ਕਾਦੀਆਂ, 25 ਜੁਲਾਈ (ਅਬਦੁਲ ਸਲਾਮ ਤਾਰੀ)-ਅ¤ਜ ਕਾਦੀਆਂ ਵਿਖੇ ਇਕ ਵਿਸ਼ੇਸ਼ ਮੀਟਿੰਗ ਰਾਕੇਸ਼ ਕੁਮਾਰ ਰਾਜੂ ਮਾਲੀਆ ਦੇ ਨਿਵਾਸ ਸਥਾਨ ਤੇ ਸ: ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਵਿਚ ਹੋਈ। ਇਸ ਮੋਕੇ ਜਥੇਦਾਰ ਸ: ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ 28 ਜੁਲਾਈ ਨੂੰ ਸ: ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੋਰ ਤੇ ਕਾਦੀਆਂ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਜਬਰ ਵਿਰੋਧ ਲਹਿਰ ਦੇ ਤਹਿਤ ਪੰਜਾਬ ਦੇ ਹਰ ਹਲਕੇ ਵਿਚ ਸ: ਸੁਖਬੀਰ ਸਿੰਘ ਬਾਦਲ ਦੋਰਾ ਕਰ ਰਹੇ ਹਨ। ਇਸੇ ਤਹਿਤ 28 ਜੁਲਾਈ ਨੁੰ ਉਹ ਕਾਦੀਆਂ ਪਹੁੰਚਣਗੇ। ਇਸ ਮੋਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਮੋਜਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਸ: ਜਥੇਦਾਰ ਸੇਖਵਾਂ ਨੇ ਦ¤ਸਿਆ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਸਮੇਂ ਐਸ ਸੀ ਅਤੇ ਬੀ ਸੀ ਪਰਿਵਾਰਾਂ ਦੇ 400 ਯੂਨਿਟ ਬਿਜਲੀ ਦੇ ਮਾਫ ਕੀਤੇ ਗਏ ਸਨ। ਉਹ ਵੀ ਇਸ ਸਰਕਾਰ ਨੇ ਬੰਦ ਕਰ ਦਿਤੇ ਹਨ ਅਤੇ ਕੈਪਟਨ ਸਰਕਾਰ ਦਾ ਇਹ ਵਾਅਦਾ ਸੀ ਕਿ ਹਰ ਘਰ ਨੂੰ ਨੋਕਰੀ ਦਿ¤ਤੀ ਜਾਵੇਗੀ । ਉਹਨਾਂ ਕਿਹਾ ਕਿ ਰੇਤ ਬਜਰੀ ਦੇ ਰੇਟ ਬਹੁਤ ਜਿਆਦਾ ਵ¤ਧ ਗਏ ਹਨ। ਅਤੇ ਬਜੁਰਗਾਂ ਦੀ ਪੈਨਸ਼ਨ ਇੰਨਕੁਆਰੀ ਦੇ ਨਾਮ ਤੇ ਬੰਦ ਕੀਤੀ ਜਾ ਰਹੀ ਹੈ ਜਿਸ ਨਾਲ ਪੰਜਾਬ ਦੇ ਲੋਕ ਬੁਰੀ ਤਰਾਂ ਕੈਪਟਨ ਸਰਕਾਰ ਤੋਂ ਦੁਖੀ ਹੋ ਗਏ ਹਨ।
ਇਸ ਮੋਕੇ ਉਹਨਾਂ ਤੋਂ ਇਲਾਵਾ ਸ. ਕਰਤਾਰ ਸਿੰਘ ਬਾਜਵਾ, ਕੈਪਟਨ ਚਰਨਜੀਤ ਸਿੰਘ, ਵਿਜੈ ਕੁਮਾਰ ਐਮ ਸੀ, ਗਗਨਦੀਪ ਸਿੰਘ ਐਮ ਸੀ, ਸੁਖਪ੍ਰੀਤ ਸਿੰਘ ਐਮ ਸੀ,ਮਲਕੀਤ ਸਿੰਘ ਸਰਪੰਚ, ਸੋਨਾ ਬਾਜਵਾ, ਬਿਕਰਮਜੀਤ ਸਿੰਘ ,ਹਰਦੀਪ ਸਿੰਘ ਆਦਿ ਮੋਜੂਦ ਸਨ।