣਾ) ਨਾਲ ਮਿਲ ਕੇ ਢਾਬੇ ਦੀ ਆੜ ਵਿੱਚ ਭੁੱਕੀ ਚੂਰਾ ਪੋਸਤ ਵੇਚਣ ਦਾ ਨਜਾਇਜ਼ ਧੰਦਾ ਕਰ ਰਿਹਾ ਹੈ। ਮੁਖਬਰੀ ਦੇ ਆਧਾਰ ਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 187 ਮਿਤੀ 16.10.13 ਅ/ਧ 15, 61, 85 ਐਨ.ਡੀ.ਪੀ.ਐਸ.ਐਕਟ ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਕਰਕੇ ਮੌਕਾ ਪਰ ਸ੍ਰੀ ਸਵਰਨਜੀਤ ਸਿੰਘ ਡੀ.ਐਸ.ਪੀ. (ਡਿਟੈਕਟਿਵ) ਐਸ.ਏ.ਐਸ.ਨਗਰ ਨੂੰ ਬੁਲਾਇਆ ਗਿਆ ਅਤੇ ਢਾਬੇ ਦੀ ਸਰਚ ਕਰਨ ਤੋਂ ਦੋਸ਼ੀਆਂ ਵਲੋਂ ਢਾਬੇ ਦੇ ਅੰਦਰ ਲੁਕਾ ਕੇ ਰੱਖੀ ਹੋਈ 70 ਕਿਲੋਗ੍ਰਾਮ ਭੁਕੀ ਚੂਰਾ ਪੋਸਤ ਬ੍ਰਾਮਦ ਹੋਈ, ਮੌਕਾ ਪਰ ਹੀ ਢਾਬੇ ਦੇ ਕਰਿੰਦੇ ਦੋਸ਼ੀ ਰਾਜੇਸ਼ ਕੁਮਾਰ ਉਮਰ ਕਰੀਬ 25 ਸਾਲ ਪੁੱਤਰ ਜਗਫੂਲ ਪਿੰਡ ਸੰਦਲਖੇੜੀ ਜਿਲਾ ਕੈਥਲ (ਹਰਿਆਣਾ) ਨੂੰ ਗ੍ਰਿਫਤਾਰ ਕੀਤਾ ਗਿਆ, ਇਹ ਭੁੱਕੀ ਚੂਰਾ ਪੋਸਤ ਦੋਸ਼ੀਆਂ ਨੇ ਆਪਣੇ ਗ੍ਰਾਹਕਾਂ ਨੂੰ ਵੇਚਣ ਲਈ ਰੱਖੀ ਹੋਈ ਸੀ। ਢਾਬੇ ਦਾ ਮਾਲਕ ਦੋਸ਼ੀ ਸੋਨੀ ਅਜੇ ਫਰਾਰ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀ ਰਾਜੇਸ ਕੁਮਾਰ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੋਹਾਂ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰਬਰ 170 ਮਿਤੀ 16.7.13 ਅ/ਧ 15,61,85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ਵਿਖੇ ਦਰਜ ਹੈ, ਜਿਸ ਵਿਚੋਂ ਦੋਸ਼ੀ ਰਾਜੇਸ ਕੁਮਾਰ ਕੁਝ ਦਿਨ ਪਹਿਲਾਂ ਹੀ ਜਮਾਨਤ ਤੇ ਆਇਆ ਸੀ। ਇਹ ਦੋਸ਼ੀ ਢਾਬੇ ਦੀ ਆੜ ਵਿੱਚ ਟਰੱਕ ਡਰਾਇਵਰਾਂ ਅਤੇ ਆਪਣੇ ਪੱਕੇ ਗ੍ਰਾਹਕਾਂ ਨੂੰ ਭੁੱਕੀ ਚੂਰਾ ਪੋਸਤ ਵੇਚਦੇ ਸਨ। ਦੋਸ਼ੀ ਸੋਨੀ ਅਜੇ ਫਰਾਰ ਹੈ। ਜਿਸ ਦੀ ਗ੍ਰਿਫਤਾਰੀ ਲਈ ਸ਼ੱਕੀ ਥਾਵਾਂ ਤੇ ਰੇਡ ਕੀਤੇ ਜਾ ਰਹੇ ਹਨ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।  ਇਸ ਤੋਂ ਇਲਾਵਾ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਸ:ਥ: ਹਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਸਨੇਟਾ ਵਿਖੇ ਮੌਜੂਦਾ ਸੀ, ਪੁਲਿਸ ਪਾਰਟੀ ਨੂੰ ਖੂਫੀਆ ਇਤਲਾਹ ਮਿਲੀ ਕਿ ਏਕਮ ਪੰਜਾਬੀ ਢਾਬਾ ਦੇ ਨਾਲ ਲਗਦੇ ਪਲਾਟ ਵਿੱਚ ਲੋਹੇ ਦੀਆਂ ਚਾਦਰਾਂ ਦੇ ਚਾਰ-ਦੁਵਾਰੀ ਨੁਮਾ ਬਗਲ ਜੋ ਗੁਰਮੁੱਖ ਗਿਰ ਉਰਫ ਰਾਜੂ ਪੁੱਤਰ ਸਿਵ ਰਾਮ ਵਾਸੀ ਪਿੰਡ ਸ਼ਾਮਪੁਰ ਥਾਣਾ ਸੋਹਾਣਾ ਜਿਲਾ ਐਸ.ਏ.ਐਸ.ਨਗਰ ਦਾ ਹੈ, ਦੇ ਅੰਦਰ ਅਤੇ ਬਾਹਰ ਜੋ ਡਰੰਮ ਪਏ ਹਨ, ਵਿੱਚ ਫੈਕਟਰੀਆਂ ਤੋਂ ਆਉਂਦੇ ਟਰੱਕਾਂ ਵਾਲਿਆਂ ਨਾਲ ਮਿਲ ਕੇ ਚੋਰੀ ਕਰਕੇ ਕਾਸਟਿਕ ਸੋਡਾ ਭਰਿਆ ਹੋਇਆ ਹੈ। ਇਤਲਾਹ ਦੇ ਆਧਾਰ ਤੇ ਦੋਸ਼ੀ ਮੁਕੱਦਮਾ ਨੰਬਰ 188 ਮਿਤੀ 16.10.13 ਅ/ਧ 379,411 ਹਿੰ:ਦੰ: ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੌਰਾਨੇ ਚੈਕਿੰਗ ਡਰੰਮਾਂ ਵਿੱਚ ਕਾਸਟਿਕ ਸੋਡਾ ਭਰਿਆ ਹੋਇਆ ਮਿਲਿਆ। ਮੌਕੇ ਤੋਂ ਟਰੱਕਾਂ ਵਿਚੋਂ ਇਹ ਕਾਸਟਿਕ ਸੋਡਾ ਚੋਰੀ ਕਰਨ ਅਤੇ ਡਰੱਮਾਂ ਨੂੰ ਅਨ-ਲੋਡ ਕਰਨ ਵਾਲਾ ਸਮਾਨ ਵੀ ਬ੍ਰਾਮਦ ਹੋ ਚੁੱਕਾ ਹੈ। ਦੋਸ਼ੀ ਗੁਰਮੁੱਖ ਗਿਰ ਉਰਫ ਰਾਜੂ ਅਜੇ ਫਰਾਰ ਹੈ, ਜਿਸ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

Send this to a friend