‘ਫਿਰਕਾਪ੍ਰਸਤੀ ਦਾ ਸੁਮੇਲ ਅਤੇ ਸ਼ਾਂਤੀ’ ਮਾਰਚ ਕ¤ਢ ਕੇ ਭਾਰਤ ਸਰਕਾਰ ਨੂੰ ਜਾਗਰੂਕ ਕਰਨ ਲਈ ਘ¤ਟ ਗਿਣਤੀਆਂ ਦਾ ਉਪਰਾਲਾ

ਵਾਸ਼ਿੰਗਟਨ ਡੀ. ਸੀ. , 18 ਜੁਲਾਈ-ਭਾਰਤ ਵਿ¤ਚ ਘ¤ਟ ਗਿਣਤੀਆਂ ਤੇ ਅ¤ਤਿਆਚਾਰ ਅਤੇ ਗਊ ਦੇ ਨਾਮ ਤੇ ਕੀਤੀ ਜਾ ਰਹੀ ਰਾਜਨੀਤੀ ਨੇ ਸਹਿਮ ਦਾ ਆਲਮ ਫੈਲਾਅ ਦਿ¤ਤਾ ਹੈ। ਜਿਸ ਕਰਕੇ ਕੋਈ ਵੀ ਘ¤ਟ ਗਿਣਤੀ ਨਾਲ ਸਬੰਧਤ ਵਿਅਕਤੀ ਆਪਣੇ ਆਪ ਨੂੰ ਸੁਰ¤ਖਿਅਤ ਨਹੀਂ ਸਮਝ ਰਿਹਾ। ਜਿਸ ਕਰਕੇ ਪ੍ਰਵਾਸ ਵਿ¤ਚ ਰਹਿੰਦੇ ਘ¤ਟ ਗਿਣਤੀਆਂ ਦੇ ਲੋਕ ਚਿੰਤਤ ਹਨ। ਅਜਿਹੀ ਸਥਿਤੀ ਨੂੰ ਠ¤ਲ੍ਹ ਪਾਉਣ ਲਈ ‘ਫਿਰਕਾਪ੍ਰਸਤੀ ਸੁਮੇਲ ਅਤੇ ਸ਼ਾਂਤੀ‘ ਦੇ ਨਾਮ ਤੇ ਵਾਸ਼ਿੰਗਟਨ ਡੀ ਸੀ ਵਿਖੇ ਇ¤ਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਰਾਹੀਂ ਭਾਰਤ ਨੂੰ ਸੁਨੇਹਾ ਦਿ¤ਤਾ ਗਿਆ ਕਿ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋਈ ਪਈ ਹੈ ।ਇਸ ਸਮੇਂ ਪੂਰੇ ਭਾਰਤ ਦੇਸ਼ ਵਿ¤ਚ ਨਾਂ ਕੋਈ ਵਿਅਕਤੀ ਸੁਰ¤ਖਿਅਤ ਹੈ ਤੇ ਨਾਂ ਹੀ ਘ¤ਟ ਗਿਣਤੀ ਭਾਈਚਾਰਾ ਸੁਰ¤ਖਿਅਤ ਮਹਿਸੂਸ ਕਰ ਰਿਹਾ ਹੈ। ਇਸ ਕਰਕੇ ਪੂਰਾ ਅਵਾਮ ਸਹਿਮ ਦੇ ਮਾਹੌਲ ਵਿ¤ਚ ਜੀਅ ਰਿਹਾ ਹੈ।ਜੇਕਰ ਇਸ ਸਥਿਤੀ ਤੇ ਕਾਬੂ ਨਾ ਪਾਇਆ ਗਿਆ ਤਾਂ ਭਾਰਤ ਟੁਕੜਿਆਂ ਵਿ¤ਚ ਵੰਡੇ ਜਾਣ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ, ਕਿਉਂਕਿ ਜਾਨਵਰਾਂ ਦੇ ਨਾਮ ਤੇ ਕੀਤੀ ਜਾ ਰਹੀ ਰਾਜਨੀਤੀ ਅਤੇ ਘ¤ਟ ਗਿਣਤੀਆਂ ਖਿਲਾਫ ਨਫਰਤ ਦੀ ਅ¤ਗ ਨੇ ਘ¤ਟ ਗਿਣਤੀਆਂ ਨੂੰ ਅਸੁਰ¤ਖਿਅਤ ਕਰਕੇ ਰ¤ਖ ਦਿ¤ਤਾ ਹੈ। ਇਸ ਸਥਿਤੀ ਵਿ¤ਚ ਵਿਦੇਸ਼ੀ ਭਾਈਚਾਰੇ ਵ¤ਲੋਂ ਕ¤ਢੀ ਗਈ ਰੈਲੀ ਵਿ¤ਚ ਘ¤ਟ ਗਿਣਤੀਆਂ ਨੇ ਬੈਨਰਾਂ, ਹੋਰਡਿੰਗ ਅਤੇ ਲਿਟਰੇਚਰ ਵੰਡ ਕੇ ਭਾਰਤ ਦੀ ਸਰਕਾਰ ਤੇ ਇਸ ਦੇ ਰਹਿਬਰਾਂ ਨੂੰ ਜ਼ੋਰਦਾਰ ਸੁਨੇਹਾ ਸ਼ਾਂਤੀ ਰੈਲੀ ਰਾਹੀਂ ਦਿ¤ਤਾ ਕਿ ‘ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।‘ ਸਥਿਤੀ ਨੂੰ ਸੰਭਾਲੋ ਅਤੇ ਘ¤ਟ ਗਿਣਤੀਆਂ ਨੂੰ ਸੁਰ¤ਖਿਅਤ ਰ¤ਖਣ ਲਈ ਸਖਤੀ ਵਾਲੇ ਕਦਮ ਉਠਾਏ ਜਾਣ। ਦੋਸ਼ੀਆਂ ਨਾਲ ਕਾਨੂੰਨੀ ਤੌਰ ਤੇ ਫੋਰੀ ਤੋਰ ਤੇ ਸਖ਼ਤ ਐਕਸ਼ਨ ਲਿਆ ਜਾਵੇ, ਤਾਂ ਜੋ ਘ¤ਟ ਗਿਣਤੀਆਂ ਦਾ ਵਿਸ਼ਵਾਸ ਜਿ¤ਤਿਆ ਜਾ ਸਕੇ। ਅਜਿਹਾ ਨਾ ਹੋਵੇ ਕਿ ਘ¤ਟ ਗਿਣਤੀਆਂ ਦੀ ਘੁਟਣ ਆਪਣੇ ਆਪ ਨੂੰ ਭਾਰਤ ਤੋਂ ਵ¤ਖ ਕਰਨ ਲਈ ਮਜ਼ਬੂਰ ਹੋ ਜਾਣ। ਇਸ ਸਥਿਤੀ ਨੂੰ ਠ¤ਲ੍ਹ ਪਾਉਣ ਲਈ ਸਮੂਹ ਪ੍ਰਵਾਸੀਆਂ ਵਲੋਂ ਭਰਵੀਂ ਰੈਲੀ ਕਰਕੇ ਭਾਰਤ ਤੇ ਭਾਰਤ ਸਰਕਾਰ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਘ¤ਟ ਗਿਣਤੀਆਂ ਸੁਖ ਦਾ ਸਾਹ ਲੈ ਸਕਣ ਅਤੇ ਸੁਰ¤ਖਿਅਤ ਮਹਿਸੂਸ ਕਰ ਸਕਣ। ਅ¤ਜ ਦੀ ਭਰਵੀਂ ਰੈਲੀ ਵਸ਼ਿਗਟਨ ਡੀ ਸੀ ਵਿਖੇ ਸ਼ਾਂਤੀ ਦਾ ਸੰਦੇਸ਼ ਦਿੰਦੀ ਨਜ਼ਰ ਆਈ ਜੋ ਘ¤ਟ ਗਿਣਤੀਆਂ ਦੀ ਸੁਰ¤ਖਿਅਤ ਦੀ ਪ੍ਰਤੀਕ ਰਹੀ ਹੈ। ਜੁਡੀਸ਼ਰੀ ਵੀ ਸਰਕਾਰ ਦੇ ਹ¤ਥਾਂ ਵਿ¤ਚ ਖੇਡ ਰਹੀ ਹੈ। ਜਿਸ ਕਰਕੇ ਗੁੰਡਾ ਅਨਸਰ ਸ਼ਰੇਆਮ ਕਾਨੂੰਨ ਨਾਲ ਖਿਲਵਾੜ ਸਰਕਾਰ ਦੀ ਸ਼ਹਿ ਤੇ ਕਰ ਰਹੇ ਹਨ। ਸਰਕਾਰ ਆਪਣਿਆ ਨੂੰ ਬਚਾਉਣ ਤੇ ਲ¤ਗੀ ਹੋਈ ਹੈ। ਇਹ ਰੈਲੀ ਸਰਕਾਰ ਨੂੰ ਜਾਗਰੂਕ ਕਰਨ ਲਈ ਕੀਤੀ ਹੈ ਕਿ ਉਹ ਸਮੇਂ ਸਿਰ ਸਮਝ ਜਾਵੇ। ਅਜਿਹਾ ਨਾਂ ਹੋਵੇ ਘ¤ਟ ਗਿਣਤੀਆ ਭਾਰਤ ਨਾਲ਼ੋਂ ਵ¤ਖ ਹੋਣ ਲਈ ਬਿਗਲ ਵਜਾ ਦੇਣ।

Send this to a friend