Skip to content
Independent perspectives. Global stories.
BREAKING

ਚੰਡੀਗੜ੍ਹ ਤੋਂ ਪੰਜਾਬ ਨੂੰ ਸ਼ਰਾਬ ਤਸਕਰੀ ਜਾਰੀ-120 ਪੇਟੀਆਂ ਬਰਾਮਦ

Share this story

image ਸੰਗਰੂਰ, 7 ਜੁਲਾਈ (ਹਰਜੀਤ ਸਿੰਘ ਹਸਨਪੁਰੀ)- ਸੰਗਰੂਰ ਪੁਲੀਸ ਦੇ ਸੀਆਈਏ ਸਟਾਫ਼ ਵਲੋਂ ਇਕ ਕੈਂਟਰ ‘ਚ ਚੰਡੀਗੜ੍ਹ ਤੋਂ  ਸੰਗਰੂਰ ਜ਼ਿਲ੍ਹੇ ਵਿਚ ਗੈਰਕਾਨੂੰਨੀ ਢੰਗ ਨਾਲ ਵੇਚਣ ਲਈ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਦੀਆਂ 120 ਪੇਟੀਆਂ ਸ਼ਰਾਬ (1440 ਬੋਤਲਾਂ) ਬਰਾਮਦ ਕੀਤੀ ਹੈ। ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਕੈਂਟਰ ਦੇ ਪਿਛੇ ਆਪਣੀ ਕਾਰ ‘ਚ ਆ ਰਿਹਾ ਸ਼ਰਾਬ ਤਸਕਰ ਸਾਥੀਆਂ ਸਣੇ ਮੌਕੇ ਤੋਂ ਕਾਰ ਭਜਾ ਕੇ ਫ਼ਰਾਰ ਹੋ ਗਿਆ ਹੈ। ਬਰਾਮਦ ਕੀਤੀ ਸ਼ਰਾਬ ਦੀ ਬੋਤਲ ਉਪਰ ਮਾਰਕਾ ਮੋਟਾ ਸੰਤਰਾ ਸ਼ਰਾਬ ਠੇਕਾ ਦੇਸੀ ਫਾਰ ਸੇਲ ਇਨ ਚੰਡੀਗੜ੍ਹ ਦੇ ਲੈਵਲ ਲਗਿਆ ਹੈ ਪਰ ਬੋਤਲ ਉਪਰ ਨਾ ਕੋਈ ਬੈਚ ਨੰਬਰ, ਨਾ ਕੋਈ ਤਾਰੀਖ, ਨਾ ਕੋਈ ਮੋਹਰ ਤੇ ਨਾ ਹੀ ਹੋਲੋਗ੍ਰਾਮ ਹੈ ਜਿਸਤੋਂ ਸ਼ਕ ਹੈ ਕਿ ਇਹ ਸ਼ਰਾਬ ਨਾਜਾਇਜ਼ ਤੌਰ ‘ਤੇ ਤਿਆਰ ਕੀਤੀ ਹੈ। ਪੁਲੀਸ ਨੇ ਕੈਂਟਰ ਚਾਲਕ, ਫ਼ਰਾਰ ਹੋਣ ਵਾਲੇ ਮੁਖ ਮੁਲਜ਼ਮ ਸਣੇ ਪੰਜ ਨਾਮਾਲੂਮ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਹਰਵਿੰਦਰ ਸਿੰਘ ਖਹਿਰਾ ਨੇ ਦਸਿਆ ਕਿ ਮੁਖਬਰੀ ਮਿਲਣ ‘ਤੇ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਪੁਲੀਸ ਪਾਰਟੀ ਦੇ ਟੀ-ਪੁਆਇੰਟ ਸਾਰੋਂ ਬਾਹਦ ਪਿੰਡ ਦੇਹ ਕਲਾਂ ‘ਤੇ ਨਾਕੇਬੰਦੀ ਕੀਤੀ ਗਈ। ਜਿਸ ਦੌਰਾਨ ਹਰਿਆਣਾ ਨੰਬਰ ਦੇ ਇਕ ਕੈਂਟਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 120 ਪੇਟੀਆਂ ਸ਼ਰਾਬ ਮਾਰਕਾ ਇੰਮਪਾਇਰ ਨੰ. 1 ਮੋਟਾ ਸੰਤਰਾ ਬਰਾਮਦ ਕੀਤੀ। ਜਿਸ ਉਪਰ ‘ਸੇਲ ਇਨ ਚੰਡੀਗੜ੍ਹ ਯੂਟੀ ਲਿਖਿਆ ਹੋਇਆ ਸੀ। ਸ਼ਰਾਬ ਦੀ ਬੋਤਲ ਉਪਰ ਲਗੇ ਲੈਵਲ ਉਪਰ ਨਾ ਕੋਈ ਬੈਚ ਨੰਬਰ, ਨਾ ਕੋਈ ਤਾਰੀਖ, ਨਾ ਕੋਈ ਮੋਹਰ ਤੇ ਨਾ ਹੀ ਹੋਲੋਗਾਮ ਲਗਾ ਸੀ। ਜਿਸ ਤੋਂ ਸਪਸ਼ਟ ਹੋਇਆ ਕਿ ਇਹ ਕਿਸੇ ਕੰਪਨੀ ਦੀ ਸ਼ਰਾਬ ਨਹੀਂ ਹੈ। ਉਨ੍ਹਾਂ ਦਸਿਆ ਕਿ ਗ੍ਰਿਫ਼ਤਾਰ ਕੀਤਾ ਕੈਂਟਰ ਚਾਲਕ ਗੁਰਚਰਨ ਸਿੰਘ ਵਾਸੀ ਬਲਟਾਣਾ ਜ਼ੀਰਕਪੁਰ ਜ਼ਿਲ੍ਹਾ ਮੁਹਾਲੀ ਦਾ ਵਸਨੀਕ ਹੈ ਜੋ ਵਧ ਕਿਰਾਏ ਦੇ ਲਾਲਚ ‘ਚ ਇਹ ਸ਼ਰਾਬ ਇਥੇ ਛਡਣ ਲਈ ਆ ਰਿਹਾ ਸੀ।

WRITTEN BY