ਮੋਰਿੰਡਾ, 9 ਜੁਲਾਈ (ਹਰਜਿੰਦਰ ਸਿੰਘ ਛਿੱਬਰ)- ਇੰਸਪੈਕਟਰ ਕੁਲਭੂਸ਼ਨ ਸ਼ਰਮਾਂ ਨੇ ਥਾਣਾ ਮੁੱਖੀ ਮੋਰਿੰਡਾ ਵੱਜੋਂ ਅਪਣਾ ਅੱਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਇੰਸਪੈਕਟਰ ਦੀਪਇੰਦਰ ਸਿੰਘ ਥਾਣਾ ਮੁੱਖੀ ਮੋਰਿੰਡਾ ਵੱਜੋਂ ਅਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਸਨ। ਉਨ੍ਹਾ ਦਾ ਤਬਾਦਲਾ ਮੋਹਾਲੀ ਦਾ ਹੋ ਜਾਣ ਕਾਰਨ ਇੰਸਪੈਕਟਰ ਕੁਲਭੂਸ਼ਨ ਸ਼ਰਮਾਂ ਥਾਣਾ ਮੁੱਖੀ ਮੋਰਿੰਡਾ ਵੱਜੋਂ ਹਾਜ਼ਰ ਹੋਏ ਹਨ। ਪੱਤਰਕਾਰਾਂ ਨਾਲ ਹੋਈ ਰਸਮੀ ਮੁਲਾਕਾਤ ਦੌਰਾਨ ਇੰਸਪੈਕਟਰ ਕੁਲਭੂਸ਼ਨ ਸਰਮਾ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਦੇ ਸੋਦਾਗਰਾਂ ਖਿਲਾਫ਼ ਮੁਹਿੰਮ ਚਲਾ ਕੇ ਜਿੱਥੇ ਲੋਕਾਂ ਨੂੰ ਲਾਮਬੰਦ ਕਰਨਗੇ ਉਥੇ ਹੀ ਨਸ਼ੇ ਦਾ ਸੇਵਨ ਕਰ੍ਯਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨਗੇ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਖਿਲਾਫ਼ ਛੇੜੀ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਪੁਲਿਸ ਨੂੰ ਸਹਿਯੋਗ ਕਰਨ। ਨਸ਼ੇ ਸਬੰਧੀ ਕੋਈ ਵੀ ਸੂਚਨਾ ਦੇਣ ਲਈ ਸਿੱਧੇ ਤੌਰ ’ਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਵੀ ਇੰਸਪੈਕਟਰ ਕੁਲਭੂਸ਼ਨ ਸ਼ਰਮਾਂ ਨੇ ਕੀਤੀ। ਉਨ੍ਹਾਂ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਨੂੰ ਤਾੜ੍ਹਨਾ ਕਰਦਿਆਂ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਿੱਰੁਧ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇੰਸਪੈਕਟਰ ਕੁਲਭੂਸ਼ਨ ਸ਼ਰਮਾਂ ਇਸ ਤੋਂ ਪਹਿਲਾਂ ਸ਼੍ਰੀ ਕੀਰਤਪੁਰ ਸਾਹਿਬ ਵਿੱਖੇ ਥਾਣਾ ਮੁੱਖੀ ਵੱਜੋ ਤੈਨਾਤ ਸਨ।
ਇੰਸਪੈਕਟਰ ਕੁਲਭੂਸ਼ਨ ਸ਼ਰਮਾ ਵੱਲੋਂ ਥਾਣਾ ਮੋਰਿੰਡਾ ਖੇਤਰ ’ਚ ਅਪਰਾਧ ਕਰਨ ਦਾ ਅਹਿਦ



