ਦਿੜਬਾ ਦੇ ਆੜ੍ਹਤੀ ਕਪਿਲ ਦੇਵ ਨੂੰ ਅਗਵਾ ਕਰਨ ਵਾਲੇ 4 ਗ੍ਰਿਫਤਾਰ : ਐਸ.ਐਸ.ਪੀ. ਸੰਗਰੂਰ

ਸੰਗਰੂਰ, 26 ਜੁਲਾਈ (ਸੰਜੀਵ ਸਿੰਗਲਾ)- ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿਧੂ ਨੇ ਪੁਲਿਸ ਲਾਈਨ ਵਿਖੇ ਪਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਜਿਲ੍ਹਾ ਸੰਗਰੂਰ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਵਡੀ ਸਫਲਤਾ ਮਿਲੀ ਜਦੋਂ ਕਪਿਲ ਦੇਵ ਆੜਤੀ ਪੁਤਰ ਹੇਮ ਰਾਜ ਵਾਸੀ ਅਨਾਜ ਮੰਡੀ ਦਿੜਬ੍ਹਾ ਨੂੰ ਅਗਵਾ ਕਰਕੇ 26 ਲਖ ਰੁਪਏ ਦੀ ਫਿਰੌਤੀ ਲੈਣ ਦੇ ਮਾਮਲੇ ਦਾ ਪਰਦਾਫਾਸ਼ ਕਰ ਲਿਆ ਗਿਆ ਅਤੇ ਇਸ ਮਾਮਲੇ ਵਿਚ 4 ਜਣਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕੋਲੋਂ ਫਿਰੌਤੀ ਵਜੋਂ ਲਈ ਰਕਮ ਵਿਚੋਂ 15 ਲਖ ਰੁਪਏ ਨਕਦ, ਇਕ ਰਿਵਾਲਵਰ 32 ਬੋਰ ਦੇਸੀ, ਇਕ ਏਅਰ ਪਿਸਟਲ, 3 ਰੌਂਦ 32 ਬੋਰ, ਮੋਟਰ ਸਾਇਕਲ ਤੇ ਸਵਿਫਟ ਡਿਜਾਇਰ ਕਾਰ ਬਰਾਮਦ ਕੀਤੇ ਗਏ।ਸ੍ਰ. ਸਿਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਿਤੀ 17-07-17 ਨੂੰ ਸਵੇਰੇ ਕਰੀਬ 6.30 ਵਜੇ ਕਪਿਲ ਦੇਵ ਆੜਤੀ ਆਪਣੀ ਕਾਰ ਨੰਬਰ ਪੀ.ਬੀ. 11 ਏਕੇ 1777 ਮਾਰਕਾ ਆਈ-10 ‘ਤੇ ਸਵਾਰ ਹੋ ਕੇ ਪਿੰਡ ਕੈਂਪਰ ਵਲ ਆਪਣੇ ਭਠੇ ‘ਤੇ ਜਾ ਰਿਹਾ ਸੀ ਤਾਂ ਪਿੰਡ ਕੈਂਪਰ ਤੋਂ ਥੋੜਾ ਪਹਿਲਾਂ ਸ਼ੈਲਰ ਕੋਲ ਮੁਦਈ ਕਪਿਲ ਦੇਵ ਨੂੰ ਦੋ ਕਾਰਾਂ ਵਿਚ ਸਵਾਰ 5/6 ਨਾਮਲੂਮ ਨੌਜਵਾਨ ਨੇ ਉਸ ਦੀ ਕਾਰ ਸਮੇਤ ਅਗਵਾ ਕਰਕੇ ਉਸਦੇ ਵਾਰਸਾਂ ਪਾਸੋ 26 ਲਖ ਰੁਪਏ ਫਰੋਤੀ ਲੈ ਕੇ ਕਾਰ ਸਮੇਤ ਛਡ ਦਿਤਾ ਸੀ, ਮੁਦਈ ਕਪਿਲ ਦੇਵ ਆੜਤੀ ਦਾ ਕੜਾ, ਛਾਪ ਅਤੇ ਪਰਸ ਵੀ ਰਖ ਲਏ ਸੀ। ਐਸ.