ਈਦ ਮਿਲਣ ਪਾਰਟੀ ਦਾ ਆਯੋਜਨ ਕੀਤਾ

image ਕਾਦੀਆਂ, 14 ਜੁਲਾਈ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)- ਬੀਤੇ ਦਿਨੀਂ ਮੁਸਲਿਮ ਜਮਾਤ ਅਹਿਮਦੀਆ ਭਾਰਤ ਵਲੋਂ ਹੋਟਲ ਸ਼ਿਵਾਲਿਕ ਦੇਵ ਚੰਡੀਗੜ ਵਿਖੇ ਈਦ ਮਿਲਣ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧ ਵਿਚ ਜਾਰੀ ਪ੍ਰੈਸ ਨੋਟ ਰਾਹੀਂ  ਸ਼੍ਰੀ ਕੇ ਤਾਰਿਕ ਅਹਿਮਦ ਪ੍ਰੈਸ ਸਕਤਰ ਮੁਸਲਿਮ ਜਮਾਤ ਅਹਿਮਦੀਆ ਭਾਰਤ ਕਾਦੀਆਂ ਨੇ  ਜਾਰੀ ਪ੍ਰੈਸ ਨੋਟ ਰਾਹੀਂ ਦਸਿਆ ਕਿ  ਇਸ ਈਦ ਮਿਲਨ ਪਾਰਟੀ ਮੋਕੇ ਵਖ ਵਖ ਸਿਆਸੀ ਅਤੇ ਸਮਾਜਿਕ ਹਸਤੀਆਂ ਵਿਸੇਸ਼ ਤੋਰ ਤੇ ਸ਼ਾਮਿਲ ਹੋਈਆ । ਇਸ ਸਮਾਰੋਹ ਦੀ ਪ੍ਰਧਾਨਗੀ ਐਡੀਸ਼ਨਲ ਮੁਖ ਸਕਤਰ ਸ਼ਿਰਾਜ ਅਹਿਮਦ ਜਮਾਤ ਅਹਿਮਦੀਆ ਕਰ ਰਹੇ ਸੀ। ਇਸ ਮੋਕੇ ਵਿਸ਼ੇਸ਼ ਤੋਰ ਤੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ  , ਯਾਦਵਿੰਦਰ ਸਿੰਘ ਬੁਟਰ ਸ਼ਾਮਿਲ ਹੋਏ।ਇਸ ਮੋਕੇ ਫਜਲ ਉਲ ਰਹਿਮਾਨ ਭਟੀ ਸਕਤਰ ਜਮਾਤ ਅਹਿਮਦੀਆ ਨੇ ਆਏ ਹੋਏ ਮਹਿਮਾਨਾਂ  ਦਾ ਖੁਲੇ ਦਿਲ ਨਾਲ ਸਵਾਗਤ ਕੀਤਾ। ਇਸ ਮੋਕੇ ਸੰਬੋਧਨ ਕਰਦਿਆਂ ਸ਼ਿਰਾਜ ਅਹਿਮਦ ਐਡੀਸ਼ਨਲ ਮੁਖ ਸਕਤਰ ਨੇ ਕਿਹਾ ਕਿ ਜੋ ਆਪਣੇ ਲਈ ਪਸੰਦ ਕਰੋ ਉਹ ਹੀ ਆਪਣੇ ਗੁਆਂਢੀਆਂ ਲਈ ਪਸੰਦ ਕਰੋ ਇਸ ਸਿਖਿਆ ਦੇ ਮੁਤਾਬਿਕ  ਆਪਣੀ ਈਦ ਦੀ ਖੁਸ਼ੀਆਂ ਨੂੰ ਆਪਣੇ ਹਿੰਦੂ ਸਿਖ ਅਤੇ ਈਸਾਈ ਭਾਈਚਾਰੇ ਦੇ ਲੋਕਾ ਦੇ ਨਾਲ ਵੀ ਸਾਂਝਾ ਕਰਦੇ ਹਾਂ ਤਾਂ ਜੋ  ਆਪਸੀ ਭਾਈਚਾਰਕ ਸਾਂਝ ਨੁੰ ਵਧਾਇਆ ਜਾ ਸਕੇ। ਇਸ ਮੋਕੇ ਵਿਸ਼ੇਸ਼ ਤੋਰ ਤੇ  ਸ਼ੋਐਬ ਅਹਿਮਦ ਸਕਤਰ ਜਮਾਤ ਅਹਿਮਦੀਆ, ਚੋਧਰੀ ਅਬਦੁਲ ਵਾਸੇ ਡਿਪਟੀ ਸਕਤਰ, ਮੋਲਾਨਾ ਸਮੀਉਰ ਰਹਿਮਾਨ ਅਤੇ ਪਤਵੰਤੇ ਵਡੀ ਗਿਣਤੀ ਵਿਚ ਸ਼ਾਮਿਲ ਹੋਏ।

Send this to a friend