‘ਆਪ’ ਪੰਜਾਬ ਦੇ ਯੂਥ ਵਿੰਗ ਦੀ ਪ੍ਰਧਾਨਗੀ ਲਈ ਮੀਤ ਹੇਅਰ ਅਤੇ ਹਰਜੋਤ ਬੈਂਸ ’ਚ ਮੁੱੜ ਛਿੜੀ ਜੰਗ

ਚੰਡੀਗੜ੍ਹ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-“ਮੈਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਪਹਿਲਾਂ ਹੀ ਦਸ ਚੁਕਾ ਹਾਂ ਕਿ ਮੈਂ ਯੂਥ ਵਿੰਗ ਵਿਚ ਬਤੌਰ ਪ੍ਰਧਾਨ ਹੋਰ ਕੰਮ ਨਹੀਂ ਕਰਨਾ ਚਾਹੁੰਦਾ। ਮੇਰਾ ਅਹੁਦਾ ਕਿਸੇ ਹੋਰ ਸਾਥੀ ਨੂੰ ਦੇ ਦਿਤਾ ਜਾਵੇ। ਮੇਰੀ ਉਨ੍ਹਾਂ ਵੀਰਾਂ ਨੂੰ ਬੇਨਤੀ ਹੈ ਜੋ ਮੇਰੇ ਅਹੁਦੇ ਲਈ ਫਿਕਰਮੰਦ ਹਨ ਕਿ ਮੈਂ ਖੁਦ ਕਿਸੇ ਅਹੁਦੇ ਦੀ ਰੇਸ ਵਿਚ ਨਹੀਂ ਹਾਂ। ਜਿਹੜੇ ਮੇਰੇ ਵੀਰ ਮੇਰੇ ਖਿਲਾਫ ਕੁਝ ਲਿਖ ਰਹੇ ਹਨ, ਉਹ ਵੀ ਮੇਰੇ ਤੇ ਪਾਰਟੀ ਦੇ ਸ਼ੁਭਚਿੰਤਕ ਹਨ।” ਇਹ ਗਲ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਹਰਜੋਤ ਸਿੰਘ ਬੈਂਸ ਨੇ ਆਪਣੇ ਫੇਸਬੁਕ ਪੇਜ ’ਤੇ ਲਿਖੀ ਹੈ। ਹਰਜੋਤ ਬੈਂਸ ਨੇ ਇਹ ਵੀ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਮੇਰੀ ਜਿੰਦ-ਜਾਨ ਹੈ ਤੇ ਮੈਂ ਇਸ ਪਾਰਟੀ ਵਿਚ ਕਿਸੇ ਅਹੁਦੇ ਲਈ ਨਹੀਂ ਟਿਕਿਆ ਹੋਇਆ ਤੇ ਨਾ ਹੀ ਮੈਨੂੰ ਕਿਸੇ ਅਹੁਦੇ ਦੀ ਕੋਈ ਭੁਖ ਹੈ।

Send this to a friend