ਐਸ.ਪੀ ਨੇ ਦਸਿਆ ਕਿ ਇੰਸਪੈਕਟਰ ਪੁਸਪਿੰਦਰ ਸਿੰਘ ਮੁਖ ਅਫਸਰ ਥਾਣਾ ਦਿੜਬ੍ਹਾ ਪਾਸ ਮੁਦਈ ਕਪਿਲ ਦੇਵ ਵਲੋਂ ਇਤਲਾਹ ਦੇਣ ਪਰ ਮੁਕਦਮਾ ਨੰਬਰ 117 ਮਿਤੀ 20-07-17 ਅ/ਧ 364ਏ,384,342,506 ਹਿੰ:ਡੰ: ਥਾਣਾ ਦਿੜਬ੍ਹਾ ਬਰਖਿਲਾਫ 5/6 ਨਾਮਲੂਮ ਦੋਸੀਆਂ ਦੇ ਦਰਜ ਕੀਤਾ ਗਿਆ ਅਤੇ ਤਫਤੀਸ਼ ਅਮਲ ਵਿਚ ਲਿਆਂਦੀ ।ਐਸ.ਐਸ.ਪੀ ਨੇ ਦਸਿਆ ਕਿ ਮੁਕਦਮੇ ਦੀ ਅਹਿਮੀਅਤ ਵੇਖਦੇ ਹੋਏ ਤੁਰੰਤ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ ਦਿੜਬ੍ਹਾ, ਇੰਸਪੈਕਟਰ ਹਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ, ਇੰਸਪੈਕਟਰ ਪੁਸਪਿੰਦਰ ਸਿੰਘ ਮੁਖ ਅਫਸਰ ਥਾਣਾ ਦਿੜਬ੍ਹਾ ਦੀ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਤਫ਼ਤੀਸ਼ ਦੌਰਾਨ ਆਏ ਤਥਾਂ ਦੇ ਆਧਾਰ ‘ਤੇ ਕੁਲਵਿੰਦਰ ਸਿੰਘ ਉਰਫ ਕਾਲਾ ਪੁਤਰ ਦਰਸਨ ਸਿੰਘ ਵਾਸੀ ਦੀਵਾਨਗੜ ਕੈਂਪਰ, ਰਵਿੰਦਰ ਸਿੰਘ ਉਰਫ ਵਿਕੀ ਪੁਤਰ ਨਛਤਰ ਸਿੰਘ ਵਾਸੀ ਕੁਲਾਰ ਖੁਰਦ, ਹੈਪੀ ਸਿੰਘ ਉਰਫ ਡਾਕਟਰ ਪੁਤਰ ਭੋਲਾ ਸਿੰਘ ਵਾਸੀ ਦੀਵਾਨਗੜ ਕੈਂਪਰ, ਬੇਅੰਤ ਸਿੰਘ ਉਰਫ ਗਗੀ ਪੁਤਰ ਰਾਮ ਸਿੰਘ ਵਾਸੀ ਛਾਜਲੀ, ਰਣਜੀਤ ਸਿੰਘ ਉਰਫ ਜੀਤੀ ਪੁਤਰ ਪੂਰਨ ਸਿੰਘ ਵਾਸੀ ਕੌਹਰੀਆਂ, ਗੁਰਪਿਆਰ ਸਿੰਘ ਪੁਤਰ ਦਰਸਨ ਸਿੰਘ ਵਾਸੀ ਉਗਰਾਹਾਂ ਥਾਣਾ ਛਾਜਲੀ ਨੂੰ ਮੁਕਦਮਾ ਹਜਾ ਵਿਚ ਨਾਮਜ਼ਦ ਕੀਤਾ ਗਿਆ ਤੇ ਪੁਲਿਸ ਪਾਰਟੀ ਬਾ ਹਦ ਪਿੰਡ ਕਮਾਲਪੁਰ ਵਿਖੇ ਕੁਲਵਿੰਦਰ ਸਿੰਘ ਉਰਫ ਕਾਲਾ , ਰਵਿੰਦਰ ਸਿੰਘ ਉਰਫ ਵਿਕੀ, ਹੈਪੀ ਸਿੰਘ ਉਰਫ ਡਾਕਟਰ, ਬੇਅੰਤ ਸਿੰਘ ਉਰਫ ਗਗੀ ਨੂੰ ਕਾਰ ਸਵਿਫਟ ਸਮੇਤ ਕਾਬੂ ਕੀਤਾ।

Send this to a friend