ਫਗਵਾੜਾ, 3 ਜੁਲਾਈ (ਪਰਵਿੰਦਰਜੀਤ ਸਿੰਘ)- ਰੇਲਵੇ ਰੋਡ ਇੰਜਣ ਪਾਰਟ ਐਸੋਸੀਏਸ਼ਨ ਫਗਵਾੜਾ ਵਲੋ ਇਕ ਮੰਗ ਪਤਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਭਲਾ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੂੰ ਜੇਸੀਟੀ ਮਿਲ ਦੇ ਰੈਸਟ ਹਾਊਸ ਵਿਖੇ ਦਿਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਭਲਾ ਨੇ ਪੰਜਾਬੀ ਜਾਗਰਣ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਥਾਨਕ ਸ਼ਹਿਰ ਵਿਚ ਡੀਜਲ ਇੰਜਣ ਅਤੇ ਇਨ੍ਹਾਂ ਨਾਲ ਸਬੰਧਤ ਪਾਰਟਸ ਬਣਾਉਣ ਦਾ ਕੰਮ ਕਾਫੀ ਵਡੀ ਮਾਤਰਾ ਵਿਚ ਹੁੰਦਾ ਹੈ ਅਤੇ ਇਹਦੇ ਵਿਚ ਜਿਆਦਾਤਰ ਲਘੂ ਉਦਯੋਗ ਦਾ ਕਾਫੀ ਯੋਗਦਾਨ ਹੁੰਦਾ ਹੈ। ਉਹਨਾਂ ਅਗੇ ਦਸਿਆ ਕਿ ਇਹ ਡੀਜ਼ਲ ਇੰਜਣ ਅਤੇ ਪਾਰਟਸ ਜਿਆਦਾਤਰ ਕਿਸਾਨਾਂ ਦੇ ਵਲੋ ਹੀ ਪਰਯੋਗ ਕੀਤਾ ਜਾਂਦਾ ਹੈ, ਤੇ ਸਰਕਾਰ ਨੇ ਡੀਜ਼ਲ ਇੰਜਣ ਤੇ ਜੀਐਸਟੀ ਦੀ ਦਰ 12 ਫੀਸਦੀ ਨਿਰਧਾਰਿਤ ਕੀਤੀ ਹੈ ਅਤੇ ਇੰਜਣ ਪਾਰਟਸ ਪਰ 28 ਫੀਸਦੀ ਦੀ ਦਰ ਤੈਅ ਕੀਤੀ ਹੈ ਜੋ ਇੰਜਣ ਪਾਰਟਸ ਫੈਕਟਰੀਆ ਲਈ ਬਹੁਤ ਜਿਆਦਾ ਹੈ। ਦਰਸ਼ਨ ਭਲਾ ਨੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਮੰਗ ਪਤਰ ਦਿੰਦੇ ਹੋਏ ਦਸਿਆ ਕਿ ਜੇਕਰ ਡੀਜ਼ਲ ਇੰਜਣ ਦੇ ਪਾਰਟਸ ਉਪਰ ਜੀਐਸਟੀ ਦੀ ਮਿਥੀ ਗਈ ਦਰ ਘਟ ਨਾ ਕੀਤੀ ਗਈ ਤਾਂ ਫਗਵਾੜਾ ਦੇ ਲਘੂ ਉਦਯੋਗ ਬਹੁਤ ਜਲਦੀ ਬੰਦ ਹੋ ਜਾਣ ਗੇ ਜਿਸ ਨਾਲ ਫੈਕਟਰੀਆਂ ਵਿਚ ਕੰਮ ਕਰਦੇ ਹਜਾਰਾਂ ਕਾਮੇ ਕੰਮ ਤੋ ਬਹਿਲੇ ਹੋਣ ਗੇ ਹੀ ਬਲਕਿ ਕਰਜੇ ਦੀ ਪਹਿਲਾਂ ਤੋਂ ਹੀ ਮਾਰ ਝਲ ਰਹੇ ਕਿਸਾਨਾਂ ਨੂੰ ਵੀ ਇਹਦਾ ਨੁਕਸਾਨ ਉਠਾਉਣਾ ਪਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਹਿਤ ਵਿਚ ਸਰਕਾਰ ਨੇ ਖਾਦ ਅਤੇ ਟਰੈਕਟਰ ਪਾਰਟਸ ਤੇ ਜੀਐਸਟੀ ਦੀ ਦਰ ਘਟ ਕੀਤੀ ਹੈ ਉਸੇ ਤਰ੍ਹਾਂ ਹੀ ਡੀਜ਼ਲ ਇੰਜਣ ਪਾਰਟਸ ਤੇ ਵੀ ਜੀਐਸਟੀ ਦੀ ਦਰ ਨੂੰ ਘਟ ਕਰਕੇ ਫੈਕਟਰੀ ਮਾਲਕਾਂ ਨੂੰ ਛੂਟ ਦਿਤੀ ਜਾਵੇ। ਇਸ ਮੌਕੇ ਪ੍ਰਧਾਨ ਦਰਸ਼ਨ ਭਲਾ, ਮੀਤ ਪ੍ਰਧਾਨ ਵਰਿੰਦਰ ਸ਼ਰਮਾ ,ਜਨਰਲ ਸੈਕਟਰੀ ਰਮੇਸ਼ ਕੁਮਾਰ, ਕੈਸ਼ੀਅਰ ਸੰਜੀਵ ਅਰੋੜਾ, ਰਮਨ ਵਧਾਵਨ, ਆਦਿ ਹਾਜ਼ਰ ਸਨ। ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੂੰ ਮੰਗ ਪਤਰ ਸੌਂਪਦੇ ਹੋਏ ਇੰਜਣ ਪਾਰਟਸ ਐਸੋਸੀਏਸ਼ਨ ਫਗਵਾੜਾ ਦੇ ਅਹੁਦੇਦਾਰ।