ਸੀਟੀ ਗਰੁੱਪ ਵਿੱਚ ਹਿਊਮਨ ਚੇਨ ਬਣਾ ਕੇ ਜੀਐਸਟੀ ਕਾਨੂੰਨ ਦਾ ਕੀਤਾ ਸਵਾਗਤ
ਜਲੰਧਰ, 30 ਜੂਨ (ਪੰਜਾਬ ਟਾਇਮਜ਼ ਬਿਊਰੋ)-ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਾਹਪੁਰ ਕੈਂਪਸ ਵਿਖੇ ਹਿਊਮਨ ਚੈਣ ਬਣਾ ਕੇ ਜੀਐਸਟੀ ਕਾਨੂੰਨ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਸੀਟੀ ਗਰੁੱਪ ਦੇ 200 ਤੋਂ ਵੀ ਵੱਧ ਕਰਮਚਾਰੀਆਂ ਵਲੋਂ ਹਿਊਮਨ ਚੇਣ ਬਣਾ ਕੇ ਸਰਕਾਰ ਵਲੋਂ ਬਣਾਏ ਗਏ ਜੀਐਸਟੀ ਕਾਨੂੰਨ ਦੀ ਸ਼ਲਾਘਾ ਕੀਤੀ ਗਈ। ਜੀਐਸਟੀ ਇੱਕ ਰਾਸ਼ਟਰ ਟੈਕਸ ਦੇ ਆਧਾਰ ਤੇ ਬਿੱਲ ਬਣਾਇਆ ਗਿਆ । ਜਿਸ ਵਿੱਚ ਗੁੱਡ ਐਂਡ ਸਰਵਿਸਿਜ਼ ਇੱਕ ਟੈਕਸ ਲਾਗੂ ਹੋਵੇਗਾ, ਮੈਨੂਫੈਕਚੁਰਿੰਗ ਤੋਂ ਲੈ ਕੇ ਗ੍ਰਾਹਕਾਂ ਤੱਕ, ਇਸ ’ਚ ਕ੍ਰੈਡੀਟ ਦੇ ਇਨਪੁਟ ਟੈਕਸਾਂ ਨੂੰ ਵੈਲਿਊੂ ਐਡੀਸ਼ਨ ਵਿੱਚ ਬਦਲੇਗਾ ਜੋ ਬਾਅਦ ਵਿੱਚ ਹਰ ਸਟੇਜ ’ਤੇ ਹਾਸਲ ਹੋਵੇਗਾ। ਜੀਐਸਟੀ ਬਿੱਲ ਨੂੰ ਹਰ ਮੌਕੇ ’ਤੇ ਵੈਲਿਊੂ ਐਡੀਸ਼ਨ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਕਾਨੂੰਨ ਨੂੰ ਬਣਾਉਣ ਦਾ ਮੁੱਖ ਮਕਸਦ ਟੈਕਸ ਵਿੱਚ ਹੋ ਰਹੀਂ ਚੋਰੀ ਤੇ ਲਗਾਮ ਲਗਾਉਣਾ ਹੈ। ਜੀਐਸਟੀ ਸਨ 2000 ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਵਲੋਂ ਲਿਆਇਆ ਗਿਆ ਸੀ। ਇਸ ਨੂੰ ਕਰੀਬ 17 ਸਾਲ ਦਾ ਬਾਅਦ ਪਾਸ ਕੀਤਾ ਗਿਆ। ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਸਿੱਖਿਅਕ ਸੰਸਥਾ ਚਲਾਉਂਦੇ ਹਾਂ। ਉਸ ਆਧਾਰ ਤੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਆਏ ਨਵੇਂ ਕਾਨੂੰਨ ਅਤੇ ਹੋਰ ਚੀਜ਼ਾਂ ਬਾਰੇ ਜਾਣੂ ਕਰਵਾਉਣੇ ਹੈ। ਉਨ੍ਹ੍ਯਾਂ ਕਿਹਾ ਕਿ ਜੀਐਸਟੀ ਬਿੱਲ ਸਭ ਲਈ ਫਾਈਦੇ ਲਈ ਬਣਾਇਆ ਗਿਆ ਹੈ।