June 22, 2026 6:05 pm

ਬਾਦਲ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ‘ਤੇ ਲੋਕਾਂ ਨੂੰ ਵਧਾਈ

ਚਡੀਗੜ•, 17 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਅੱਜ ਇੱਥੇ ਪੰਜਾਬ ਦੇ ਲੋਕਾਂ ਨੂੰ ‘ਕਰੁਣਾ ਸਾਗਰ’ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸ਼ੁਭ ਮੌਕੇ ਵਧਾਈ ਦਿੰਦੇ ਹੋਏ ਉਨ੍ਹਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਅਪਣਾਉਣ ਅਤੇ ਜਾਤ-ਪਾਤ ਰਹਿਤ ਇੱਕ ਆਦਰਸ਼ ਸਮਾਜ ਸਥਾਪਤ ਕਰਨ ਲਈ ਕਿਹਾ। ਆਪਣੇ ਇੱਕ ਸੰਦੇਸ਼ ਵਿੱਚ ਸ. ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਜਿਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਵਿੱਚ ਸਭ ਤੋਂ ਪਹਿਲਾ ਮਹਾਨ ਗ੍ਰੰਥ ‘ਰਾਮਾਇਣ’ ਰਚਿਆ, ਸਭਿਆਚਾਰ ਅਤੇ ਮਾਨਵਤਾ ਦੇ ਵੱਡੇ ਉਸਰੱਈਏ ਸਨ। ਉਨ੍ਹਾਂ ਦੁਆਰਾ ਰਚਿਤ ਰਾਮਾਇਣ ਮਨੁੱਖੀ ਕਦਰਾਂ-ਕੀਮਤਾਂ, ਸਭਿਆਚਾਰਕ ਅਤੇ ਸਮਾਜਿਕ ਮੁੱਲਾਂ ਦਾ ਇੱਕ ਸ਼ਾਹਕਾਰ ਹੈ। ਸ. ਬਾਦਲ ਨੇ ਅੱਗੇ ਆਖਿਆ ਕਿ ਭਗਵਾਨ ਵਾਲਮੀਕਿ ਜੀ ਨੇ ਸਮਾਜ ਨੂੰ ਪਿਆਰ ਅਤੇ ਅਸੂਲਾਂ ‘ਤੇ ਆਧਾਰਤ ਆਦਰਸ਼ ਜਿੰਦਗੀ ਜਿਊਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸ ਪਵਿੱਤਰ ਦਿਹਾੜੇ ਨੂੰ ਰੰਗ, ਜਾਤ-ਪਾਤ ਦੀਆਂ ਸੰਕੀਰਣ ਵਲਗਣਾਂ ਤੋਂ ਉਪਰ ਉਠ ਕੇ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਨਾਲ ਮਨਾਉਣ ਦਾ ਸੱਦਾ ਦਿੱਤਾ। ਸਪੀਕਰ ਤੇ ਕੈਬਨਿਟ ਮੰਤਰੀਆਂ ਨੇ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ‘ਤੇ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ ਜਲੰਧਰ-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਡਿਪਟੀ ਸਪੀਕਰ ਸ੍ਰੀ ਦਿਨੇਸ਼ ਕੁਮਾਰ ਬੱਬੂ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸ੍ਰੀ ਚੂਨੀ ਲਾਲ ਭਗਤ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ, ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸਿੰਜਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ, ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਮੁੱਖ ਸੰਸਦੀ ਸਕੱਤਰ ਸ. ਸੋਹਣ ਸਿੰਘ ਠੰਡਲ, ਸ੍ਰੀਮਤੀ ਮੋਹਿੰਦਰ ਕੌਰ ਜੋਸ਼, ਸ੍ਰੀ ਸੋਮ ਪ੍ਰਕਾਸ਼ ਤੇ ਚੌਧਰੀ ਨੰਦ ਲਾਲ ਨੇ ਸੂਬਾ ਵਾਸੀਆਂ ਨੂੰ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੀਆਂ ਸਿਖਿਆਵਾਂ ‘ਤੇ ਚੱਲਣ ਦਾ ਸੱਦਾ ਦਿੱਤਾ। ਅੱਜ ਇਥੇ ਜਾਰੀ ਸਾਂਝੇ ਸੰਦੇਸ਼ ਵਿੱਚ ਸਪੀਕਰ, ਡਿਪਟੀ ਸਪੀਕਰ ਸਮੂਹ ਮੰਤਰੀਆਂ ਤੇ ਮੁੱਖ ਸੰਸਦੀ ਸਕੱਤਰਾਂ ਨੇ ਕਿਹਾ ਕਿ ਭਗਵਾਨ ਵਾਲਮੀਕੀ ਜੀ ਨੇ ਦੁਨੀਆ ਦੇ ਮਹਾਨ ਗ੍ਰੰਥ ਰਮਾਇਣ ਦੀ ਰਚਨਾ ਕਰ ਕੇ ਲੋਕਾਂ ਨੂੰ ਆਦਰਸ਼ ਜੀਵਨ ਜਿਉਣ ਦੀ ਸੇਧ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸ਼ੁਭ ਦਿਹਾੜੇ ਹੀ ਸਮਾਜ ਦੇ ਹਰ ਵਰਗ ਨੂੰ ਇਕ-ਦੂਜੇ ਦੇ ਨੇੜੇ ਲੈ ਕੇ ਆਉਂਦੇ ਹਨ ਅਤੇ ਭਗਵਾਨ ਵਾਲਮੀਕੀ ਜੀ ਦਾ ਪ੍ਰਕਾਸ਼ ਉਤਸਵ ਸਾਰਿਆਂ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ। ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਭਗਵਾਨ ਵਾਲਮੀਕਿ ਜਨਮ ਦਿਹਾੜੇ ਤੇ ਵਧਾਈ ਜਲੰਧਰ-ਪੰਜਾਬ ਅਨੁਸੂਚਿਤ ਜਾਤੀ ਦੇ ਚੇਅਰਮੈਨ ਸ੍ਰੀ ਰਾਜੇਸ਼ ਬੱਗਾ ਨੇ ਸਮੂਚੇ ਕਮਿਸ਼ਨ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਸਮੂਚੇ ਪੰਜਾਬ ਵਾਸੀਆ ਨੂੰ ਵਧਾਈ ਦਿੱਤੀ ਹੈ। ਸ੍ਰੀ ਬੱਗਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਭਾਰਤੀ ਸੰਸਕ੍ਰਿਤੀ ਦੇ ਮੋਢੀ ਭਾਸਾ ਵਿਗਿਆਨੀ, ਸੰਗੀਤ ਜੋਤਿਸ਼ , ਯੋਗ ਅਤੇ ਸੰਜੀਵਨੀ  ਵਿਦਿਆ ਅਤੇ ਵਿਆਕਰਨ ਦੇ ਮੋਢੀ ਗੁਰੂ ਸਨ। ਭਾਗਵਾਨ ਵਾਲਮੀਕਿ ਵਲੋਂ ਰਚਿਤ ਰਮਾਇਣ ਵਿਸਵ ਸਹਿਤ ਦੇ ਇਤਿਹਾਸ ਵਿਚ ਇਕ ਅੰਦੁਤੀ ਚਮਤਕਾਰ ਹੈ। ਭਾਗਵਾਨ ਵਾਲਮੀਕਿ ਵਲੋਂ ਤਿਆਰ ਕੀਤੀ ਗਈ ਰਮਾਇਣ ਅਨੇਕਾ ਕਵੀਆਂ ਤੇ ਵਿਦਵਾਨ  ਦੀ ਲੇਖਣੀ ਦਾ ਅਧਾਰ ਬਣੀ ਹੈ । ਉਹ ਗਰੀਬ ਲੋਕਾ ਦੇ ਮਸੀਹਾ ਅਤੇ ਮਨੁਖਤਾ ਦੇ ਹਮਦਰਦ ਸਨ। ਭਾਗਵਾਨ ਵਾਲਮੀਕਿ ਜੀ ਨੇ ਆਪਣੀ ਪੱਵਿਤਰ ਰਮਾਇਣ ਰਾਹੀ ਆਮ ਲੋਕਾਂ ਨੂੰ ਜਿੰਦਗੀ ਵਿਚ  ਅਪਨਾਉਣ  ਯੋਗ ਚੰਗੀਆਂ ਗੱਲਾਂ ਅਤੇ ਪਰੇਨਾਂ ਦਾ ਇਕ ਅਮ੍ਰਿਤ ਬਚਨ ਦਿੱਤੇ ਹਨ।  ਜਿਨ੍ਹਾਂ ਨੂੰ ਅਪਣਾਕੇ ਮੱਨੁਖ ਇਕ ਚੰਗੇ ਸਮਾਜ ਦੀ ਸਰਜਨਾਂ ਕਰ ਸਕਦਾ ਹੈ।

Send this to a friend