ਸ੍ਰਮਿਤੀ ਇਰਾਨੀ ਬਣੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ

ਨਵੀਂ ਦਿਲੀ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀਮਤੀ ਸ੍ਰਮਿਤੀ ਇਰਾਨੀ ਦੇ ਕਦ ’ਚ ਇਜਾਫਾ ਕਰਦੇ ਹੋਏ ਉਨ੍ਹਾਂ ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦਾ ਅਹੁਦਾ ਵੀ ਸੰਭਾਲ ਦਿਤਾ ਹੈ। ਹੁਣ ਉਨ੍ਹਾਂ ਦੇ ਕੋਲ 2 ਅਹਿਮ ਮੰਤਰਾਲਿਆਂ ਦੀ ਜ਼ਿੰਮੇਦਾਰੀ ਹੋਵੇਗੀ। ਅਜੇ ਉਹ ਕਪੜਾ ਮੰਤਰਾਲੇ ਦੀ ਜ਼ਿੰਮੇਦਾਰੀ ਨਿਭਾਅ ਰਹੀ ਹੈ।ਇਕ ਮਾਡਲਿੰਗ ਵੱਜੋਂ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਸ੍ਰਮਿਤੀ ਦੇ ਕੇਂਦਰੀ ਮੰਤਰੀ ਬਣਨ ਤਕ ਦਾ ਸਫਰ ਬਹੁਤ ਦਿਲਚਸਪ ਅਤੇ ਪ੍ਰੇਰਣਾਦਾਇਕ ਹੈ। ਸ਼੍ਰੀਮਤੀ ਸ੍ਰਮਿਤੀ ਦਾ ਜਨਮ 23 ਮਾਰਚ 1976 ਨੂੰ ਦਿਲੀ ‘ਚ ਹੋਇਆ ਸੀ ਅਤੇ ਉਨ੍ਹਾਂ ਨੇ ਦਿਲੀ ‘ਚ ਹੀ ਪੜ੍ਹਾਈ ਕੀਤੀ। 10ਵੀਂ ਦੇ ਬਾਅਦ ਹੀ ਸ੍ਰਮਿਤੀ ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ।ਫਿਰ ਪਰਿਵਾਰ ਦੀ ਰੂੜੀਵਾਦੀ ਪੰਰਪਰਾ ਤੋਂ ਵਖ ਹਟ ਕੇ ਸ੍ਰਮਿਤੀ ਇਰਾਨੀ ਨੇ 1998 ‘ਚ ਗਲੈਮਰ ਦੀ ਦੁਨੀਆ ‘ਚ ਕਦਮ ਰਖਿਆ, ਉਨ੍ਹਾਂ ਨੇ 1998 ‘ਚ ਮਿਸ ਇੰਡੀਆ ਪ੍ਰਤੀਯੋਗਤਾ ‘ਚ ਹਿਸਾ ਲਿਆ।

Send this to a friend