ਚੰਡੀਗੜ੍ਹ, 20 ਜੁਲਾਈ (ਬਲਜੀਤ ਸਿੰਘ ਬਰਾੜ)- ਆਮ ਆਦਮੀ ਪਾਰਟੀ ਦੇ ਭੁਲਥ ਹਲਕੇ ਤੋਂ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਪਾਰਟੀ ਵੱਲੋਂ ਪੰਜਾਬ ਵਿਧਾ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਬਣਾਏ ਗਏ ਹਨ। ਉਹ ਸ਼੍ਰੀ ਐਚ.ਐਸ. ਫੂਲਕਾ ਦਾ ਸਥਾਨ ਰਹਿਣਗੇ। ਪਾਰਟੀ ਹਾਈਕਮਾਨ ਨੇ ਉਨ੍ਹਾਂ ਦੀ ਇਸ ਚੋਣ ’ਤੇ ਮੋਹਰ ਲਗਾ ਦਿੱਤੀ ਹੈ। ਸੂਤਰਾਂ ਮੁਤਾਬਕ ਪੰਜਾਬ ਦੇ 19 ਵਿਚੋਂ 14 ਵਿਧਾਇਕ ਉਨ੍ਹਾਂ ਦੇ ਪਖ ’ਚ ਸਨ। ਅਜ ਸ਼ਾਮ ਨੂੰ ਇਸ ਸਬੰਧੀ ਦਿਲੀ ’ਚ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਕੋਠੀ ’ਤੇ ਇਸ ਬਾਰੇ ਫੈਸਲਾ ਹੋਇਆ। ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਤੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਉਨ੍ਹਾਂ ਦੇ ਨਾਮ ਦੀ ਹਮਾਇਤ ਕੀਤੀ ਦੱਸੀ ਜਾਂਦੀ ਹੈ। ਪਾਰਟੀ ਵਿੱਚ ਇਸ ਫੈਸਲੇ ਸਬੰਧੀ ਕਾਫੀ ਖੁਸ਼ੀ ਪਾਈ ਜਾ ਰਹੀ ਹੈ।