ਲੁਧਿਆਣਾ 17 ਜੁਲਾਈ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਕਿਸਾਨ ਅਤੇ ਕਿਸਾਨ ਬੀਬੀਆਂ ਲਈ 16 ਅਗਸਤ ਨੂੰ ‘ਜੈਵਿਕ ਖੇਤੀ’ ਬਾਰੇ ਇੱਕ ਸਿਖਲਾਈ ਕੋਰਸ ਲਗਾਇਆ ਜਾਵੇਗਾ । ਇਸ ਵਿੱਚ ਜੈਵਿਕ ਖੇਤੀ, ਜੈਵਿਕ ਖਾਦਾਂ ਅਤੇ ਗੰਡੋਇਆ ਖਾਦ ਦੇ ਮਿਆਰ ਅਤੇ ਸਰਟੀਫਿਕੇਸ਼ਨ ਸੰਬੰਧੀ ਜਾਣੂੰ ਕਰਵਾਇਆ ਜਾਵੇਗਾ । ਬਿਮਾਰੀਆਂ ਅਤੇ ਕੀਟਾਂ ਦੇ ਸੁਚੱਜੇ ਪ੍ਰਬੰਧਨ ਅਤੇ ਜੈਵਿਕ ਵਸਤਾਂ ਦੇ ਮੰਡੀਕਰਨ ਬਾਰੇ ਵੀ ਵਿਚਾਰ-ਚਰਚਾ ਹੋਵੇਗੀ । ਇਸ ਸਿਖਲਾਈ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਚਰਨਜੀਤ ਸਿੰਘ ਔਲਖ ਹੋਣਗੇ ਜਦਕਿ ਇਸ ਦਾ ਸਮੁੱਚਾ ਸੰਚਾਲਨ ਡਾ. ਟੀ ਐਸ ਰਿਆੜ ਅਤੇ ਡਾ. ਰੁਪਿੰਦਰ ਕੌਰ ਵੱਲੋਂ ਕੀਤਾ ਜਾਵੇਗਾ ।