Skip to content
Independent perspectives. Global stories.
BREAKING

ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੇ ਪੇ-ਬੈਂਡ ਲਾਗੂ ਕਰਨ ਦੀ ਨਿਖੇਧੀ

Share this story

image ਨਥਾਣਾ, 9 ਜੁਲਾਈ (ਇੰਦਰਜੀਤ ਨਥਾਣਾ)-ਬਿਜਲੀ ਮੁਲਾਜਮਾਂ ਦੀ ਪ੍ਰਮੁੱਖ ਜੱਥੇਬੰਦੀ ਇੰਪਲਾਇਜ ਫੈਂਡਰੇਸ਼ਨ ਤੇ ਟੈਕਨੀਕਲ ਸਰਵਿਸ ਯੂਨੀਅਨ ,ਬਿਜਲੀ ਨਿਗਮ ਨੇ ਬਿਜਲੀ ਮੁਲਾਜਮਾਂ ਦੀ ਮਹੱਤਵਪੂਰਨ ਮੰਗ ਪੇ-ਬੈਂਡ ਨੂੰ ਵਿਚਾਰਨ ਲਈ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਤੇ ਸੀ. ਐਮ. ਡੀ. ਬਿਜਲੀ ਨਿਗਮ, ਸਕੱਤਰ ਫਾਇਨਾਂਸ ਪੰਜਾਬ ਸਰਕਾਰ, ਡਾਇਰੈਕਟਰ ਵਿੱਤ, ਡਾਇਰੈਕਟਰ ਪ੍ਰਬੰਧਕੀ ਪੰਜਾਬ ਰਾਜ ਬਿਜਲੀ ਨਿਗਮ ਤੇ ਮੁੱਖ ਲੇਖਾ ਅਫ਼ਸਰ ਹੈਂਡ ਕੁਆਟਰ ਦੀ ਅਗਵਾਈ ਹੇਠ ਬਣੀ ਕਮੇਟੀ ਬਣਾੳਣ ਦੇ ਫ਼ੈਸਲੇ ਨੂੰ ਮੁਲਾਜਮਾਂ ਦੇ ਹਿੱਤਾਂ ਤੇ ਵਾਰ ਕਰਾਰ ਦਿੱਤਾ ਹੈ। ਯੂਨੀਅਨ ਦੇ ਸੂਬਾਈ ਕਨਵੀਨਰ ਤੇ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜਮ 1ਦਿਸੰਬਰ 2011 ਤੋਂ ਪੇ- ਬੈਂਡ ਪ੍ਰਾਪਤ ਕਰ ਚੁੱਕੇ ਹਨ, ਪ੍ਰੰਤੂ ਬਿਜਲੀ ਨਿਗਮ ਦੀ ਮਨੇਜਮੈਂਟ ਬਿਜਲੀ ਮੁਲਾਜਮਾਂ ਦੇ ਇਸ ਮਸਲੇ ਨੂੰ ਪਿਛਲੇ 7 ਸਾਲਾਂ ਤੋਂ ਆਨੇ ਬਹਾਨੇ ਲਮਕਾ ਰਹੇ ਹਨ। ਆਗੂਆਂ ਨੇ ਰਿਟਾਇਰੀ ਫੋਰਮ ਤੇ ਦੋਸ਼ ਲਗਾਇਆਂ ਕਿ ਉਨ੍ਹਾਂ ਨੇ ਮਨੇਜਮੈਂਟ ਨਾਲ ਮਿਲ ਕੇ ਮੁਲਾਜਮਾਂ ਦਾ 270 ਕਰੋੜ ਦਾ ਨੁਕਸਾਨ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਿਟਾਇਰਡ ਫੋਰਮ  ਨੇ 5 ਜੁਲਾਈ ਦੀ ਮੀਟਿੰਗ ਵਿੱਚ ਬਿਜਲੀ ਨਿਗਮ  ਦੀ ਮਨੇਜਮੈਂਟ  ਨੂੰ ਕਮੇਟੀ ਬਣਾਉਣ ਦੀ ਸ਼ਹਿਮਤੀ ਦਿੱਤੀ ਸੀ। ਜਿਸ ਕਾਰਨ ਮਨੇਜਮੈਂਟ ਨੇ ਕਮੇਟੀ ਬਣਾ ਕੇ ਮੁਲਾਜਮਾਂ ਦੇ ਮਸਲੇ ਨੂੰ ਲਮਕਾਉਣ ਦਾ ਰਾਹ ਸਾਫ਼ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਮਨੇਜਮੈਂਟ ਮੁਲਾਜਮਾਂ ਦੇ ਪੇ-ਬੈਂਡ ਦਾ ਮਾਮਲਾ ਹੱਲ ਨਾ ਕੀਤਾ ਤਾਂ ਬਿਜਲੀ ਕਾਮੇ ਤਿੱਖਾ ਸੰਘਰਸ਼ ਕਰਨਗੇ। ਅੱਗੇ ਕਿਹਾ ਕਿ ਬਿਜਲੀ ਮੁਲਾਜਮਾਂ ਦੇ ਸਾਂਝੇ ਮੰਚ ਦੀ ਮੀਟਿੰਗ 17 ਜੁਲਾਈ ਨੂੰ ਬੁਲਾਈ ਗਈ ਹੈ,ਜਿਸ ਵਿੱਚ ਅਗਲੇ  ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਉਪ ਮੰਡਲ ਨਥਾਣਾ ਪ੍ਰਧਾਨ ਮਲਕੀਤ ਸਿੰਘ, ਸਕੱਤਰ ਰਾਜੇਸ਼ ਕੁਮਾਰ, ਸਹਾਇਕ ਸਕੱਤਰ ਪ੍ਰਭੂ ਨਿਰੈਣ, ਮਨਜਿੰਦਰ ਸਿੰਘ, ਪਵਨ ਕੁਮਾਰ , ਹਰਜਿੰਦਰ ਸਿੰਘ, ਤੇ ਸ਼ਿਕੰਦਰ ਸਿੰਘ ਮੀਤ ਪ੍ਰਧਾਨ ਨੇ ਸਮੂਹ ਵਰਕਰਾਂ ਨੂੰ ਸੰਬੋਧਨ ਕੀਤਾ ।

WRITTEN BY