ਸੁਖਜਿੰਦਰ ਨਿੱਕਾ ਬਣੇ ਕਾਂਗਰਸ ਪਾਰਟੀ ਦੇ ਨਾਰਕੋਟਿਕ ਸੈਲ ਦੇ ਚੇਅਰਮੈਨ

ਬਰੇਟਾ, 27 ਜੁਲਾਈ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)- ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਰਕਰਾਂ ਨੂੰ ਲਾਮਬੰਦ ਕਰਨ ਲਈ ਸਥਾਪਿਤ ਕੀਤੇ ਗਏ ਨਾਰਕੋਟਿਕ ਸੈਲ ਦੀਆਂ ਕੀਤੀਆ ਗਈਆਂ ਨਿਯੁਕਤੀਆ ਵਿੱਚ ਮਹਾਰਾਣੀ ਪ੍ਰਨੀਤ ਕੋਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਪੰਜਾਬ ਨਾਰਕੋਟਿਕ ਸੈਲ ਦੇ ਚੇਅਰਮੈਨ ਰਣਜੀਤ ਨਿੱਕੜਾ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਨਿੱਕਾ ਨੂੰ ਬਰੇਟਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਗਦੇਵ ਸਿੰਘ ਵਾਈਸ ਚੇਅਰਮੈਨ, ਸਤੀਸ਼ ਭਾਟੀਆ ਨੂੰ ਵਾਈਸ ਚੇਅਰਮੈਨ, ਸਵਰਨ ਸਿੰਘ ਖੁਡਾਲ ਨੂੰ ਜਨਰਲ ਸਕੱਤਰ, ਮੇਜਰ ਜੈਲਦਾਰ ਜਨਰਲ ਸਕੱਤਰ, ਗੋਪਾਲ ਸ਼ਰਮਾ ਪ੍ਰੈਸ ਸਕੱਤਰ, ਚਰਨ ਦਾਸ ਸਾਬਕਾ ਕੋਸਲਰ ਨੂੰ ਖਜਾਨਚੀ ਅਤੇ ਜੀਵ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ।
ਇਸ ਨਿਯੂਕਤੀ ਤੇ ਖੁਸ਼ੀ ਜਾਹਰ ਕਰਦੇ ਹੋਏ ਸਥਾਨਕ ਕਾਂਗਰਸੀ ਆਗੂ ਪ੍ਰਕਾਸ਼ ਚੰਦ ਕੁਲਰੀਆਂ, ਸੁਰਜੀਤ ਸਿੰਘ ਸੇਖੋਂ, ਮੰਗੂ ਕੁਲਰੀਆਂ, ਸਾਬਕਾ ਕੌਸਲਰ ਅਵਤਾਰ ਸਿੰਘ, ਮੋਹਨ ਸਿੰਘ ਖੁਡਾਲ, ਸੋਨੂੰ ਕਟੋਦੀਆ, ਸਾਬਕਾ ਸਰਪੰਚ ਬਹਾਲ ਸਿੰਘ, ਗੁਰਲਾਲ ਸਿੰਘ ਸਰਪੰਚ ਗੋਬਿੰਦਪੁਰਾ, ਪਾਲ ਸਿੰਘ ਕਿਸ਼ਨਗੜ੍ਹ, ਬਹਾਲ ਸਿੰਘ ਦਿਆਲਪੁਰਾ, ਬਿੰਦਰ ਸਿੰਘ ਬਖਸ਼ੀਵਾਲਾ, ਮੰਗੂ ਕੁਲਰੀਆਂ ਅਤੇ ਜੱਗਾ ਸਿੰਘ ਜੁਗਲਾਣ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ।

Send this to a friend